ਪਹਿਲਾਂ ਕੁੱਤੇ ਨੂੰ ਵਪਾਰ ਲਈ ਵਰਤਿਆ,ਜਦੋਂ ਕੰਮ ਦਾ ਨਹੀਂ ਰਿਹਾ ਤਾਂ ਕਾਰ ਹੇਠ ਦਿੱਤਾ ! ਦਰਿੰਦਗੀ ਦਾ Video
Advertisement

ਪਹਿਲਾਂ ਕੁੱਤੇ ਨੂੰ ਵਪਾਰ ਲਈ ਵਰਤਿਆ,ਜਦੋਂ ਕੰਮ ਦਾ ਨਹੀਂ ਰਿਹਾ ਤਾਂ ਕਾਰ ਹੇਠ ਦਿੱਤਾ ! ਦਰਿੰਦਗੀ ਦਾ Video

ਮੇਨਕਾ ਗਾਂਧੀ ਦੇ ਟਵੀਟ ਤੋਂ ਬਾਅਦ ਪੁਲਿਸ ਐਕਸ਼ਨ ਦੀ ਤਿਆਰੀ ਵਿੱਚ 

ਮੇਨਕਾ ਗਾਂਧੀ ਦੇ ਟਵੀਟ ਤੋਂ ਬਾਅਦ ਪੁਲਿਸ ਐਕਸ਼ਨ ਦੀ ਤਿਆਰੀ ਵਿੱਚ

ਚੰਡੀਗੜ੍ਹ :  ਕਪੂਰਥਲਾ ਤੋਂ ਦਰਿੰਦਗੀ ਦੀ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ,ਇਹ ਵੀਡੀਓ ਸਾਬਕਾ ਕੈਬਨਿਟ ਮੰਤਰੀ ਮੇਨਕਾ ਗਾਂਧੀ ਨੇ ਪੰਜਾਬ ਪੁਲਿਸ ਨੂੰ ਟਵੀਟ ਕਰਕੇ ਸ਼ੇਅਰ ਕੀਤੀ ਹੈ, ਵੀਡੀਓ ਸ਼ੇਅਰ ਕਰਦੇ ਹੋਏ ਮੇਨਕਾ ਗਾਂਧੀ ਨੇ ਲਿਖਿਆ ਹੈ ਕਿ 'ਇਹ ਤਸਵੀਰ ਕਪੂਰਥਲਾ ਦੇ ਧੰਨਦੌਰ ਪਿੰਡ ਦੇ  ਗੁਰਵਿੰਦਰ ਸਿੰਘ ਦੀ ਹੈ ਜੋ ਕੁੱਤਿਆਂ ਦਾ ਬਰੀਡਰ ਹੈ ਅਤੇ ਉਨ੍ਹਾਂ ਨੂੰ ਡੋਗ ਫਾਇਟ ਦੇ ਲਈ ਵੇਚ ਦਾ ਹੈ, ਜਦੋਂ ਕੋਈ ਕੁੱਤਾ ਉਸ ਦੇ ਮਤਲਬ ਦਾ ਨਹੀਂ ਰਹਿੰਦਾ ਤਾਂ  ਆਪਣੀ ਗੱਡੀ ਦੇ ਹੇਠ ਉਸ ਨੂੰ ਦਰੜ ਦਿੰਦਾ ਹੈ, ਜੋ ਕਿ ਉਸ ਨੇ ਇਸ  ਕੁੱਤੇ ਨਾਲ ਕੀਤਾ,ਇਹ ਕੁੱਤਾ 30 ਮਿੰਟ ਤੱਕ ਇਸੇ ਤਰ੍ਹਾਂ ਤੜਪ ਦਾ ਰਿਹਾ'

 

ਪੰਜਾਬ ਪੁਲਿਸ ਨੇ ਮੇਨਕਾ ਗਾਂਧੀ ਦੇ ਇਸ ਟਵੀਟ 'ਤੇ ਫ਼ੌਰਨ ਐਕਸ਼ਨ ਲਿਆ ਹੈ,ਉਨ੍ਹਾਂ ਕਿਹਾ ਕਿ 'ਇਹ ਮਾਮਲਾ ਕਪੂਰਥਲਾ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ ਅਤੇ ਫ਼ੌਰਨ ਐਕਸ਼ਨ ਲੈਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਨੇ' 

 

ਕੁੱਤਿਆਂ ਦੀ ਫਾਇਟ 'ਤੇ ਰੋਕ

2018 ਵਿੱਚ ਜਦੋਂ ਪਿੱਟ ਬੁੱਲ ਫਾਇਟ ਕੁੱਤਿਆਂ ਦੀ ਲੜਾਈ ਕਰਵਾਉਣ ਸਬੰਧੀ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਫਿਰੋਜ਼ਪੁਰ ਦੇ ਸੁਖਚੈਨ ਸਿੰਘ  ਅਤੇ ਲਖਵਿੰਦਰ ਸਿੰਘ ਜੋਸਨ ਖਿਲਾਫ ਧਾਰਾ 11 ਦੀ ਪਰੀਵੈਨਸ਼ਨ ਆਫ ਕਰੂਆਲਟੀ ਟੂ ਐਨੀਮਲਜ਼ ਐਕਟ 1960 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ 

 

 

Trending news