ਅੱਜ ਤੋਂ ਤੁਹਾਡੀ ਜ਼ਿੰਦਗੀ 'ਚ ਬਦਲਣ ਵਾਲਾ ਹੈ ਬਹੁਤ ਕੁੱਝ,ਬੈਂਕਿੰਗ ਤੋਂ ਲੈਕੇ ਰਸੋਈ ਤੱਕ ਪਵੇਗਾ ਅਸਰ

ਕੋਰੋਨਾ ਕਾਲ ਦੌਰਾਨ ਅਨਲੌਕ-2 ਸ਼ੁਰੂ 

ਅੱਜ ਤੋਂ ਤੁਹਾਡੀ ਜ਼ਿੰਦਗੀ 'ਚ ਬਦਲਣ ਵਾਲਾ ਹੈ ਬਹੁਤ ਕੁੱਝ,ਬੈਂਕਿੰਗ ਤੋਂ ਲੈਕੇ ਰਸੋਈ ਤੱਕ ਪਵੇਗਾ ਅਸਰ
ਕੋਰੋਨਾ ਕਾਲ ਦੌਰਾਨ ਅਨਲੌਕ-2 ਸ਼ੁਰੂ

ਦਿੱਲੀ : ਬੁੱਧਵਾਰ ਤੋਂ ਜੁਲਾਈ ਮਹੀਨੇ ਦੀ ਸ਼ੁਰੂ ਹੋ ਗਈ ਹੈ, 1 ਜੁਲਾਈ ਤੋਂ ਜਿੱਥੇ ਇੱਕ ਪਾਸੇ ਸਰਕਾਰ ਅਨਲੌਕ-2 ਸ਼ੁਰੂ ਕਰਨ ਜਾ ਰਹੀ ਹੈ, ਉਧਰ ਦੂਜੇ ਪਾਸੇ ਤੁਹਾਡੇ ਘਰ ਦੀ ਰਸੋਈ ਤੋਂ ਲੈਕੇ ਜੇਬ ਤੱਕ ਕਈ ਚੀਜ਼ਾਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ, ਆਮ ਆਦਮੀ ਪਹਿਲਾਂ ਹੀ ਕੋਰੋਨਾ ਅਤੇ ਪੈਟਰੋਲ-ਡੀਜ਼ਲ ਦੀ ਕੀਮਤਾਂ ਵਧਣ ਨਾਲ ਪਰੇਸ਼ਾਨ ਹੈ, ਅਜਿਹੇ ਵਿੱਚ ਬੈਂਕਿੰਗ ਨਿਯਮਾਂ ਅਤੇ LPG ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋਵੇਗਾ, ਤੁਹਾਨੂੰ ਦੱਸ ਦੇ ਹਾਂ ਆਖ਼ਿਰ ਕੀ ਮੁੱਖ ਬਦਲਾਅ 1 ਜੁਲਾਈ ਤੋਂ ਹੋਣ ਵਾਲੇ ਨੇ 

ATM ਟਰਾਂਸਜੈਕਸ਼ਨ 'ਤੇ ਨਹੀਂ ਮਿਲੇਗੀ ਛੋਟ

ਬੁੱਧਵਾਰ ਤੋਂ ਸਾਰੇ ਬੈਂਕਾਂ ਦੇ ਖਾਤਾ ਧਾਰਕਾਂ ਨੂੰ ATM ਤੋਂ ਕੈਸ਼ ਟਰਾਂਸਜੈਕਸ਼ਨ ਕਰਨ 'ਤੇ ਕਿਸੀ ਤਰ੍ਹਾਂ ਦੀ ਛੋਟੀ ਨਹੀਂ ਮਿਲੇਗੀ,ਪਹਿਲਾਂ ਦੀ ਤਰ੍ਹਾਂ ਹਰ ਮਹੀਨੇ ਮੈਟਰੋ ਸ਼ਹਿਰਾਂ ਵਿੱਚ 8 ਅਤੇ ਨਾਨ ਮੈਟਰੋ ਸ਼ਹਿਰਾਂ ਵਿੱਚ 10 ਟਰਾਂਸਜੈਕਸ਼ਨ ਹੀ ਲੋਕ ਕਰ ਸਕਣਗੇ, ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਨੂੰ ATM ਤੋਂ ਜਿੰਨੀ ਮਰਜ਼ੀ ਟਰਾਂਸਜੈਕਸ਼ਨ ਕਰਨ ਦੀ ਛੋਟ ਦਿੱਤੀ ਗਈ ਸੀ

