ਮਾਨਸਾ ਦੇ ਇੱਕ ਸਕੂਲ ਵਿੱਚ ਕਿਉਂ ਨਹੀਂ ਬੋਲ ਕੇ ਹਾਜ਼ਰੀ ਲਈ ਜਾਂਦੀ,ਵੇਖੋ ਖ਼ਾਸ ਰਿਪੋਰਟ

ਵਿਦਿਆਰਥੀਆਂ ਨੂੰ ਸਮੇਂ ਦਾ ਪਾਬੰਦੀ ਬਣਾਉਣ ਦੇ ਲਈ ਸਰਕਾਰੀ ਸਕੂਲ ਨੇ ਲਿਆ ਫੈਸਲਾ 

ਮਾਨਸਾ ਦੇ ਇੱਕ ਸਕੂਲ ਵਿੱਚ ਕਿਉਂ ਨਹੀਂ ਬੋਲ ਕੇ ਹਾਜ਼ਰੀ ਲਈ ਜਾਂਦੀ,ਵੇਖੋ ਖ਼ਾਸ ਰਿਪੋਰਟ
ਵਿਦਿਆਰਥੀਆਂ ਨੂੰ ਸਮੇਂ ਦਾ ਪਾਬੰਦੀ ਬਣਾਉਣ ਦੇ ਲਈ ਸਰਕਾਰੀ ਸਕੂਲ ਨੇ ਲਿਆ ਫੈਸਲਾ

ਮਾਨਸਾ : ਸਵੇਰੇ ਬੱਚਾ ਜੱਦੋ ਸਕੂਲ ਪਹੁੰਚ ਕੇ ਆਪਣੀ ਕਲਾਸ ਵਿੱਚ ਦਾਖ਼ਲ ਹੁੰਦਾ ਹੈ ਸਭ ਤੋਂ ਪਹਿਲਾਂ ਮੈਡਮ ਬੱਚਿਆਂ ਦੀ ਹਾਜ਼ਰੀ ਲੈਂਦੀ ਹੈ,ਇੱਕ-ਇੱਕ ਕਰ ਕੇ ਮੈਡਮ ਬੱਚੇ ਦਾ ਨਾਂ ਬੋਲ ਦੀ ਹੈ, ਆਪਣੇ ਨਾਂ ਸੁਣਨ ਤੋਂ ਬਾਅਦ ਬੱਚਾਂ 'YES ਮੈਡਮ ਜਾਂ ਫਿਰ YES ਸਰ' ਕਹਿੰਦਾ ਹੈ, ਮੈਡਮ ਵੱਲੋਂ ਬੱਚੇ ਦਾ ਨਾਂ ਬੋਲਣ ਦੇ ਬਾਵਜੂਦ ਜਦੋਂ ਆਵਾਜ਼ ਨਹੀਂ ਆਉਂਦੀ ਤਾਂ ਮੈਡਮ ਰਜਿਸਟ੍ਰਰ ਵਿੱਚ  A ਯਾਨੀ ABSENT ਗੈਰ ਹਾਜ਼ਰ ਲਿਖ ਦਿੰਦੀ ਹੈ, ਵਿਦਿਆਰਥੀ ਦੀ ਆਵਾਜ਼ ਆਉਣ 'ਤੇ ਉਸਦੇ ਨਾਂ ਦੇ ਸਾਹਮਣੇ 'P' ਯਾਨੀ 'PRESENT' ਲਿਖ ਦਿੱਤਾ ਜਾਂਦਾ ਹੈ, ਪਰ ਮਾਨਸਾ ਦਾ ਇੱਕ ਸਕੂਲ ਅਜਿਹਾ ਹੈ ਜਿੱਥੇ ਅਧਿਆਪਕ ਹਾਜ਼ਰੀ ਨਹੀਂ ਲੈਂਦੇ ਨੇ,ਸਕੂਲ ਨੇ ਆਖ਼ਿਰ ਵਰ੍ਹਿਆਂ ਤੋਂ ਚੱਲੇ ਆ ਰਹੇ ਇਸ ਨਿਯਮ ਨੂੰ ਕਿਉਂ ਬਦਲ ਦਿੱਤਾ ਹੈ ? ਆਖ਼ਿਰ ਕੀ ਵਜਹਾ ਇਸਦੇ ਪਿੱਛੇ ?ਕਿਉਂ ਸਕੂਲ ਨੇ ਹਾਜ਼ਰੀ ਲੈਣੀ ਬੰਦ ਕਰ ਦਿੱਤੀ ਹੈ? 

ਕਿਉਂ ਬਦਲਿਆ ਸਕੂਲ ਨੇ  ਨਿਯਮ ?

