ਇਸ ਗੰਭੀਰ ਬਿਮਾਰੀ ਤੋਂ ਜੂਝ ਰਹੇ ਨੇ Khalsa Aid ਦੇ ਰਵੀ ਸਿੰਘ,ਪਹਿਲੇ ਆਪਰੇਸ਼ਨ ਤੋਂ ਬਾਅਦ ਕਹੀ ਵੱਡੀ ਗੱਲ,ਨਵਜੋਤ ਸਿੱਧੂ ਦਾ ਵੀ ਆਇਆ ਬਿਆਨ
Advertisement

ਇਸ ਗੰਭੀਰ ਬਿਮਾਰੀ ਤੋਂ ਜੂਝ ਰਹੇ ਨੇ Khalsa Aid ਦੇ ਰਵੀ ਸਿੰਘ,ਪਹਿਲੇ ਆਪਰੇਸ਼ਨ ਤੋਂ ਬਾਅਦ ਕਹੀ ਵੱਡੀ ਗੱਲ,ਨਵਜੋਤ ਸਿੱਧੂ ਦਾ ਵੀ ਆਇਆ ਬਿਆਨ

ਮਨੁੱਖਤਾ ਦੀ ਸੇਵਾ ਵਿੱਚ Khalsa Aid's ਨੇ ਪੂਰੀ ਦੁਨੀਆ ਵਿੱਚ ਸੇਵਾ ਕੀਤਾ ਹੈ, ਕਿਸਾਨ ਅੰਦੋਲਨ ਦੌਰਾਨ ਵੀ  ਸੰਸਥਾ ਨੇ ਬਹੁਤ ਸੇਵਾ ਕੀਤੀ ਹੈ 

ਗੰਭੀਰ ਬਿਮਾਰ ਨਾਲ ਜੂਝ ਰਹੇ ਨੇ ਰਵੀ ਸਿੰਘ

ਚੰਡੀਗੜ੍ਹ : ਖ਼ਾਲਸਾ ਏਡ (Khalsa Aid) ਦੇ ਰਵੀ ਸਿੰਘ (Ravi Singh) ਨੇ ਪੂਰੀ ਦੁਨੀਆ ਵਿੱਚ ਜਿਸ ਤਰ੍ਹਾਂ ਨਾਲ ਸੇਵਾ ਕਰਕੇ ਵਿਖਾਈ ਹੈ  ਉਹ ਹਰ ਇੱਕ ਦੀ ਜ਼ੁਬਾਨ 'ਤੇ ਹੈ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜੰਗ ਛਿੜੀ ਹੋਵੇ ਜਾਂ ਕੁਦਰਤੀ ਆਪਦਾ  ਆਈ ਖ਼ਾਲਸਾ ਏਡ ਨੇ ਹਮੇਸ਼ਾ ਵਧ ਚੜ ਕੇ ਹਿੱਸਾ ਲਿਆ, ਹੁਣ  ਖ਼ਾਲਸਾ ਏਡ ਦੇ ਰਵੀ ਸਿੰਘ  ਦੀ ਸਿਹਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਉਨ੍ਹਾਂ ਨੇ ਆਪ ਸਾਂਝਾ ਕੀਤਾ ਹੈ. ਇਸ ਨੇ ਸਾਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ 

ਇਸ ਗੰਭੀਰ ਬਿਮਾਰ ਨਾਲ ਜੂਝ ਰਹੇ ਨੇ ਰਵੀ ਸਿੰਘ 

ਖ਼ਾਲਸਾ ਏਡ ਦੇ ਰਵੀ ਸਿੰਘ ਨੇ ਟਵੀਟ ਕਰ ਦੇ ਹੋਏ ਦੱਸਿਆ ਹੀ ਕਿ 'ਉਹ ਪਿਛਲੇ 2 ਸਾਲਾਂ ਤੋਂ ਕਿਡਨੀ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਨੇ. ਉਨ੍ਹਾਂ ਨੇ ਦੱਸਿਆ ਮੇਰਾ ਪਹਿਲਾਂ ਆਪਰੇਸ਼ਨ ਡੈਲਾਸਿਸ ਦਾ ਹੋਇਆ ਹੈ ਅਤੇ ਉਮੀਦ ਹੈ ਜਦੋਂ ਵੀ ਸੁਟੇਬਲ ਡੋਨਰ ਮਿਲੇਗਾ ਕਿਡਨੀ ਟਰਾਂਸ ਪਲਾਂਟ ਹੋਵੇਗੀ,ਅਸੀਂ ਸਾਰੇ ਇੱਕ ਯਾਤਰਾ 'ਤੇ ਹਾਂ ਇਹ ਮੇਰੀ ਹੈ'

 ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਰਵੀ ਸਿੰਘ ਕੋਵਿਡ-19 ਦਾ ਵੀ ਸ਼ਿਕਾਰ ਹੋਏ ਸਨ ਉਸ ਵੇਲੇ ਵੀ ਉਨ੍ਹਾਂ ਦੀ ਤਬੀਅਤ ਨਾਜ਼ੁਕ ਹੋ ਗਈ ਸੀ , ਪਰ ਸੰਗਤਾਂ ਦੀ ਅਰਦਾਸ ਨੇ ਉਨ੍ਹਾਂ ਨੂੰ ਤੰਦਰੂਸਤ ਕਰ ਦਿੱਤਾ ਸੀ ਪਰ ਕਿਡਨੀ ਖ਼ਰਾਬ ਹੋਣ ਦੀ ਖ਼ਬਰ ਨੇ ਕਰੋੜਾਂ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਨਵਜੋਤ ਸਿੰਘ ਸਿੱਧੂ ਸਮੇਤ ਕਈ ਹਸਤਿਆਂ ਨੇ ਟਵੀਟ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਹੈ 
  
ਨਵਜੋਤ ਸਿੰਘ ਸਿੱਧੂ ਦਾ ਰਵੀ ਸਿੰਘ 'ਤੇ ਬਿਆਨ 

ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕੀ ਰਵੀ ਸਿੰਘ ਦੀ ਸੇਵਾ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਪ੍ਰੇਰਣਾ ਦਿੱਤੀ ਜਿਸ ਦੀ ਵਜ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਲੋਕ ਮਨੁੱਖੀ ਦੀ ਭਲਾਈ ਦੀ ਸੇਵਾ ਨਾਲ ਜੁੜੇ ਨੇ ਮੈਂ ਰਵੀ ਸਿੰਘ ਦੀ ਜਲਦ ਸਿਹਤ ਠੀਕ ਹੋਣ ਦੀ ਕਾਮਨਾ ਕਰਦਾ ਹਾਂ

WATCH LIVE TV

Trending news