Indian Airforce ਨੂੰ ਮਿਲਣਗੇ 83 Tejas,PM ਮੋਦੀ ਨੇ ਲਗਾਈ ਸਭ ਤੋਂ ਵੱਡੀ ਸੁਰੱਖਿਆ ਖ਼ਰੀਦ 'ਤੇ ਮੋਹਰ

ਭਾਰਤੀ ਹਵਾਈ ਫ਼ੌਜ ਦੀ ਜ਼ਰੂਰਤ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਵੱਡਾ ਸੁਰੱਖਿਆ ਸੌਦੇ ਦੇ ਮੌਹਰ ਲੱਗਾ ਦਿੱਤੀ ਹੈ 

Indian Airforce ਨੂੰ ਮਿਲਣਗੇ 83 Tejas,PM ਮੋਦੀ ਨੇ ਲਗਾਈ ਸਭ ਤੋਂ ਵੱਡੀ ਸੁਰੱਖਿਆ ਖ਼ਰੀਦ 'ਤੇ ਮੋਹਰ
ਭਾਰਤੀ ਹਵਾਈ ਫ਼ੌਜ ਦੀ ਜ਼ਰੂਰਤ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਵੱਡਾ ਸੁਰੱਖਿਆ ਸੌਦੇ ਦੇ ਮੌਹਰ ਲੱਗਾ ਦਿੱਤੀ ਹੈ

ਦਿੱਲੀ :  ਭਾਰਤੀ ਹਵਾਈ ਫ਼ੌਜ ਦੀ ਜ਼ਰੂਰਤ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ 'ਤੇ ਮੋਹਰ ਲਾ ਦਿੱਤੀ ਹੈ,ਭਾਰਤ ਸਰਕਾਰ ਨੇ ਦੇਸ਼ ਵਿੱਚ ਹੀ ਬਣੇ ਚੌਥੀ ਪੀੜੀ ਦੇ ਸਭ ਤੋਂ ਲੜਾਕੂ ਜਹਾਜ਼ ਤੇਜਸ ਦੀ ਖ਼ਰੀਦ ਦੇ ਲਈ 48 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਨੇ,ਇਸ ਸੌਦੇ 'ਤੇ ਪੀਐੱਮ ਮੋਦੀ ਨੇ ਮੋਹਰ ਲਾ ਦਿੱਤੀ ਹੈ,ਆਪ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦੀ ਤਸਦੀਕ ਕੀਤੀ ਹੈ 

LCA ਤੇਜਸ ਬਣਨਗੇ ਅਟੈਕ ਦੀ ਰੀਡ

ਭਾਰਤੀ ਹਵਾਈ ਫ਼ੌਜ ਦੇ ਕੋਲ ਜ਼ਰੂਰਤ ਦੇ ਹਿਸਾਬ ਨਾਲ ਲੜਾਕੂ ਜਹਾਜ਼ਾਂ ਦੀ ਕਾਫ਼ੀ ਗਿਣਤੀ ਹੈ,ਪਰ ਹੁਣ ਇਸ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੇ ਵੱਡੇ ਕਦਮ ਚੁੱਕੇ ਨੇ, ਫਰਾਂਸ ਤੋਂ ਰਫਾਲ ਫਾਇਟਰ ਜੈਟਸ ਦੀ ਖਰੀਦ ਦੇ ਲਈ ਹੁਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 48,000 ਕਰੋੜ ਦੀ ਲਾਗਤ ਨਾਲ 83 LCA,ਤੇਜਸ ਮਾਰਕ 1 A ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਹੈ,ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਥਾਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ CCS ਨੇ 48 ਹਜ਼ਾਰ ਕਰੋੜ ਰੁਪਏ ਦੀ ਤੇਜਸ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ,ਇਹ ਡੀਲ ਭਾਰਤੀ ਰੱਖਿਆ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ 

ਇਹ ਹੈ ਤੇਜਸ ਦੀ ਖਾਸੀਅਤ 

ਤੇਜਸ ਚੌਥੀ ਪੀੜੀ ਦੇ ਜਹਾਜ ਨੇ ਉੱਡਣ ਵਿੱਚ ਹਲਕੇ ਹੁੰਦੇ ਨੇ,ਇਸ ਨੂੰ 43 ਬਦਲਾਅ ਬਾਅਦ ਮਨਜ਼ੂਰੀ ਦਿੱਤੀ ਗਈ ਹੈ,ਤੇਜਸ ਘੱਟ ਉਚਾਈ ਵਿੱਚ ਉਡਾਨ ਭਰ ਕੇ ਦੁਸ਼ਮਣ 'ਤੇ ਹਮਲਾ ਕਰ ਸਕਦਾ ਹੈ