ਮੁੜ ਤੋਂ ਖਾਤਿਆਂ ਵਿੱਚ ਰੱਖਣਾ ਹੋਵੇਗਾ ਮਿਨਿਮਮ ਪੈਸਾ

ਖਾਤਾ ਧਾਰਕਾਂ ਨੂੰ ਆਪਣੇ ਬੈਂਕਾਂ ਦੇ ਨਿਯਮਾਂ ਦੇ ਹਿਸਾਬ ਨਾਲ ਹਰ ਮਹੀਨੇ ਬੱਚਤ ਖਾਤਿਆਂ ਵਿੱਚ ਮਿਨਿਮਮ ਪੈਸਾ ਰੱਖਣਾ ਹੋਵੇਗਾ, ਮਿਨਿਮਮ ਬੈਲੇਂਸ ਮੈਂਟੇਨ ਰੱਖਣ ਦੀ ਜ਼ਰੂਰਤ ਨੂੰ ਲੌਕਡਾਊਨ ਦੇ ਦੌਰਾਨ ਖ਼ਤਮ ਕਰ ਦਿੱਤਾ ਸੀ,ਮੈਟਰੋ ਸਿਟੀ,ਸ਼ਹਿਰ ਅਤੇ ਪੇਂਡੂ ਇਲਾਕਿਆਂ ਵਿੱਚ ਵੱਖ-ਵੱਖ ਮਿਨਿਮਮ ਬੈਲੇਂਸ ਦਾ ਚਾਰਜ ਲਗਦਾ ਹੈ

ਮਿਲੇਗਾ ਘੱਟ ਵਿਆਜ

ਸਭ ਤੋਂ ਵੱਡੀ ਮਾਰ ਗਾਹਕਾਂ ਦੇ ਖਾਤਿਆਂ 'ਤੇ ਮਿਲਣ ਵਾਲੇ ਵਿਆਜ 'ਤੇ ਪਵੇਗੀ,ਜ਼ਿਆਦਾਤਰ ਬੈਂਕ ਬਚਤ ਖਾਤੇ ਤੋਂ ਮਿਲਣ ਵਾਲੇ ਵਿਆਜ ਵਿੱਚ ਕਮੀ ਕਰ ਰਹੇ ਨੇ,ਪੰਜਾਬ ਨੈਸ਼ਨਲ ਬੈਂਕ ਨੇ ਖਾਤਾ ਧਾਰਕਾਂ ਨੂੰ ਮਿਲਣ ਵਾਲੇ ਵਿਆਜ ਵਿੱਚ 0.50 ਫ਼ੀਸਦੀ ਦੀ ਕਮੀ ਕੀਤੀ ਹੈ,ਉਧਰ ਦੂਜੇ ਸਰਕਾਰੀ ਬੈਂਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਵਿਆਜ 3.25 ਫ਼ੀਸਦੀ ਹੀ ਮਿਲੇਗਾ

ਖਾਤਾ ਹੋਵੇਗਾ ਫ੍ਰੀਜ਼ 

ਇਸ ਦੇ ਨਾਲ 1 ਜੁਲਾਈ ਤੋਂ ਕਈ ਬੈਂਕਾਂ ਵਿੱਚ ਕਾਗਜ਼ਾਦ ਜਮਾ ਨਹੀਂ ਕਰਵਾਉਣ 'ਤੇ ਲੋਕਾਂ ਦੇ ਖ਼ਾਤੇ ਫਰੀਜ਼ ਹੋ ਜਾਣਗੇ, ਬੈਂਕ ਆਫ਼ ਬੜੋਦਾ ਦੇ ਨਾਲ ਵਿਜੇ ਬੈਂਕ ਅਤੇ ਦੇਨਾ ਬੈਂਕ ਵਿੱਚ ਇਹ ਨਿਯਮ ਲਾਗੂ ਹੋ ਗਏ ਨੇ, ਵਿਜੇ ਬੈਂਕ,ਦੇਨਾ ਬੈਂਕ ਅਤੇ ਬੈਂਕ ਆਫ਼ ਬੜੋਦਾ ਦਾ ਮਰਜਰ ਹੋ ਗਿਆ ਹੈ

