ਕੋਰੋਨਾ : ਜੇਕਰ N-95 ਮਾਸਕ 'ਤੇ ਕਰ ਰਹੇ ਹੋ ਭਰੋਸਾ ਤਾਂ ਜ਼ਰਾ ਅਲਰਟ ਹੋ ਜਾਓ

ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਗਾਇਡ ਲਾਈਨ ਜਾਰੀ ਕੀਤੀਆਂ

ਕੋਰੋਨਾ : ਜੇਕਰ N-95 ਮਾਸਕ 'ਤੇ ਕਰ ਰਹੇ ਹੋ ਭਰੋਸਾ ਤਾਂ ਜ਼ਰਾ ਅਲਰਟ ਹੋ ਜਾਓ
ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਗਾਇਡ ਲਾਈਨ ਜਾਰੀ ਕੀਤੀਆਂ

ਪੂਜਾ ਮੱਕੜ/ਦਿੱਲੀ : ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਲੋਕਾਂ ਨੂੰ ਵਾਲਵਡ ਰੈਸਪੀਰੇਟਰ ( Valved Respirators) ਲੱਗੇ N-95 ਮਾਸਕ ਪਾਉਣ ਦੇ ਖ਼ਿਲਾਫ਼ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਇਸ ਨਾਲ ਵਾਇਰਸ ਨਹੀਂ ਰੁਕ ਸਕਦਾ ਹੈ, ਇਹ ਕੋਵਿਡ-19 ਮਹਾਂਮਾਰੀ ਨੂੰ ਰੋਕਣ ਦੇ ਲਈ ਚੁੱਕੇ ਗਏ ਕਦਮਾਂ ਦੇ ਉਲਟ ਨੇ 

ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਰਾਜੀਵ ਗਰਗ ਨੇ ਸੂਬਿਆਂ ਦੇ ਸਿਹਤ ਅਤੇ ਸਿੱਖਿਆ ਮਾਮਲਿਆਂ ਦੇ ਪ੍ਰਧਾਨ ਸਕੱਤਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ  ਲੋਕ ਜ਼ਿਆਦਾਤਰ N-95 ਮਾਸਕ ਦੀ ਵਰਤੋਂ ਕਰ ਰਹੇ ਨੇ, ਜਿਸ ਵਿੱਚ ਵਾਲਵਡ ਰੈਸਪੀਰੇਟਰ ( Valved Respirators) ਲੱਗਿਆ ਹੁੰਦਾ ਹੈ

ਉਨ੍ਹਾਂ ਨੇ ਕਿਹਾ ਤੁਹਾਡੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ N-95 ਮਾਸਕ ਕੋਰੋਨਾ ਨੂੰ   ਰੋਕਣ ਵਿੱਚ ਅਸਫਲ ਹੈ,ਕਿਉਂਕਿ ਇਹ ਵਾਇਰਸ ਨੂੰ ਮਾਸਕ ਦੇ ਬਾਹਰ ਆਉਣ ਤੋਂ ਨਹੀਂ ਰੋਕ ਸਕਦਾ ਹੈ, ਇਸ ਲਈ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ N-95 ਮਾਸਕ ਨੂੰ ਲੈਕੇ ਜ਼ਰੂਰੀ ਗਾਈਡ ਲਾਈਨਾਂ ਜਾਰੀ ਕਰਨ