ਜੰਮੂ-ਕਸ਼ਮੀਰ 'ਚ ਹੁਣ ਕੋਈ ਵੀ ਖ਼ਰੀਦ ਸਕੇਗਾ ਜ਼ਮੀਨ, ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ
Advertisement

ਜੰਮੂ-ਕਸ਼ਮੀਰ 'ਚ ਹੁਣ ਕੋਈ ਵੀ ਖ਼ਰੀਦ ਸਕੇਗਾ ਜ਼ਮੀਨ, ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਹਾਲਾਂਕਿ ਅਜੇ ਖੇਤਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਰੋਕ ਜਾਰੀ ਰਹੇਗੀ

ਫਾਈਲ ਫੋਟੋ

ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਜ਼ਮੀਨ ਖਰੀਦਣ ਵਾਲਿਆਂ ਲਈ ਅਹਿਮ ਖਬਰ ਆ ਰਹੀ ਹੈ ਕਿ ਹੁਣ ਕੋਈ ਵੀ ਜੰਮੂ ਕਸ਼ਮੀਰ 'ਚ ਜ਼ਮੀਨ ਖਰੀਦ ਕੇ ਰਹਿ ਸਕਦਾ ਹੈ। ਮੋਦੀ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਹਾਲਾਂਕਿ ਅਜੇ ਖੇਤਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਰੋਕ ਜਾਰੀ ਰਹੇਗੀ। 

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪਹਿਲਾਂ ਜੰਮੂ-ਕਸ਼ਮੀਰ 'ਚ ਸਿਰਫ਼ ਉੱਥੋਂ ਦੇ ਲੋਕ ਹੀ ਜ਼ਮੀਨ ਖ਼ਰੀਦ ਸਕਦੇ ਸਨ ਪਰ ਹੁਣ ਸਾਰਿਆਂ ਲਈ ਉੱਥੇ ਜ਼ਮੀਨ ਖ਼ਰੀਦਣਾ ਸੌਖਾ ਹੋ ਗਿਆ। 

fallback

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਸੀ। ਸੰਵਿਧਾਨ ਦੀ ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲਦਾਖ਼ 'ਚ ਵੰਡ ਦਿੱਤਾ ਗਿਆ।

Watch Live TV-

Trending news