ਪਾਕਿਸਤਾਨ 'ਚ ਇੱਕ ਹੋਰ ਸਿੱਖ ਕੁੜੀ ਨੂੰ ਕੀਤਾ ਅਗਵਾਹ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ

ਪਾਕਿਸਤਾਨ 'ਚ 2 ਮੁਸਲਮਾਨ ਵਿਅਕਤੀਆਂ ਵੱਲੋਂ ਗ੍ਰੰਥੀ ਦੀ ਨਾਬਾਲਗ ਧੀ ਬੁਲਬੁਲ ਕੌਰ ਨੂੰ ਅਗਵਾਹ ਕਰ ਲਿਆ ਹੈ।

ਪਾਕਿਸਤਾਨ 'ਚ ਇੱਕ ਹੋਰ ਸਿੱਖ ਕੁੜੀ ਨੂੰ ਕੀਤਾ ਅਗਵਾਹ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ
ਪਾਕਿਸਤਾਨ 'ਚ ਇੱਕ ਹੋਰ ਸਿੱਖ ਕੁੜੀ ਨੂੰ ਕੀਤਾ ਅਗਵਾਹ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀ

ਅਨਮੋਲ ਗੁਲਾਟੀ/ ਨਵੀਂ ਦਿੱਲੀ: ਪਾਕਿਸਤਾਨ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ 'ਤੇ ਕਈ ਸਵਾਲ ਖੜੇ ਹੋ ਰਹੇ ਹਨ। ਦਰਅਸਲ, ਪਾਕਿਸਤਾਨ 'ਚ ਇੱਕ ਹੋਰ ਸਿੱਖ ਕੁੜੀ ਦੇ ਅਗਵਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।  ਉਹਨਾਂ ਟਵੀਟ ਕਰ ਲਿਖਿਆ ਹੈ ਕਿ 'ਪਾਕਿਸਤਾਨ 'ਚ 2 ਮੁਸਲਮਾਨ ਵਿਅਕਤੀਆਂ ਵੱਲੋਂ ਗ੍ਰੰਥੀ ਦੀ ਨਾਬਾਲਗ ਧੀ ਬੁਲਬੁਲ ਕੌਰ ਨੂੰ ਅਗਵਾਹ ਕਰ ਲਿਆ ਹੈ।

ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ  ਕੇਂਦਰੀ ਵਿਦੇਸ਼ ਮੰਤਰੀ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਥੇ ਪਰਿਵਾਰ ਵੱਲੋਂ ਲੜਕੀ ਨੂੰ ਅਗਵਾਹ ਕਰ ਜਬਰੀ ਧਰਮ ਤਬਦੀਲ ਕਰਵਾਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 

ਦਿੱਲੀ ਕਮੇਟੀ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਖਬਰ ਨੂੰ ਸ਼ੇਅਰ ਕਰਨ ਤਾਂ ਜੋ ਇਸ ਲੜਕੀ ਨੂੰ ਪਰਿਵਾਰ ਤਕ ਪਹੁੰਚਾਇਆ ਜਾਵੇ। 

ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋ ਪਾਕਿਸਤਾਨ ਤੋਂ ਅਜਿਹੀ ਖਬਰ ਮਿਲੀ ਹੋਵੇ, ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਰਹਿਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾਹ ਕਰ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ ਸੀ। 

Watch Live Tv-