100 ਤੋਂ ਵਧ ਬ੍ਰਿਟਿਸ਼ MP ਨੇ ਖੇਤੀ ਕਾਨੂੰਨ ਖਿਲਾਫ਼ ਚੁੱਕੀ ਆਵਾਜ਼,PM ਜੌਨਸਨ ਨੂੰ ਕੀਤੀ ਇਹ ਵੱਡੀ ਮੰਗ

 ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੱਖ-ਵੱਖ ਪਾਰਟੀਆਂ ਦੇ 100 ਤੋਂ ਵੱਧ ਮੈਂਬਰ ਪਾਰਲੀਮੈਂਟ ਨੇ ਖੇਤੀ ਕਾਨੂੰਨ ਨੂੰ ਲੈਕੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੂੰ ਲਿੱਖੀ ਚਿੱਠੀ 

100 ਤੋਂ ਵਧ ਬ੍ਰਿਟਿਸ਼ MP ਨੇ ਖੇਤੀ ਕਾਨੂੰਨ ਖਿਲਾਫ਼ ਚੁੱਕੀ ਆਵਾਜ਼,PM ਜੌਨਸਨ ਨੂੰ ਕੀਤੀ ਇਹ ਵੱਡੀ ਮੰਗ
ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੱਖ-ਵੱਖ ਪਾਰਟੀਆਂ ਦੇ 100 ਤੋਂ ਵੱਧ ਮੈਂਬਰ ਪਾਰਲੀਮੈਂਟ ਨੇ ਖੇਤੀ ਕਾਨੂੰਨ ਨੂੰ ਲੈਕੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੂੰ ਲਿੱਖੀ ਚਿੱਠੀ

ਚੰਡੀਗੜ੍ਹ : ਖੇਤੀ ਕਾਨੂੰਨ ਦੇ ਖਿਲਾਫ਼ ਵਿਦੇਸ਼ਾਂ ਤੋਂ ਇੱਕ ਵਾਰ ਮੁੜ ਤੋਂ ਆਵਾਜ਼ ਉੱਠੀ ਹੈ,ਇਸ ਵਾਰ ਹੋਰ ਜ਼ੋਰਦਾਰ ਤਰੀਕੇ ਨਾਲ ਉੱਠੀ ਹੈ, ਪਿਛਲੀ ਵਾਰ 32 ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟਾਂ ਨੇ ਆਵਾਜ਼ ਚੁੱਕੀ ਸੀ ਹੁਣ ਇਹ ਗਿਣਤੀ ਵਧ ਕੇ 100 ਹੋ ਗਈ ਹੈ, ਇਹ ਸਾਰੇ ਮੈਂਬਰ ਪਰਾਲੀਮੈਂਟ ਵੱਖ-ਵੱਖ ਪਾਰਟੀਆਂ ਦੇ ਨੇ,ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਖੇਤੀ ਕਾਨੂੰਨ ਨੂੰ ਲੈਕੇ ਇੱਕ ਪੱਤਰ ਲਿਖਿਆ ਹੈ,ਦਿੱਲੀ ਦੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਮੌਜੂਦ ਪੰਜਾਬੀ ਮੈਂਬਰ ਪਾਰਲੀਮੈਂਟਾਂ ਨੂੰ ਇਹ ਮੁੱਦਾ ਚੁੱਕਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਬ੍ਰਿਟਿਸ਼ ਐੱਮਪੀ ਤਨਮਨਜੀਤ ਸਿੰਘ ਨੇ 100 ਮੈਂਬਰ ਪਾਰਲੀਮੈਂਟਾ ਦਾ ਹਸਤਾਖ਼ਰ ਵਾਲਾ ਪੱਤਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਭੇਜਿਆ ਸੀ 

 

