ਆਨਲਾਈਨ ਪੜਾਈ ਦੇ ਇੱਕ ਹੋਰ ਸਾਈਡ ਅਫ਼ੈਕਟ ਬਾਰੇ ਜਾਣੋ
Advertisement

ਆਨਲਾਈਨ ਪੜਾਈ ਦੇ ਇੱਕ ਹੋਰ ਸਾਈਡ ਅਫ਼ੈਕਟ ਬਾਰੇ ਜਾਣੋ

ਆਨ ਲਾਈਨ ਪੜਾਈ ਦੀ ਵਜ੍ਹਾਂ ਕਰਕੇ ਬੱਚੇ ਕਿਤਾਬਾਂ ਤੋਂ ਦੂਰ ਹੋਏ

ਆਨ ਲਾਈਨ ਪੜਾਈ ਦੀ ਵਜ੍ਹਾਂ ਕਰਕੇ ਬੱਚੇ ਕਿਤਾਬਾਂ ਤੋਂ ਦੂਰ ਹੋਏ

ਭਰਤ ਸ਼ਰਮਾ/ਲੁਧਿਆਣਾ :  ਕੋਰੋਨਾ ਕਾਲ ਦੀ ਵਜ੍ਹਾਂ ਕਰ ਕੇ ਸਕੂਲ ਬੰਦ ਨੇ ਕਦੋਂ ਖੁੱਲ੍ਹਣਗੇ ਇਸ ਬਾਰੇ ਨਾ 'ਤੇ ਸਰਕਾਰ ਨੂੰ ਪਤਾ ਹੈ ਨਾ ਹੀ ਅਧਿਆਪਕਾਂ ਅਤੇ ਨਾ ਹੀ ਮਾਂ-ਪਿਓ ਨੂੰ,ਹਾਲਾਂਕਿ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੇ ਸਕੂਲ ਖੌਲਣ ਨੂੰ ਲੈਕੇ ਮਾਂ-ਪਿਓ ਤੋਂ ਸੁਝਾਅ ਮੰਗਿਆ ਹੈ ਪਰ ਸਕੂਲ ਖੌਲਣ ਨੂੰ ਲੈਕੇ ਸਰਕਾਰ ਕੋਈ ਵੀ ਕਦਮ ਜਲਦਬਾਜ਼ੀ ਨਾਲ ਨਹੀਂ ਚੁੱਕਣਾ ਚਾਉਂਦੀ ਹੈ, ਅਜਿਹੇ ਵਿੱਚ ਅਧਿਆਪਕਾਂ ਦੀ ਆਨਲਾਈਨ ਕਾਲਾਸਾਂ ਜਾਰੀ ਨੇ, ਪਰ ਇੰਨਾ ਆਨ ਲਾਈਨ ਕਲਾਸਾਂ ਦੀ ਵਜ੍ਹਾਂ ਵਿਦਿਆਰਥੀਆਂ ਦੀਆਂ ਅੱਖਾਂ 'ਤੇ ਬੁਰਾ ਅਸਰ ਪੈ ਰਿਹਾ ਸੀ ਇਸ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਰੀਆਂ ਕਲਾਸਾਂ ਦਾ ਸਮਾਂ ਹੱਦ ਤੈਅ ਕਰ ਦਿੱਤੀ ਗਈ, ਪਰ ਇਸ ਦਾ ਇੱਕ ਹੋਰ ਵੀ ਸਾਈਡ ਅਫੈਕਟ ਨਜ਼ਰ ਆ ਰਿਹਾ ਹੈ ਉਹ ਨਾ ਸਿਰਫ਼ ਬੱਚਿਆਂ 'ਤੇ ਬਲਕਿ ਕਈ ਲੋਕਾਂ ਦੀ ਰੋਜ਼ੀ ਰੋਟੀ ਨਾਲ ਵੀ ਜੁੜਿਆ ਹੋਇਆ ਹੈ 

