Canada News : ਦੋਸਤਾਂ ਨਾਲ ਬੀਚ 'ਤੇ ਨਹਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਨਾਲ ਮੌਤ
Advertisement

Canada News : ਦੋਸਤਾਂ ਨਾਲ ਬੀਚ 'ਤੇ ਨਹਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਨਾਲ ਮੌਤ

ਕੈਨੇਡਾ ਦੀ ਧਰਤੀ ਤੇ ਸਭ ਤੋ ਵੱਧ ਪੰਜਾਬੀ ਨੇ ਅਤੇ ਕੈਨੇਡਾ ਉਹ ਮੁਲਕ ਹੋਵੇਗਾ ਜਿੱਥੇ ਸਭ ਤੋਂ ਵੱਧ ਪੰਜਾਬੀ ਸਟੂਡੈਂਟ ਨੇ ਇਹੋ ਜਿਹੀ ਇਕ ਨੌਜਵਾਨ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ   ਕੈਨੇਡਾ ਦੇ ਉਂਟਾਰੀਓ ਸੁਬੇ ਦੇ ਵਿਸਾਖਾ ਬੀਚ ਬਰੈਂਮਟਨ ਉੱਤੇ 22 ਸਾਲਾ  ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ     ਗੁਰਪ੍ਰੀਤ ਜ਼ਿਲ੍

Gurpreet Gill
ਚੰਡੀਗੜ੍ਹ : ਕੈਨੇਡਾ ਦੀ ਧਰਤੀ ਤੇ ਸਭ ਤੋ ਵੱਧ ਪੰਜਾਬੀ ਨੇ ਅਤੇ ਕੈਨੇਡਾ ਉਹ ਮੁਲਕ ਹੋਵੇਗਾ ਜਿੱਥੇ ਸਭ ਤੋਂ ਵੱਧ ਪੰਜਾਬੀ ਸਟੂਡੈਂਟ ਨੇ ਇਹੋ ਜਿਹੀ ਇਕ ਨੌਜਵਾਨ ਦੀ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ   ਕੈਨੇਡਾ ਦੇ ਉਂਟਾਰੀਓ ਸੁਬੇ ਦੇ ਵਿਸਾਖਾ ਬੀਚ ਬਰੈਂਮਟਨ ਉੱਤੇ 22 ਸਾਲਾ  ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ  
 
ਗੁਰਪ੍ਰੀਤ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪਿੰਡ ਨੰਗਲੀ (ਫਤਿਹਗਡ਼੍ਹ ਚੂਡ਼ੀਆਂ ਰੋਡ  )ਦਾ ਰਹਿਣ ਵਾਲਾ ਸੀ ਅਤੇ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ ਜੋ ਕਿ 20 ਨਵੰਬਰ  2017 ਨੂੰ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਪੜ੍ਹਾਈ ਲਈ ਗਿਆ ਸੀ ਮੌਜੂਦਾ ਸਮੇਂ ਵਿੱਚ ਉਹ ਪੜ੍ਹਾਈ ਪੂਰੀ ਕਰ ਵਰਕ ਪਰਮਿਟ ਉੱਤੇ ਕੰਮ ਕਰ ਰਿਹਾ ਸੀ ਤੇ ਬਰੈਂਪਟਨ ਚ ਰਹਿ ਰਿਹਾ ਸੀ  ਪਿਤਾ ਸਤਵਿੰਦਰ ਸਿੰਘ ਗਿੱਲ ਅਤੇ ਮਾਤਾ ਦਲਜੀਤ ਕੌਰ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਕੰਮ ਤੋਂ ਛੁੱਟੀ ਹੋਣ ਕਰਕੇ ਆਪਣੇ ਪੰਜ ਸਾਥੀਆਂ ਨਾਲ ਵਿਸਾਖਾ ਬੀਚ ਕੰਢੇ ਨਹਾਉਣ ਗਿਆ ਸੀ  ਅਤੇ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਿਆ
 
 ਉਸ ਨੂੰ ਪਾਣੀ ਤੋਂ ਬਾਹਰ ਕੱਢ ਹਸਪਤਾਲ ਲਿਜਾਇਆ ਗਿਆ ਤੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਰਪ੍ਰੀਤ ਦੀ ਮੌਤ ਹੋ ਗਈ, ਇਸਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਗੁਰਪ੍ਰੀਤ ਸਿੰਘ ਗਿੱਲ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ ਕੋਲੋਂ ਉਸ ਦੇ ਦੇਹ ਵਤਨ ਵਾਪਸੀ  ਲਈ ਸਹਾਇਤਾ ਕਰਨ ਦੀ ਮੰਗ ਕੀਤੀ ਹੈ  

WATCH LIVE TV       

Trending news