ਮੁਹਾਲੀ 'ਚ ਮੁੜ ਤੋਂ ਕੋਰੋਨਾ ਦਾ ਅਟੈਕ,ਅੱਜ ਆਏ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼
Advertisement

ਮੁਹਾਲੀ 'ਚ ਮੁੜ ਤੋਂ ਕੋਰੋਨਾ ਦਾ ਅਟੈਕ,ਅੱਜ ਆਏ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼

ਮੁਹਾਲੀ 'ਚ ਮੁੜ ਤੋਂ ਕੋਰੋਨਾ ਦਾ ਅਟੈਕ,ਅੱਜ ਆਏ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼

ਮੁਹਾਲੀ 'ਚ ਮੁੜ ਤੋਂ ਕੋਰੋਨਾ ਦਾ ਅਟੈਕ,ਅੱਜ ਆਏ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼

ਬਜ਼ਮ ਵਰਮਾ/ਮੁਹਾਲੀ : ਮੁਹਾਲੀ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਦਾ ਅਟੈਕ ਹੋਇਆ ਹੈ, ਇੱਕ ਵਕਤ ਮੁਹਾਲੀ ਕੋਰੋਨਾ ਦਾ ਹੌਟਸਪੌਟ ਜ਼ਿਲ੍ਹਾਂ ਸੀ ਪਰ ਬਾਅਦ ਵਿੱਚੋਂ ਇਸ ਜ਼ਿਲ੍ਹੇ ਵਿੱਚ ਕੋਰੋਨਾ ਕੰਟਰੋਲ ਵਿੱਚ ਆ ਗਿਆ ਸੀ ਪਰ ਇੱਕ ਵਾਰ ਮੁੜ ਤੋਂ ਕੋਰੋਨਾ ਦਾ ਅਟੈਕ ਮੁਹਾਲੀ ਜ਼ਿਲ੍ਹੇ ਵਿੱਚ ਹੋਇਆ ਹੈ,ਸੋਮਵਾਰ 13 ਜੁਲਾਈ ਨੂੰ ਇੱਥੇ 31 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਇਹ ਸਾਰੇ ਕੇਸ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਏ ਨੇ,5  ਕੇਸ ਖਰੜ ਇਲਾਕੇ ਤੋਂ ਸਾਹਮਣੇ ਆਏ ਨੇ, ਜਦਕਿ 3 ਲਾਲੜੂ,ਇੱਕ ਕੁਬੜਾ ਤੋਂ ਕੋਰੋਨਾ ਪੋਜ਼ੀਟਿਵ ਕੇਸ ਆਇਆ ਹੈ, ਬਾਕੀ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਦਰਜ ਕੀਤੇ ਗਏ ਨੇ, ਸਭ ਵੱਧ ਉਮਰ ਦਾ ਕੋਰੋਨਾ ਪੋਜ਼ੀਟਿਵ ਮਰੀਜ਼ 82 ਸਾਲ ਦਾ ਖਰੜ ਦਾ ਇੱਕ ਸ਼ਖ਼ਸ ਹੈ, ਜਦਕਿ ਸਭ ਤੋਂ ਛੋਟੀ ਉਮਰ ਦਾ ਕੋਰੋਨਾ ਮਰੀਜ਼  4 ਸਾਲ ਅਤੇ 11 ਸਾਲ  ਦੇ 2 ਬੱਚੇ ਨੇ, ਮੁਹਾਲੀ ਵਿੱਚ ਆਏ 31 ਨਵੇਂ ਕੋਰੋਨਾ ਪੋਜ਼ੀਟਿਵ ਕੇਸਾਂ ਵਿੱਚ 9 ਬਜ਼ੁਰਗ ਨੇ ਜਿੰਨਾਂ ਦੀ ਉਮਰ 50 ਤੋਂ ਵਧ ਹੈ ਜਦਕਿ 18 ਪੋਜ਼ੀਟਿਵ ਮਰੀਜ਼ ਉਹ ਨੇ ਜਿੰਨਾਂ ਦੀ ਉਮਰ 22 ਤੋਂ 45 ਦੇ ਵਿੱਚ ਹੈ 

ਮੁਹਾਲੀ ਵਿੱਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ 

ਮੁਹਾਲੀ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਜ਼ਿਲ੍ਹੇ ਵਿੱਚ ਹੁਣ ਤੱਕ 423 ਕੋਰੋਨਾ ਪੋਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ ਜਿੰਨਾਂ ਵਿੱਚੋਂ 145 ਮਰੀਜ਼ਾਂ ਵਿੱਚ ਹੁਣ ਵੀ ਕੋਰੋਨਾ ਐਕਟਿਵ ਹੈ ਜਦਕਿ 271 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ, ਮੁਹਾਲੀ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇੱਕ ਵਕਤ ਆਇਆ ਹੈ ਕਿ ਜਦੋਂ ਮੁਹਾਲੀ ਨੂੰ ਡੀਸੀ ਵੱਲੋਂ ਕੋਰੋਨਾ ਮੁਕਤ ਜ਼ਿਲ੍ਹਾਂ ਐਲਾਨ ਦਿੱਤਾ ਸੀ ਪਰ ਕੁੱਝ ਹੀ ਘੰਟਿਆਂ ਦੇ ਬਾਅਦ ਇੱਕ ਵਾਰ ਮੁੜ ਤੋਂ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਵਧਣੀ ਸ਼ੁਰੂ ਹੋ ਗਈ ਸੀ 

 

 

 

Trending news