ਜਾਣੋ ਇਸ ਪੰਜਾਬੀ ਦਾ ਕਮਾਨ,ਆਪਣੀ ਕਲਾ ਨਾਲ ਕਿਵੇਂ ਅਮਰੀਕਾ ਦੇ 230 ਸਾਲ ਦੇ ਸਿਆਸੀ ਇਤਿਹਾਸ ਨੂੰ ਸਿਰਜਿਆ

ਅੰਮ੍ਰਿਤਸਰ ਦੇ ਇਸ ਪੇਪਰ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਨੇ ਕੀਤਾ ਕਮਾਲ 

   ਜਾਣੋ ਇਸ ਪੰਜਾਬੀ ਦਾ ਕਮਾਨ,ਆਪਣੀ ਕਲਾ ਨਾਲ ਕਿਵੇਂ ਅਮਰੀਕਾ ਦੇ 230 ਸਾਲ ਦੇ ਸਿਆਸੀ ਇਤਿਹਾਸ ਨੂੰ ਸਿਰਜਿਆ
ਅੰਮ੍ਰਿਤਸਰ ਦੇ ਇਸ ਪੇਪਰ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਨੇ ਕੀਤਾ ਕਮਾਲ

ਅਨਮੋਲ  ਗੁਲਾਟੀ/ਅੰਮ੍ਰਿਤਸਰ :  ਅਮਰੀਕਾ ਵਿੱਚ ਜੋਅ ਬਾਇਡਨ ਨੇ ਨਾ ਸਿਰਫ਼ ਡੋਨਾਲਡ ਟਰੰਪ ਨੂੰ ਹਰਾਇਆ ਬਲਕਿ ਉਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੇ ਰਾਸ਼ਟਰਪਤੀ ਬਣ ਗਏ ਨੇ ਜਿੰਨਾਂ ਨੂੰ ਸਭ ਤੋਂ ਵਧ ਵੋਟਾਂ ਮਿਲਿਆ,ਅਮਰੀਕਾ ਤੋਂ ਹਜ਼ਾਰਾਂ ਕਿੱਲੋ ਮੀਟਰ ਦੂਰ ਅੰਮ੍ਰਿਤਸਰ ਵਿੱਚ ਵੀ ਪੰਜਾਬ ਦੇ ਇੱਕ ਸਖ਼ਸ ਨੇ ਅਮਰੀਕਾ ਦਾ ਇਤਿਹਾਸ ਖ਼ੂਬਸੂਰਤੀ ਨਾਲ ਸਿਰਜਿਆ ਹੈ
  
ਜਗਜੋਤ ਸਿੰਘ ਨੇ ਸਿਰਜਿਆ ਅਮਰੀਕਾ ਦਾ ਇਤਿਹਾਸ

ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਅਮਰੀਕਾ ਦੇ 230 ਸਾਲ ਦੇ ਸਿਆਸੀ ਇਤਿਹਾਸ ਨੂੰ ਆਪਣੇ ਪੇਂਟਿੰਗ ਦੇ ਜ਼ਰੀਏ ਸਿਰਜਿਆ ਹੈ, ਉਨ੍ਹਾਂ ਨੇ ਅਮਰੀਕਾ ਦੇ 46 ਰਾਸ਼ਟਰਪਤੀ ਦੀਆਂ ਫ਼ੋਟੋਆਂ ਨੂੰ ਪੇਪਰ ਪੇਂਟਿੰਗ ਨਾਲ ਬਣਾਇਆ ਹੈ,ਇੰਨਾਂ ਫ਼ੋਟੋਆ ਵਿੱਚ 1789 ਵਿੱਚ ਜਾਰਜ ਵਾਸ਼ਿੰਗਟਨ ਤੋਂ ਲੈਕੇ 2020 ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤੇ ਜੋਅ ਬਾਇਡਨ ਦੀ ਤਸਵੀਰ ਵੀ ਹੈ,ਇਹ ਪੇਂਟਿੰਗ ਇੰਨੀਆਂ ਖ਼ੂਬਸੂਰਤ ਨੇ ਜੋ ਇੱਕ ਵਾਰ ਇਸ ਨੂੰ ਵੇਖ ਲਏ ਤਾਂ ਹੈਰਾਨ ਰਹਿ ਜਾਵੇ,ਇੰਨਾਂ ਤਸਵੀਰਾਂ ਪਿੱਛੇ ਜਗਜੋਤ ਸਿੰਘ ਦੀ ਕਰੜੀ ਮਿਹਨਤ ਹੈ,ਇਸ ਨੂੰ ਬਣਾਉਣ ਲਈ ਸਿਰਫ਼ ਕੁੱਝ ਦਿਨ ਨਹੀਂ ਬਲਕਿ 4 ਮਹੀਨੇ ਦਾ ਸਮਾਂ ਲੱਗਿਆ ਹੈ,ਜਗਜੋਤ ਸਿੰਘ ਦੀ ਮਿਹਨਤ ਇੰਨਾਂ ਤਸਵੀਰਾਂ ਵਿੱਚ ਨਜ਼ਰ ਵੀ ਆ ਰਹੀ ਹੈ ਅਤੇ ਲੋਕਾਂ ਨੂੰ ਕਾਫ਼ੀ ਪਸੰਦ ਵੀ ਆ ਰਹੀ ਹੈ,ਜਗਜੋਤ ਸਿੰਘ ਕਹਿਣਾ ਹੈ ਕਿ ਉਹ ਇਸ ਤਸਵੀਰ ਦੇ ਜ਼ਰੀਏ ਅਮਰੀਕਾ ਦੇ ਲੋਕਾਂ ਨੂੰ ਵਧਾਈ ਦੇਣਾ ਚਾਉਂਦੇ ਨੇ  

ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਉਹ ਚਾਉਂਦੇ ਨੇ ਕਿ ਇਹ ਤਸਵੀਰ ਅਮਰੀਕਾ ਦੀ ਆਰਟ ਗੈਲਰੀ ਵਿੱਚ ਰੱਖੀ ਜਾਵੇ, 8 ਬਾਈ 8 ਦੀ ਇਸ ਤਸਵੀਰ ਨੂੰ ਬਣਾਉਣ ਵਿੱਚ 4 ਮਹੀਨੇ ਲੱਗੇ,ਇਸ ਤੋਂ ਪਹਿਲਾ ਜਗਜੋਤ ਸਿੰਘ ਬਾਲੀਵੁੱਡ ਦੇ 100 ਤੋਂ ਵਧ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕੇ ਨੇ,ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਉਨ੍ਹਾਂ ਦੀ ਤਸਵੀਰ ਭੇਜੀ ਸੀ,ਜਿਸ ਦੇ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਮਿਲਿਆ ਸੀ,ਖ਼ਾਸ ਗੱਲ ਇਹ ਹੈ ਕਿ ਹੁਣ ਤੱਕ 10 ਵਾਰ ਜਗਜੋਤ ਸਿੰਘ ਦਾ ਨਾਂ ਵਰਲਡ ਰਿਕਾਰਡ ਵਿੱਚ ਆ ਚੁੱਕਿਆ ਹੈ