Alberta Elections: ਅਲਬਰਟਾ ਚੋਣਾਂ 'ਚ 15 ਪੰਜਾਬੀ ਉਮੀਦਵਾਰ ਅਜ਼ਮਾ ਰਹੇ ਕਿਸਮਤ
Advertisement

Alberta Elections: ਅਲਬਰਟਾ ਚੋਣਾਂ 'ਚ 15 ਪੰਜਾਬੀ ਉਮੀਦਵਾਰ ਅਜ਼ਮਾ ਰਹੇ ਕਿਸਮਤ

Alberta Elections: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ 29 ਮਈ ਨੂੰ ਚੋਣ ਪ੍ਰਕਿਰਿਆ ਹੋਣ ਜਾ ਰਹੀ ਹੈ। ਇਨ੍ਹਾਂ ਚੋਣਾਂ ਵਿੱਚ 15 ਉਮੀਦਵਾਰ ਪੰਜਾਬੀ ਆਪਣੀ ਕਿਸਮਤ ਅਜਮਾ ਰਹੇ ਹਨ।

Alberta Elections: ਅਲਬਰਟਾ ਚੋਣਾਂ 'ਚ 15 ਪੰਜਾਬੀ ਉਮੀਦਵਾਰ ਅਜ਼ਮਾ ਰਹੇ ਕਿਸਮਤ

Alberta Elections: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ 15 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ। ਅਲਬਟਾ ਵਿੱਚ 29 ਮਈ ਨੂੰ ਚੋਣ ਪ੍ਰਕਿਰਿਆ ਹੋਣ ਜਾ ਰਹੀ ਹੈ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਕੈਨੇਡਾ ਦੇ ਸਾਰੇ ਸੂਬਿਆਂ ਵਿੱਚ ਪੰਜਾਬੀ ਭਾਈਚਾਰੇ ਸਿਆਸਤ ਵਿੱਚ ਕਾਫੀ ਭਾਗੀਦਾਰੀ ਲੈਂਦਾ ਹੈ। ਅਲਬਰਟਾ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਯੂਸੀਪੀ ਦੀ ਟਿਕਟ ਉਪਰ ਚੋਣ ਲੜ ਰਹੇ ਹਨ। ਰਾਜਨ ਸਾਹਨੀ ਇਸ ਵੇਲੇ ਟਰੇਡ, ਇਮੀਗ੍ਰੇਸ਼ਨ ਤੇ ਮਲਟੀਕਲਚਰਿਜ਼ਮ ਦੇ ਕੈਸ਼ਨਿਟ ਮੰਤਰੀ ਵੀ ਹਨ। ਵਿਧਾਇਕ ਦਵਿੰਦਰ ਤੂਰ ਕੈਲਗਰੀ ਫੈਲਕੋਨਰਿਜ ਤੋਂ ਮੁੜ ਯੂਸੀਪੀ ਦੀ ਟਿਕਟ ਉਪਰ ਹੀ ਚੋਣ ਮੈਦਾਨ ਵਿੱਚ ਹਨ। ਜਸਵੀਰ ਦਿਓ ਐਡਮੰਟਨ ਮੈਡੋਜ਼ ਤੋਂ ਚੋਣ ਲੜ ਰਹੇ ਹਨ।

ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਅਤੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ (ਯੂਸੀਪੀ) ਸੂਬੇ ਦੀਆਂ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਹਨ। ਦੋਵਾਂ ਨੇ ਵੱਖ-ਵੱਖ ਭਾਈਚਾਰਿਆਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪੰਜਾਬੀ ਮੁੱਖ ਤੌਰ ’ਤੇ ਕੈਲਗਰੀ ਤੇ ਐਡਮੰਟਨ ਇਲਾਕੇ ਦੀਆਂ ਸੀਟਾਂ ’ਤੇ ਚੋਣਾਂ ਲੜਦੇ ਹਨ।