Biometric attendence system,ਇਹ ਉਹ ਸਿਸਮਟ ਹੈ ਜੋ ਮਾਨਸਾ ਦੇ ਸਰਕਾਰੀ ਸਕੂਲ ਵਿੱਚ ਲੱਗਿਆ ਹੈ ਜਿਸ ਨੇ ਅਧਿਆਪਕਾਂ ਦੀ ਹਾਜ਼ਰੀ ਲੈਣ ਦੀ ਆਦਤ ਨੂੰ ਬਦਲ ਦਿੱਤਾ ਹੈ, Biometric attendence system ਦੇ ਜ਼ਰੀਏ ਕੰਪਿਉਟਰਾਇਜ਼ ਬੱਚਿਆਂ ਦੀ ਹਾਜ਼ਰੀ  ਲੱਗ ਜਾਂਦੀ ਹੈ, ਸਿਰਫ਼ ਇੱਕ ਵਾਰ Biometric attendence system ਵਿੱਚ ਬੱਚਿਆਂ ਨੂੰ ਆਪਣੀ ਉਗਲੀ ਦਾ ਨਿਸ਼ਾਨ ਫੀਡ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਰੋਜ਼ਾਨਾ ਬੱਚੇ ਮਸ਼ੀਨ ਵਿੱਚ ਉਗਲੀ ਦੇ ਜ਼ਰੀਏ ਆਪਣੀ ਹਾਜ਼ਰੀ ਲਗਾਉਂਦੇ ਨੇ,  Biometric attendence system ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਬੱਚੇ ਸਮੇਂ ਦੇ ਪਾਬੰਦ ਬਣਦੇ ਨੇ ,ਸਕੂਲ ਦੀ ਛੁੱਟੀ ਦੇ ਸਮੇਂ ਤੋਂ ਪਹਿਲਾਂ ਘਰ ਨਹੀਂ ਜਾ ਸਕਦੇ ਨੇ, ਸਿਰਫ਼ ਇੰਨਾ ਹੀ ਅਧਿਆਪਕਾਂ ਕੰਪਿਊਟਰ ਦਾ ਇੱਕ ਬਟਨ ਦਬਾ ਕੇ ਵੇਖ ਸਕਦਾ ਹੈ ਕਿ ਕਿਹੜਾ ਵਿਦਿਆਰਥੀ ਸਮੇਂ ਦਾ ਪਾਬੰਦ ਨਹੀਂ ਹੈ,ਸਾਰਾ ਰਿਕਾਰਡ ਕੰਪਿਉਟਰਾਇਜ਼ ਹੋਣ ਦੀ ਵਜਹਾ ਕਰਕੇ ਕੋਈ ਸਵਾਲ ਨਹੀਂ ਚੁੱਕ ਸਕਦਾ, ਅਧਿਆਪਕਾਂ ਦਾ ਕਾਗ਼ਜ਼ੀ ਕੰਮ-ਕਾਜ਼ ਵੀ ਘੱਟ ਹੁੰਦਾ ਹੈ ਅਤੇ ਉਹ ਬੱਚਿਆਂ ਦੀ ਪੜਾਈ ਵੱਲ ਜ਼ਿਆਦਾ ਸਮਾਂ ਦੇ ਸਕਦਾ ਹੈ

ਮਾਂ-ਪਿਓ ਵੀ ਹੋਏ ਚਿੰਤਾ ਮੁਕਤ 

ਬਾਇਓ ਮੈਟਰਿਕ ਹਾਜ਼ਰੀ ਦੇ ਚੱਲਦਿਆਂ ਜਿਵੇਂ ਹੀ ਕੋਈ ਵੀ ਵਿਦਿਆਰਥੀ ਸਕੂਲ ਪਹੁੰਚ ਕੇ ਮਸ਼ੀਨ 'ਤੇ ਪੰਚ ਕਰੇਗਾ, ਉਸੇ ਵਕਤ ਤੁਰੰਤ ਬੱਚਿਆਂ ਦੇ ਮਾਪਿਆਂ ਦੇ ਮੋਬਾਈਲ 'ਤੇ ਇੱਕ ਮੈਸੇਜ ਆ ਜਾਏਗਾ,ਮਾਂ-ਪਿਉ  ਬੱਚਿਆਂ ਦੇ ਘਰੋਂ ਨਿਕਲਣ ਤੋਂ ਬਾਅਦ ਸਕੂਲ ਪਹੁੰਚਣ ਤੱਕ ਬੇਫ਼ਿਕਰ ਹੋ ਜਾਣਗੇ,ਜਦੋਂ ਸਕੂਲ ਤੋਂ ਵਾਪਸ ਆਉਣਗੇ ਤਾਂ ਵੀ ਮਸ਼ੀਨ 'ਤੇ ਉਗਲੀ ਲਗਾਉਣਗੇ ਤਾਂ ਮਾਂ ਪਿਉ ਕੋਲ ਸਕੂਲ ਤੋਂ ਰਵਾਨਾ ਹੋਣ ਦਾ ਮੈਸੇਜ ਆ ਜਾਵੇਗਾ 

