ਦੁਨੀਆ ਦਾ ਪਹਿਲਾ ਪੰਜਾਬੀ Robot ਸਰਬੰਸ ਕੌਰ ਤਿਆਰ, ਇਸ ਸਕੂਲੀ ਅਧਿਆਪਨ ਨੇ ਬਣਾਇਆ

50 ਹਜ਼ਾਰ ਖ਼ਰਚ ਕਰਕੇ 7 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ Robot,ਪੰਜਾਬੀ ਵਿੱਚ ਸਵਾਲਾਂ ਦਾ ਜਵਾਬ ਦਿੰਦਾ ਹੈ

ਦੁਨੀਆ ਦਾ ਪਹਿਲਾ ਪੰਜਾਬੀ Robot ਸਰਬੰਸ ਕੌਰ ਤਿਆਰ, ਇਸ ਸਕੂਲੀ ਅਧਿਆਪਨ ਨੇ ਬਣਾਇਆ
50 ਹਜ਼ਾਰ ਖ਼ਰਚ ਕਰਕੇ 7 ਮਹੀਨੇ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ Robot,ਪੰਜਾਬੀ ਵਿੱਚ ਸਵਾਲਾਂ ਦਾ ਜਵਾਬ ਦਿੰਦਾ ਹੈ

ਚੰਡੀਗੜ੍ਹ : ਜਲੰਧਰ ਦੇ ਇੱਕ ਕੰਪਿਊਟਰ ਅਧਿਆਪਕ ਹਰਜੀਤ ਸਿੰਘ ਨੇ ਦੁਨੀਆ ਦਾ ਪਹਿਲਾਂ ਪੰਜਾਬੀ ਬੋਲਣ ਵਾਲਾ Robot ਤਿਆਰ ਕਰਨ ਦਾ ਦਾਅਵਾ ਕੀਤਾ ਹੈ, 7 ਮਹੀਨੇ ਵਿੱਚ 50 ਹਜ਼ਾਰ ਦੀ ਲਾਗਤ ਨਾਲ ਤਿਆਰ Robot ਦਾ ਨਾਂ ਸਰਬੰਸ ਕੌਰ ਰੱਖਿਆ ਗਿਆ ਹੈ,ਇਸ ਦਾ ਨਾਂ ਲੈਣ ਤੋਂ ਬਾਅਦ ਇਹ ਬੋਲਨਾ ਸ਼ੁਰੂ ਕਰ ਦਿੰਦਾ ਹੈ, ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਨਾਂ ਸਰਬੰਸਦਾਨੀ ਵੀ ਸੀ ਅਤੇ ਉਹ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਸੀ, ਕਿਉਂਕਿ ਰੋਬੋਟ ਇੱਕ ਮਹਿਲਾ ਸੀ  ਇਸ ਲਈ ਉਸ ਨੇ  ਰੋਬੋਟ ਦਾ ਨਾਂ ਸਰਬੰਸ ਕੌਰ ਰੱਖ ਦਿੱਤਾ 

  Robot ਬਣਾਉਣ ਦੇ ਪਿੱਛੇ ਹਰਜੀਤ ਦੀ ਸੀ ਇਹ ਸੋਚ

ਹਰਜੀਤ ਮੁਤਾਬਿਕ ਲੌਕਡਾਊਨ ਸੀ ਇਸ ਦੌਰਾਨ ਉਸ ਨੇ ਕੈਨੇਡਾ ਵਿੱਚ ਰੋਬੋਟ ਦੇ ਜ਼ਰੀਏ ਹੋਈ ਇੱਕ ਕੋਸ਼ਿਸ਼ ਨੂੰ ਵੇਖਿਆ ਤਾਂ ਉਸ ਨੇ ਸੋਚਿਆ ਕੀ ਵਿਦਿਆਰਥੀਆਂ ਨੂੰ ਪ੍ਰੋਗਰਾਮਿਗ ਸਿਖਾਉਣ ਦਾ ਇਸ ਤੋਂ ਵਧੀਆਂ ਜ਼ਰੀਆਂ ਹੋਰ ਕੋਈ ਨਹੀਂ ਹੋ ਸਕਦਾ, ਉਸ ਨੇ ਸ਼ੁਰੂਆਤ ਕੀਤਾ ਅਤੇ ਉਸ ਨੂੰ ਕਾਮਯਾਬੀ ਮਿਲੀ 