ਕੁਝ ਹੋਰ ਯੂਸੀਪੀ ਉਮੀਦਵਾਰਾਂ ਵਿੱਚ ਰਮਨ ਅਠਵਾਲ ਐਡਮੰਟਨ ਮਿੱਲ ਵੁਡਜ਼ ਤੇ ਅੰਮ੍ਰਿਤਪਾਲ ਸਿੰਘ ਮਠਾੜੂ ਐਡਮੰਟਨ ਮੈਡੋਜ਼, ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਭੁੱਲਰ ਮੈਕਕਾਲ, ਆਰ ਸਿੰਘ ਬਾਠ ਐਡਮੰਟਨ ਐਲਰਸਲਾਏ, ਇੰਦਰ ਗਰੇਵਾਲ ਕੈਲਗਰੀ ਨਾਰਥ ਈਸਟ ਹਨ ਜਦੋਂਕਿ ਐਨਡੀਪੀ ਦੇ ਉਮੀਦਵਾਰਾਂ 'ਚ ਪਰਮੀਤ ਸਿੰਘ ਕੈਲਗਰੀ ਫੈਲਕੋਂਰਿਜ, ਹੈਰੀ ਸਿੰਘ ਡ੍ਰੇਅਟਨ ਵੈਲੀ ਦੇਵੋਨ,ਗੁਰਿੰਦਰ ਸਿੰਘ ਗਿੱਲ ਕੈਲਗਰੀ ਕਰੋਸ ਅਤੇ ਗੁਰਿੰਦਰ ਬਰਾੜ ਕੈਲਗਰੀ ਨਾਰਥ ਈਸਟ ਸ਼ਾਮਲ ਹਨ।

ਇਸ ਤੋਂ ਇਲਾਵਾ ਗ੍ਰੀਨ ਪਾਰਟੀ ਆਫ ਅਲਬਰਟਾ ਵੱਲੋਂ ਅਮਨ ਸੰਧੂ ਕੈਲਗਰੀ ਕਰੋਸ, ਵਿਲਡਰੋਜ਼ ਇੰਡੀਪੈਂਡੈਂਸ ਪਾਰਟੀ ਆਫ ਅਲਰਟਾ ਤੋਂ ਜੀਵਨ ਮਾਂਗਟ ਇਨੀਸਫੇਲ ਸਲਵੈਨ ਲੇਕ ਤੇ ਅਲਬਰਟਾ ਪਾਰਟੀ ਤੋਂ ਬ੍ਰਹਮ ਲੁੱਡੂ ਲੈਥਬ੍ਰਿਜ ਵੈਸਟ ਤੋਂ ਚੋਣ ਮੈਦਾਨ 'ਚ ਹਨ। ਸਾਹਨੀ ਨੇ ਐਮਬੀਏ ਤੋਂ ਇਲਾਵਾ ਕੈਲਗਰੀ 'ਵਰਸਿਟੀ ਤੋਂ ਅਰਥ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਵਿੱਚ ਡਿਗਰੀ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ : Pearl Scam: ਹੁਣ SIT ਕਰੇਗੀ 60 ਹਜ਼ਾਰ ਕਰੋੜ ਦੇ ਘੁਟਾਲੇ ਦੀ ਜਾਂਚ; ਜਾਣੋ ਪੂਰਾ ਮਾਮਲਾ

ਆਪਣੇ ਰਾਜਨੀਤਿਕ ਕਾਰਜਕਾਲ ਤੋਂ ਪਹਿਲਾਂ ਉਨ੍ਹਾਂ 20 ਸਾਲਾਂ ਤੋਂ ਵੱਧ ਸਮੇਂ ਲਈ ਤੇਲ ਤੇ ਗੈਸ ਉਦਯੋਗ 'ਚ ਕੰਮ ਕੀਤਾ। ਰਾਜਨ ਸਾਹਨੀ ਨੇ ਕਿਹਾ ਕਿ “ਮੈਂ ਕੈਲਗਰੀ ਉੱਤਰੀ-ਪੱਛਮੀ ਨੂੰ ਵਿਕਾਸ, ਖੁਸ਼ਹਾਲੀ ਤੇ ਵਧੇਰੇ ਕਿਫਾਇਤੀ ਅਲਬਰਟਾ ਦੇ ਨਾਲ ਅੱਗੇ ਵਧਦਾ ਦੇਖਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰਾਂਗੀ”।

ਇਹ ਵੀ ਪੜ੍ਹੋ : Punjab News: ਮਲੋਟ 'ਚ ਵਿਅਕਤੀ ਦਾ ਕਤਲ, ਗੁਆਂਢੀ 'ਤੇ ਲੱਗਿਆ ਇਲਜ਼ਾਮ

Trending news