ਕਿਤਾਬਾਂ ਵੇਚਣ ਵਾਲੇ ਦੁਕਾਨਦਾਰਾਂ 'ਤੇ ਮਾੜਾ ਅਸਰ 

ਮਾਰਚ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਨਤੀਜੇ ਨਿਕਲਣ ਤੋਂ ਬਾਅਦ ਹੀ ਕਿਤਾਬਾਂ ਦੀਆਂ ਦੁਕਾਨਾਂ 'ਤੇ ਨਵੇਂ ਸੈਸ਼ਨ ਦੇ ਲਈ ਕਿਤਾਬਾਂ ਲੈਣ ਵਾਲੇ ਮਾਂ-ਪਿਓ ਅਤੇ ਬੱਚਿਆਂ ਦੀ ਭੀੜ ਲੱਗ ਜਾਂਦੀ ਸੀ ਪਰ ਲੌਕਡਾਊਨ ਦੀ ਵਜ੍ਹਾਂ ਕਰ ਕੇ ਹੋਰ ਦੁਕਾਨਾਂ ਦੇ ਨਾਲ ਕਿਤਾਬਾਂ ਦੀਆਂ ਦੁਕਾਨਾਂ ਵੀ ਬੰਦ ਸਨ ਹੁਣ ਜਦੋਂ ਪੂਰਾ ਪੰਜਾਬ ਅਨਲੌਕ ਹੋ ਚੁੱਕਾ ਹੈ ਕਿਤਾਬਾਂ ਦੀਆਂ ਦੁਕਾਨਾਂ ਵੀ ਖੁੱਲ ਚੁੱਕਿਆਂ ਨੇ ਪਰ ਦੁਕਾਨਾਂ 'ਤੇ ਇੱਕ ਵੀ ਗਾਹਕ ਨਜ਼ਰ ਨਹੀਂ ਆ ਰਿਹਾ ਹੈ ਵਜ੍ਹਾਂ ਹੈ ਆਨ ਲਾਈਨ ਕਲਾਸਾਂ  ਨੇ, ਲੁਧਿਆਣਾ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਡਿਜੀਟਲ ਪੜਾਈ  ਦੀ ਵਜ੍ਹਾਂ ਕਰ ਕੇ ਉਨ੍ਹਾਂ ਦੀਆਂ ਕਿਤਾਬਾਂ ਦੇ ਸੈੱਟ ਨਹੀਂ ਵਿਕ ਰਹੇ ਨੇ, ਲੁਧਿਆਣਾ ਦਾ ਕਿਤਾਬ ਬਾਜ਼ਾਰ ਜਿੱਥੇ  ਅਕਸਰ ਹੀ ਭੀੜ ਰਹਿੰਦੀ ਹੈ ਅਤੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਸੀ ਪਰ ਇਹ ਬਾਜ਼ਾਰ  ਪੂਰੀ ਤਰ੍ਹਾਂ ਖ਼ਾਲੀ ਨੇ   

ਕਿਤਾਬ ਵਿਕਰੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਿਆਰੀ ਕਰ ਲਈ ਜਾਂਦੀ ਹੈ, ਸੈਂਕੜੇ ਸੈੱਟ ਵੱਖ ਵੱਖ ਜਮਾਤਾਂ ਦੇ ਮੰਗਾਏ ਜਾਂਦੇ ਨੇ, ਪਰ ਮਾਰਚ ਤੋਂ ਬਾਅਦ ਕਰਫਿਊ ਅਤੇ ਫਿਰ ਲੋਕ ਡਾਊਨ ਲੱਗਣ ਕਰ ਕੇ ਨਾ ਤਾਂ ਸਕੂਲ ਖੁੱਲ੍ਹੇ ਅਤੇ ਨਾ ਹੀ ਦਾਖ਼ਲੇ ਹੋਏ ਜਿਸ ਕਰਕੇ ਕਿਤਾਬ ਮਾਰਕੀਟ ਦੇ ਵਿੱਚ ਸੰਨਾਟਾ ਪਸਰਿਆ ਹੋਇਆ ਹੈ ਕੋਈ ਕਿਤਾਬ ਨਹੀਂ ਵਿਕ ਰਹੀ, ਹਾਲਾਤ ਇਹ ਨੇ ਕਿ ਕੀ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ 

 

 

 

Trending news