ਬਦਲਣਗੇ LPG,ਹਵਾਈ ਤੇਲ ਦੀ ਕੀਮਤ 

ਤੇਲ ਮਾਰਕਿਟ ਕੰਪਨੀ ਹਰ ਮਹੀਨੇ ਪਹਿਲੀ ਤਰੀਖ਼ ਨੂੰ LPG ਸਿਲੈਂਡਰ ਅਤੇ ਹਵਾਈ ਤੇਲ ਦੀਆਂ ਨਵੀਂ ਕੀਮਤਾਂ ਦਾ ਐਲਾਨ ਕਰਦੀ ਹੈ, ਪਿਛਲੇ ਕੁੱਝ ਮਹੀਨਿਆਂ ਤੋਂ ਕੀਮਤਾਂ ਵਿੱਚ ਇਜਾਫ਼ਾ ਹੋ ਰਿਹਾ ਹੈ, ਉਧਰ ਪੈਟਰੋਲ-ਡੀਜ਼ਲ ਦੀ ਵਧ ਰਹੀ ਕੀਮਤਾਂ ਤੋਂ ਬਾਅਦ  ਰਸੋਈ ਦੇ ਨਾਲ ਹਵਾਈ ਕਿਰਾਏ ਦੀਆਂ ਕੀਮਤਾਂ ਵੀ ਵਧ ਸਕ ਦੀਆਂ ਨੇ

ਅਟਲ ਪੈਨਸ਼ਨ ਯੋਜਨਾ ਵਿੱਚ  ਬਦਲਣਗੇ ਨਿਯਮ

ਅਟਲ ਪੈਨਸ਼ਨ ਯੋਜਨਾ (APY) ਵਿੱਚ 30 ਜੂਨ ਦੇ ਬਾਅਦ Auto Debit ਮੁੜ ਤੋਂ ਸ਼ੁਰੂ ਹੋ ਸਕਦਾ ਹੈ, PFRDA ਨੇ 11 ਅਪ੍ਰੈਲ ਤੋਂ  ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਣ ਇਸ ਨੂੰ 30 ਜੂਨ ਤੱਕ ਰੋਕ ਦਿੱਤਾ ਸੀ, ਇਸ ਲਈ ਬੈਂਕਾਂ ਨੇ ਅਟਲ ਪੈਨਸ਼ਨ ਯੋਜਨਾ ਤੋਂ ਆਟੋ ਡੈਬਿਟ ਰੋਕ ਦਿੱਤਾ ਸੀ,1 ਜੁਲਾਈ ਤੋਂ ਮੁੜ ਤੋਂ ਸ਼ੁਰੂ ਹੋ ਸਕਦਾ ਹੈ

ਕੋਰੋਨਾ ਕਾਲ ਦੌਰਾਨ PF ਦਾ ਪੈਸਾ ਕੱਢਣ ਦੀ ਅਖ਼ੀਰਲੀ ਤਰੀਕ 

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਲਗਾਏ ਗਏ ਲੌਕਡਾਉਨ ਵਿੱਚ PF ਤੋਂ ਪੈਸਾ ਕੱਢਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਸੀ, ਜੇਕਰ ਤੁਸੀਂ PF ਐਕਾਉਂਟ ਤੋਂ ਕੁੱਝ ਰਕਮ ਕੱਢਨਾ ਚਾਉਂਦੇ ਹੋ ਤਾਂ 1 ਜੁਲਾਈ ਤੋਂ ਹੋਣ ਜਾ ਰਹੇ ਕੁੱਝ ਅਹਿਮ ਬਦਲਾਅ ਨੇ, 1 ਜੁਲਾਈ ਤੋਂ ਤੁਸੀਂ ਨਹੀਂ ਕਰ ਸਕੋਗੇ ਇਹ ਸੁਵਿਧਾ ਸਿਰਫ਼ 1 ਜੂਨ ਤੱਕ ਹੀ ਸੀ