ਪਤਨੀ ਨੇ ਦਿੱਤਾ ਸਾਥ 

Robot ਸਰਬੰਸ ਕੌਰ  ਨੂੰ ਪੰਜਾਬੀ ਵਿੱਚ ਤਿਆਰ ਕਰਨਾ ਸੀ ਇਸ ਲਈ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਗਿਆ,ਫਿਰ ਚੁਣੌਤੀ ਸੀ ਰੋਬੋਟ ਨੂੰ ਮਹਿਲਾ ਦਾ ਨਾਂ ਦਿੱਤਾ ਗਿਆ ਹੈ ਤਾਂ ਆਵਾਜ਼ ਕੌਣ ਦੇਵੇਗਾ ਤਾਂ ਉਸ ਦੀ ਪਤਨੀ ਜਸਪ੍ਰੀਤ ਨੇ ਇਸ ਦੀ ਜ਼ਿੰਮੇਵਾਰੀ ਲਈ,ਪਤਨੀ ਦੀ ਆਵਾਜ਼ ਰਿਕਾਰਡ ਕਰਕੇ ਰੋਬੋਟ ਸਰਬੰਸ ਕੌਰ  ਵਿੱਚ ਫੀਡ ਕਰ ਦਿੱਤੀ ਗਈ  

ਇਸ ਤਰ੍ਹਾਂ ਜਵਾਬ ਦਿੰਦਾ ਹੈ ਹਰਬੰਸ ਕੌਰ ਰੋਬੋਟ

ਰੋਬੋਟ ਸਰਬੰਸ ਕੌਰ ਵਿੱਚ ਜੋ ਫੀਡ ਕਰਨਾ ਚਾਉਂਦੇ ਹੋ ਅਸਾਨੀ ਨਾਲ ਕੀਤਾ ਜਾ ਸਕਦਾ ਹੈ, ਇੱਕ ਵਾਰ ਫੀਡ ਹੋ ਗਿਆ ਤਾਂ ਕੁੱਝ ਵੀ ਪੁੱਛਿਆ ਜਾ ਸਕਦਾ ਹੈ, ਰੋਬੋਟ ਆਪੇ ਡਾਟਾ ਦੇ ਜ਼ਰੀਏ ਜਵਾਬ ਦਿੰਦਾ ਹੈ, ਸਿਰਫ਼ ਇੰਨਾਂ ਹੀ ਨਹੀਂ ਇਸ ਵਿੱਚ ਧਾਰਮਿਕ ਇਤਿਹਾਸ ਵੀ ਫੀਡ ਕੀਤਾ ਜਾ ਸਕਦਾ ਹੈ,ਬੱਚਿਆ ਨੂੰ ਪੜਾਉਣ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ 

ਘਰ ਦੇ ਸਮਾਨ ਨਾਲ ਹੀ ਤਿਆਰ ਹੋ ਗਿਆ 

ਰੋਬੋਟ  ਸਰਬੰਸ ਕੌਰ ਨੂੰ ਤਿਆਰ ਕਰਨ ਲਈ ਹਰਜੀਤ ਸਿੰਘ ਨੂੰ ਘਰ ਤੋਂ ਹੀ ਕਾਫ਼ੀ ਸਮਾਨ ਮਿਲ ਗਿਆ ਸੀ, ਉਸ ਦੇ ਬੱਚਿਆਂ ਦੇ ਖਿਡੌਣੇ,ਗੱਤਾ,ਪੈੱਨ ਬਿਜਲੀ ਦੀਆਂ ਤਾਰਾ,ਕਾਪੀ ਕਵਰ ਦੀ ਵਰਤੋਂ ਕਰਕੇ ਰੋਬੋਟ ਤਿਆਰ ਕਰ ਦਿੱਤਾ