100 ਮੈਂਬਰ ਪਾਲੀਮੈਂਟਾਂ ਵੱਲੋਂ ਭੇਜੇ ਗਏ ਪੱਤਰ ਵਿੱਚ ਇਹ ਮੰਗ 

ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੂੰ ਭੇਜੇ ਗਏ 100 ਮੈਂਬਰ ਪਾਰਲੀਮੈਂਟਾਂ ਦੇ ਹਸਤਾਖ਼ਰ ਵਾਲੇ ਪੱਤਰ ਵਿੱਚ ਅਪੀਲ ਕੀਤੀ ਗਈ ਹੈ ਕਿ ਉਹ ਖੇਤੀ ਕਾਨੂੰਨ ਦਾ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚੁੱਕਣ,ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕੁੱਝ ਕਾਰਪੋਰੇਟ ਘਰਾਨਿਆ ਨੂੰ ਫਾਇਦਾ ਪਹੁੰਚਾਉਣ ਦੇ ਲਈ ਖੇਤੀ ਕਾਨੂੰਨ ਬਣਾਇਆ ਗਿਆ ਹੈ,ਕਿਸਾਨਾਂ ਦਾ ਇਹ ਸ਼ੱਕ ਭਾਰਤ ਸਰਕਾਰ ਨੂੰ ਜਲਦ ਤੋਂ ਜਲਦ ਦੂਰ ਕਰਨਾ ਚਾਹੀਦਾ ਹੈ,ਮੈਂਬਰ ਪਾਰਲੀਮੈਂਟਾਂ ਨੇ ਪ੍ਰਧਾਨ ਜੌਨਸਨ ਨੂੰ ਪੁੱਛਿਆ ਕੀ ਤੁਸੀਂ ਇਸ ਮੁੱਦੇ ਨੂੰ ਭਾਰਤ ਸਰਕਾਰ ਦੇ ਸਾਹਮਣੇ ਚੁੱਕੋਗੇ ? ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟਾਂ ਨੇ ਇਸ ਗੱਲ 'ਤੇ ਵੀ ਨਰਾਜ਼ਗੀ ਜਤਾਈ ਹੈ ਕਿ ਪਿਛਲੇ ਮਹੀਨੇ ਵੀ ਮੈਂਬਰ ਪਾਰਲੀਮੈਂਟਾਂ ਵੱਲੋਂ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੂੰ ਅਪੀਲ ਕੀਤੀ ਗਈ ਸੀ ਕਿ ਭਾਰਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਉਹ ਕਿਸਾਨਾਂ ਦਾ ਮੁੱਦਾ ਚੁੱਕਣ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸੀ,ਯੂਕੇ ਦੇ ਐੱਪਪੀ ਨੇ PM ਬੋਰਿਸ ਜੌਨਸਨ ਨੂੰ ਪੁੱਛਿਆ ਕਿ ਤੁਹਾਡੀ 26 ਜਨਵਰੀ ਦਾ ਭਾਰਤ ਦੌਰਾ ਰੱਦ ਹੋ ਚੁੱਕਾ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਭਾਰਤ ਸਰਕਾਰ ਨਾਲ ਚੁੱਕੋਗੇ ?
 
ਇਸ ਤੋਂ ਪਹਿਲਾਂ ਜਦੋਂ ਬ੍ਰਿਟਿਸ਼ ਐੱਮਪੀ ਤਨਮਨਜੀਤ ਢੇਸੀ ਨੇ ਜਦੋਂ ਬ੍ਰਿਟਿਸ਼ ਪਾਰਲੀਮੈਂਟ ਵਿੱਚ ਖੇਤੀ ਕਾਨੂੰਨ ਨੂੰ ਲੈਕੇ ਭਾਰਤ ਵਿੱਚ ਧਰਨੇ ਦੇ ਬੈਠੇ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ ਤਾਂ ਬੋਰਿਸ ਜੋਨਸਨ ਨੇ ਜਵਾਬ ਵਿੱਚ ਇਸ ਨੂੰ ਭਾਰਤ ਪਾਕਿਸਤਾਨ ਦਾ ਮੁੱਦਾ ਦੱਸ ਦਿੱਤਾ ਸੀ ਜਿਸ 'ਤੇ ਤਨਮਨਜੀਤ ਸਿੰਘ ਨੇ ਕਿਹਾ ਸੀ ਪਾਰਲੀਮੈਂਟ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਪਾਰਲੀਮੈਂਟਾਂ ਦੇ  ਸਵਾਲ ਨਹੀਂ ਸੁਣ ਦੇ ਨੇ  

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਚੁੱਕਿਆ ਗਿਆ ਸੀ ਮੁੱਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਵੀ ਖੇਤੀ ਕਾਨੂੰਨ ਦਾ ਮੁੱਦੇ 'ਤੇ ਸਵਾਲ ਚੁੱਕੇ ਗਏ ਸਨ ਜਿਸ ਤੋਂ ਨਰਾਜ਼ ਹੋਕੇ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਕੋਵਿਡ ਤੇ ਹੋਈ ਕੌਮਾਂਤਰੀ ਬੈਠਕ ਦਾ ਬਾਇਕਾਟ ਕੀਤਾ ਸੀ ਅਤੇ ਭਾਰਤ ਵਿੱਚ ਕੈਨੇਡਾ ਦੇ ਸਫ਼ੀਰ ਨੂੰ ਬੁਲਾਕੇ ਵਿਰੋਧ ਵੀ ਜਤਾਇਆ ਸੀ