ਬਦਮਾਸ਼ਾਂ ਨਾਲ ਇਕੱਲਿਆਂ ਲੜਨ ਵਾਲੀ ਕੁਸੁਮ ਨੂੰ ਪੁਲਿਸ ਕਮਿਸ਼ਨਰ ਨੇ ਦਿੱਤਾ ਮੋਬਾਈਲ

ਮਿਲੀ ਜਾਣਕਾਰੀ ਮੁਤਾਬਕ ਕੁਸੁਮ ਲਈ ਇਹ ਮੋਬਾਈਲ ਫੋਨ ਇੱਕ ਐਨ.ਆਰ.ਆਈ ਵੱਲੋਂ ਭੇਜਿਆ ਗਿਆ ਹੈ। 

ਬਦਮਾਸ਼ਾਂ ਨਾਲ ਇਕੱਲਿਆਂ ਲੜਨ ਵਾਲੀ ਕੁਸੁਮ ਨੂੰ ਪੁਲਿਸ ਕਮਿਸ਼ਨਰ ਨੇ ਦਿੱਤਾ ਮੋਬਾਈਲ
ਫਾਈਲ ਫੋਟੋ

ਜਗਦੀਪ ਸੰਧੂ/ ਚੰਡੀਗੜ੍ਹ: ਪਿਛਲੇ ਦਿਨੀਂ ਜਲੰਧਰ 'ਚ 2 ਲੁਟੇਰਿਆਂ ਨੂੰ ਸਬਕ ਸਿਖਾਉਣ ਵਾਲੀ ਕੁਸੁਮ ਨੂੰ ਲੋਕਾਂ ਵਲੋਂ ਹੌਂਸਲਾ ਤੇ ਤੋਹਫੇ ਦਿਤੇ ਜਾ ਰਹੇ ਹਨ। ਇਸ ਦੌਰਾਨ ਜਿਥੇ ਲੋਕ ਉਸ ਦੀ ਬਹਾਦਰੀ ਦੇ ਚਰਚੇ ਕਰ ਰਹੇ ਹਨ, ਉਥੇ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਵੀ ਉਸ ਦਾ ਹੌਂਸਲਾ ਵਧਾਇਆ ਤੇ ਉਸ ਨੂੰ ਇੱਕ ਮੋਬਾਈਲ ਤੋਹਫੇ ਵਜੋਂ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੁਸੁਮ ਲਈ ਇਹ ਮੋਬਾਈਲ ਫੋਨ ਇੱਕ ਐਨ.ਆਰ.ਆਈ ਵੱਲੋਂ ਭੇਜਿਆ ਗਿਆ ਹੈ। 

ਇਸ ਮੌਕੇ 'ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਲੜਕੀ ਦੀ ਬਹਾਦਰੀ ਨੂੰ ਦੇਖਦਿਆਂ ਉਸ ਦੇ ਦੋਸਤ ਨੇ ਮੋਬਾਈਲ ਭੇਜਿਆ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇੱਕ ਹੋਰ ਵਿਅਕਤੀ ਨੇ ਵੂ ਕੁਸੁਮ ਲਈ 51 ਹਜ਼ਾਰ ਰੁਪਏ ਭੇਜਣ ਦੀ ਗੱਲ ਕਹੀ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਲੰਧਰ 'ਚ ਕੁਸੁਮ ਘਰੋਂ ਟਿਊਸਿਨ ਪੜ੍ਹ ਕੇ ਘਰ ਵਾਪਸ ਜਾ ਰਹੀ ਸੀ ਤਾਂ ਬਦਮਾਸ਼ਾਂ ਨੇ ਇਸ ਲੜਕੀ ਦਾ ਮੋਬਾਈਲ ਖੋਹ ਲਿਆ ਤੇ ਫਰਾਰ ਹੋਣ ਦੀ ਫ਼ਿਰਾਕ 'ਚ ਸਨ। ਪਰ ਇਸ ਲੜਕੀ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਦੂਸਰੇ ਲੜਕੇ ਨੇ ਲੜਕੀ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦਾ ਹੱਥ ਕੱਟ ਗਿਆ ਸੀ।  

Watch Live Tv-