ਅਫ਼ਗ਼ਾਨਿਸਤਾਨ 'ਚ ਅਗਵਾ ਹੋਏ ਸਿੱਖ ਨਿਧਾਨ ਸਿੰਘ ਨੂੰ ਛਡਾਇਆ ਗਿਆ, ਭਾਰਤ ਦੇ ਇਸ ਸ਼ਹਿਰ ਤੋਂ ਗਿਆ ਸੀ

ਇੱਕ ਵਾਰ ਮੁੜ ਤੋਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ 

ਅਫ਼ਗ਼ਾਨਿਸਤਾਨ 'ਚ ਅਗਵਾ ਹੋਏ ਸਿੱਖ ਨਿਧਾਨ ਸਿੰਘ ਨੂੰ ਛਡਾਇਆ ਗਿਆ, ਭਾਰਤ ਦੇ ਇਸ ਸ਼ਹਿਰ ਤੋਂ ਗਿਆ ਸੀ
ਇੱਕ ਵਾਰ ਮੁੜ ਤੋਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਗਿਆ

ਸਿਧਾਂਤ ਸਿੱਬਲ/ਅਫ਼ਗ਼ਾਨਿਸਤਾਨ :  ਅਫ਼ਗ਼ਾਨਿਸਤਾਨ ਵਿੱਚ ਅਗਵਾ ਹੋਵੇ ਸਿੱਖ ਨਿਧਾਨ ਸਿੰਘ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਅਗਵਾਕਾਰਾਂ ਤੋਂ ਛਡਾ  ਲਿਆ ਹੈ, ਨਿਧਾਨ ਸਿੰਘ ਨੂੰ ਕਿਸ ਨੇ ਅਗਵਾ ਕੀਤਾ ਸੀ ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ, ਹੁਣ ਤੱਕ ਸਿਰਫ਼ ਇਹ ਹੀ ਖ਼ਬਰ ਆਈ ਹੈ ਕਿ ਉਸ ਨੂੰ ਸੁਰੱਖਿਆ ਬਲਾਂ ਨੇ ਬਚਾਇਆ ਗਿਆ ਹੈ, ਨਿਧਾਨ ਸਿੰਘ ਨੂੰ ਪੂਰਵ ਅਫ਼ਗਾਨਿਸਤਾਨ ਤੋਂ ਬਚਾਇਆ ਗਿਆ ਹੈ, ਨਿਧਾਨ ਸਿੰਘ ਦੀ ਕਿਡਨੈਪਿੰਗ ਪਕਤੀਕਾ ਪੂਰਵ ਅਫ਼ਗਾਨਿਤਾਨ ਤੋਂ ਹੋਈ  ਸੀ,ਸੁਰੱਖਿਆ ਮੁਲਾਜ਼ਮ ਵੱਲੋਂ ਛਡਾਏ ਗਏ ਸਿੱਖ ਨਿਧਾਨ ਸਿੰਘ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਹਿ ਰਿਹਾ ਸੀ, ਉਹ ਅਫ਼ਗਾਨਿਸਤਾਨ ਆਪਣੇ ਪਰਿਵਾਰ ਨੂੰ ਮਿਲਣ ਗਿਆ ਸੀ ਜਿੱਥੇ ਉਸ ਦੀ ਕਿਡਨੈਪਿੰਗ ਹੋਈ ਹੈ   

ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖਾਂ ਨੂੰ ਨਿਸ਼ਾਨ ਬਣਾਇਆ ਗਿਆ

ਨਿਧਾਨ ਸਿੰਘ ਤੋਂ ਪਹਿਲਾਂ ਵੀ ਕਈ ਵਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਸਾਲ 25 ਮਾਰਚ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਸ਼ੋਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਹਰ ਰਾਏ ਜੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ  ਸੀ , ਸਵੇਰੇ 7 ਵਜਕੇ 45 ਮਿਨਟ ਤੇ 4 ਦਹਿਸ਼ਤਗਰਦ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਏ ਸਨ,  ਜਿਸ ਵੇਲੇ ਹਮਲਾ ਹੋਇਆ ਸੀ ਉਸ ਵੇਲੇ 150 ਦੇ ਕਰੀਬ ਲੋਕ ਗੁਰਦੁਆਰੇ ਵਿੱਚ ਮੌਜੂਦ ਸਨ, ਹਮਲੇ ਵਿੱਚ 25 ਲੋਕਾਂ ਦੀ ਮੌਤ ਹੋਈ ਸੀ,ਇੰਨਾ ਵਿੱਚ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਸਨ ਹਮਲੇ ਵਿੱਚ  8   ਜ਼ਖ਼ਮੀ ਹੋਏ ਸਨ ਜਦਕਿ 80 ਲੋਕਾਂ ਨੂੰ ਬੱਚਾ ਲਿਆ ਗਿਆ ਹੈ,ਜਿਨ੍ਹਾਂ ਵਿੱਚ 8 ਬੱਚੇ ਨੇ, 6 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਚਾਰੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਸੀ, ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ 

ਅਫ਼ਗਾਨਿਸਤਾਨ  ਵਿੱਚ ਸਿੱਖ ਭਾਈਚਾਰੇ ਦੀ ਗਿਣਤੀ

ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਕਾਫ਼ੀ ਘੱਟ ਹੈ, ਸਿਰਫ਼ 300 ਪਰਿਵਾਰ ਹੀ ਅਫਗਾਨਿਸਤਾਨ ਵਿੱਚ ਰਹਿੰਦੇ ਨੇ ,ਇਸ ਤੋਂ ਪਹਿਲਾਂ 2018 ਵਿੱਚ  ਜਦੋਂ ਅਫ਼ਗਾਨਿਸਤਾਨ ਵਿੱਚ ਚੋਣਾਂ ਸਨ ਤਾਂ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ 'ਤੇ ਜਲਾਲਾਬਾਦ ਵਿੱਚ ਹਮਲਾ ਹੋਇਆ ਸੀ, ਹਮਲੇ ਵਿੱਚ ਅਵਤਾਰ ਸਿੰਘ ਦੇ ਨਾਲ 12 ਹੋਰ ਸਿੱਖਾਂ ਦੀ ਮੌਤ ਹੋ ਗਈ ਸੀ,ਉਸ ਵੇਲੇ ਵੀ ਇਸਲਾਮਿਕ ਸਟੇਟ ਮਿਲੀਟੈਂਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