ਅਧਿਆਪਕਾਂ ਦੀ ਵੀ ਨਹੀਂ ਚੱਲੇਗੀ ਲੇਟ-ਲਤੀਫੀ

ਅਕਸਰ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਲੇਟ ਲਤੀਫੀ ਕਾਰਣ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਹੁੰਦੀ ਹੈ, ਕਈ ਵਾਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਕਰਮੀ ਦੇਰੀ ਨਾਲ ਪੁੱਜਣ ਦੇ ਬਾਅਦ ਹੀ ਹਾਜ਼ਿਰੀ ਰਜਿਸਟਰ ਵਿੱਚ ਹਸਤਾਖ਼ਰ ਕਰਦੇ ਹਨ, ਪਰ ਹੁਣ ਅਜਿਹਾ ਨਹੀਂ ਹੋਏਗਾ,ਕਰਮਚਾਰੀਆਂ ਲਈ ਇਸ ਸਿਸਟਮ ਨਾਲ ਹਾਜ਼ਰੀ ਯਕੀਨੀ ਕਰਨੀ ਹੋਏਗੀ,ਇਹ ਵਿਵਸਥਾ ਵੀ ਜਲਦ ਹੀ ਲਾਗੂ ਕੀਤੇ ਜਾਣ ਦੀ ਵੀ ਤਜਵੀਜ਼ ਹੈ,ਮਸ਼ੀਨਾਂ ਲੱਗਣ  ਦੇ ਬਾਅਦ ਅਧਿਆਪਕ ਅਤੇ ਵਿਦਿਆਰਥੀ ਸਮੇਂ 'ਤੇ ਹੀ ਸਕੂਲ ਆ ਜਾ ਸਕਣਗੇ,ਜਾਣਕਾਰੀ ਮੁਤਾਬਿਕ  ਇੱਕ ਅਪ੍ਰੈਲ 2020 ਤੋਂ ਆਨਲਾਇਨ ਹਾਜ਼ਿਰੀ ਦੀ ਵਿਵਸਥਾ ਪੂਰਮ ਤੌਰ ਤੇ ਸਰਕਾਰੀ ਅਤੇ ਨਿੱਜੀ ਸਕੂਲਾਂ ਚ ਲਾਗੂ ਹੋ ਜਾਵੇਗੀ ।

ਜ਼ਿੰਮੇਵਾਰੀ ਵੀ ਹੋਏਗੀ ਤੈਅ

ਜੇ ਕਿਸੇ ਵੇਲੇ ਮਸ਼ੀਨ 'ਚ ਕੋਈ ਵੀ ਗੜਬੜ ਹੁੰਦੀ ਹੈ ਤਾਂ ਮਸ਼ੀਨ ਨੂੰ ਠੀਕ ਰੱਖਣ ਦੀ ਜ਼ਿੰਮੇਦਾਰੀ ਸਕੂਲ ਇੰਚਾਰਜ ਦੀ ਹੋਏਗੀ,ਸੰਬੰਧਿਤ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜਿਸ ਕੰਪਨੀ ਦੀ ਬਾਇਓ ਮੀਟਰਿਕ ਮਸ਼ੀਨ ਸਰਕਾਰੀ ਸਕੂਲ ਵਿੱਚ ਇੰਸਟਾਲ ਕੀਤੀ ਜਾਵੇਗੀ, ਉਸ ਕੰਪਨੀ ਵੱਲੋਂ ਚਾਰ ਸਾਲ ਦੀ ਵਾਰੰਟੀ ਦਿੱਤੀ ਜਾਏਗੀ,ਪਰ ਮਸ਼ੀਨ ਗੁੰਮ ਹੋਣ,  ਟੁੱਟਣ ਜਾਂ ਜਾਣ ਬੂੱਝ ਕੇ ਮਸ਼ੀਨ ਨਾਲ ਛੇੜਛਾੜ ਹੋਣ ਉੱਤੇ ਸਕੂਲ ਇੰਚਾਰਜ ਆਪਣੇ ਪੱਧਰ ਉੱਤੇ ਮਸ਼ੀਨ ਦੀ ਖਰੀਦ ਕਰੇਗਾ, ਵਿਭਾਗ ਨੇ ਕਿਹਾ ਹੈ ਕਿ ਬਲਾਕ ਸਿੱਖਿਆ ਅਧਿਕਾਰੀ ਆਨਲਾਇਨ ਹਾਜ਼ਿਰੀ ਦੀ ਮਾਨਿਟਰਿੰਗ ਕਰਨਗੇ