ਮੌਸਮ ਵਿਭਾਗ ਨੇ ਪੰਜਾਬ ਵਿਚ ਜਾਰੀ ਕੀਤਾ ਔਰੇਂਜ ਅਲਰਟ, ਇਨ੍ਹਾਂ ਦੋ ਦਿਨ ਪਏਗਾ ਤਗੜਾ ਮੀਂਹ, ਫਿਰ ਹੋਇਗਾ ਤਾਪਮਾਨ ਵਿਚ ਇਹ ਵੱਡਾ ਬਦਲਾਵ
Advertisement

ਮੌਸਮ ਵਿਭਾਗ ਨੇ ਪੰਜਾਬ ਵਿਚ ਜਾਰੀ ਕੀਤਾ ਔਰੇਂਜ ਅਲਰਟ, ਇਨ੍ਹਾਂ ਦੋ ਦਿਨ ਪਏਗਾ ਤਗੜਾ ਮੀਂਹ, ਫਿਰ ਹੋਇਗਾ ਤਾਪਮਾਨ ਵਿਚ ਇਹ ਵੱਡਾ ਬਦਲਾਵ

ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਅਤੇ ਕੁਝ ਸੂਬਿਆਂ ਵਿੱਚ ਤੇਜ਼ ਬਾਰਸ਼ ਦੇ ਵੀ ਆਸਾਰ ਹਨ ਇਸ ਕਰਕੇ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਪੰਜਾਬ ਸਣੇ ਉੱਤਰ  ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਚਾਰ ਡਿਗਰੀ ਤਕ ਜਾ ਸਕਦਾ ਹੈ 

ਮੌਸਮ ਵਿਭਾਗ ਨੇ ਪੰਜਾਬ ਵਿਚ ਜਾਰੀ ਕੀਤਾ ਔਰੇਂਜ ਅਲਰਟ, ਇਨ੍ਹਾਂ ਦੋ ਦਿਨ ਪਏਗਾ ਤਗੜਾ ਮੀਂਹ, ਫਿਰ ਹੋਇਗਾ ਤਾਪਮਾਨ ਵਿਚ ਇਹ ਵੱਡਾ ਬਦਲਾਵ

ਚੰਡੀਗੜ੍ਹ : ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਕੜਾਕੇ ਦੀ ਠੰਡ (Cold) ਪੈ ਰਹੀ ਹੈ ਅਤੇ ਉੱਤਰੀ ਰਾਜਸਥਾਨ ਅਤੇ ਦਿੱਲੀ ਸਣੇ ਕਈ ਹਿੱਸਿਆਂ ਦੇ ਵਿੱਚ ਸਰਦ ਲਹਿਰ (Cold Wave) ਜਾਰੀ ਹੈ. ਕਈ ਸੂਬਿਆਂ ਦੇ ਵਿੱਚ 27 ਜਨਵਰੀ ਤਕ ਧੁੰਦ ਛਾਏ ਰਹਿਣ ਦੀ ਰਹਿਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ. ਇਸ ਦੇ ਨਾਲ ਹੀ ਤਾਪਮਾਨ ਵੀ ਹੇਠਾਂ ਡਿੱਗ ਸਕਦਾ ਹੈ. ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਦਿਨਾਂ ਦੇ ਵਿਚ ਭਾਰੀ ਮੀਂਹ ਪੈਣ ਦੀ ਭਵਿਖਵਾਣੀ ਕੀਤੀ ਗਈ ਹੈ. ਪੰਜਾਬ ਅਤੇ ਹੋਰ ਸੂਬਿਆਂ ਦੇ ਲਈ ਔਰੇਂਜ ਅਲਰਟ ਵੀ ਜਾਰੀ ਕਿੱਤਾ ਗਿਆ ਹੈ. 

 ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਦੇ ਵਿਚ ਐਤਵਾਰ ਸਵੇਰ ਦਾ ਤਾਪਮਾਨ ਘੱਟੋ ਘੱਟ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਥੇ ਜ਼ਿਆਦਾ ਤੋਂ ਜ਼ਿਆਦਾ ਇਹ 15 ਡਿਗਰੀ  ਸੈਲਸੀਅਸ ਸੀ ਨਾਲ ਹੀ ਗਹਿਰੀ ਧੁੰਦ ਛਾਈ ਹੋਈ ਸੀ 

4 ਡਿਗਰੀ ਤੱਕ ਹੇਠਾਂ ਡਿੱਗ ਸਕਦਾ ਹੈ ਪਾਰਾ 
ਭਾਰਤੀ ਮੌਸਮ ਵਿਭਾਗ ਦੇ ਹਿਸਾਬ ਨਾਲ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ੳੁੱਤਰਾਖੰਡ ਦੀ ਪਹਾੜੀਆਂ ਦੇ ਵਿੱਚ ਬਰਫਬਾਰੀ (Snowfall)  ਹੋ ਰਹੀ ਹੈ ਇਸ ਕਰਕੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਕੜਾਕੇ ਦੀ ਠੰਢ  ਪੈ ਰਹੀ ਹੈ ਅਤੇ ਆਉਣ ਵਾਲੇ 2-4 ਦਿਨਾਂ ਤਕ ਪਾਰਾ 4 ਡਿਗਰੀ (4°C Fall in Temperature) ਤੱਕ ਹੇਠਾਂ ਡਿੱਗ ਸਕਦਾ ਹੈ.  

ਇਨ੍ਹਾਂ ਸੂਬਿਆਂ ਵਿੱਚ ਹੋ ਸਕਦੀ ਹੈ ਤੇਜ਼ ਬਾਰਸ਼
ਕੁਝ ਸੂਬਿਆਂ ਵਿੱਚ ਆਉਣ ਵਾਲੇ 48 ਘੰਟਿਆਂ ਵਿਚ ਤੇਜ਼ ਮੀਂਹ ਪੈ ਸਕਦਾ ਹੈ. ਮੌਸਮ ਵਿਭਾਗ (IMD) ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 2 ਦਿਨ ਦਿੱਲੀ ਪੰਜਾਬ ਹਰਿਆਣਾ ਚੰਡੀਗਡ਼੍ਹ ਸਣੇ ਉੱਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ  ਦੇ ਵਿਚ ਤੇਜ਼ ਮੀਂਹ ਪੈਣ ਦੇ ਆਸਾਰ ਹਨ. ਇਸੇ ਦੇ ਚਲਦੇ ਵਿਭਾਗ ਦੇ ਵੱਲੋਂ ਔਰੇਂਜ ਅਲਰਟ (Orange Alert for Rain)  ਵੀ ਜਾਰੀ ਕਰ ਦਿੱਤਾ ਗਿਆ ਹੈ.

.

WATCH LIVE TV

Trending news