ਇਸ ਵੱਡੀ ਵਜ੍ਹਾਂ ਨਾਲ ਬ੍ਰਿਟੇਨ ਦੇ PM ਬੋਰਿਸ ਜੋਨਸਨ ਨੇ ਭਾਰਤ ਦੌਰਾ ਕੀਤਾ ਰੱਦ,ਗਣਰਾਜ ਦਿਹਾੜੇ 'ਤੇ ਸਨ ਮੁੱਖ ਮਹਿਮਾਨ

ਕਿਸਾਨਾਂ ਵੱਲੋਂ ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟਾਂ ਵੱਲੋਂ ਬੋਰਿਸ ਜੋਨਸਨ  ਨੂੰ ਦੌਰਾ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ 

 ਇਸ ਵੱਡੀ ਵਜ੍ਹਾਂ ਨਾਲ ਬ੍ਰਿਟੇਨ ਦੇ PM ਬੋਰਿਸ ਜੋਨਸਨ ਨੇ ਭਾਰਤ ਦੌਰਾ ਕੀਤਾ ਰੱਦ,ਗਣਰਾਜ ਦਿਹਾੜੇ 'ਤੇ ਸਨ ਮੁੱਖ ਮਹਿਮਾਨ
ਕਿਸਾਨਾਂ ਵੱਲੋਂ ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟਾਂ ਵੱਲੋਂ ਬੋਰਿਸ ਜੋਨਸਨ ਨੂੰ ਦੌਰਾ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ

ਦਿੱਲੀ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ  ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ,ਉਹ 26 ਜਨਵਰੀ ਨੂੰ ਗਣਰਾਜ ਦਿਹਾੜੇ 'ਤੇ ਮੁੱਖ ਮਹਿਮਾਨ ਸਨ, ਬੋਰਿਸ ਜੋਨਸਨ  ਦੇ ਭਾਰਤ ਦੌਰੇ ਨੂੰ ਰੱਦ ਕਰਵਾਉਣ ਦੇ ਲਈ  ਕਿਸਾਨ ਜਥੇਬੰਦੀਆਂ ਨੇ ਬ੍ਰਿਟੇਨ ਦੇ ਪੰਜਾਬੀ  ਮੈਂਬਰ ਪਾਰਲੀਮੈਂਟਾਂ ਨੂੰ ਦਬਾਅ ਬਣਾਉਣ ਦੀ ਅਪੀਲ ਕੀਤੀ ਸੀ,ਪਰ ਜੋਨਸਨ ਨੇ ਕਿਸੇ ਹੋਰ ਵਜ੍ਹਾਂ ਨਾਲ ਭਾਰਤ ਦਾ ਦੌਰਾ ਰੱਦ ਕਰਨ ਦਾ ਫ਼ੈਸਲਾ ਲਿਆ ਹੈ

ਬ੍ਰਿਟੇਨ ਸਰਕਾਰ ਦਾ ਬਿਆਨ

ਬ੍ਰਿਟੇਨ ਸਰਕਾਰ ਦੇ ਬੁਲਾਰੇ ਮੁਤਾਬਿਕ ਪੀਐੱਮ ਬੋਰਿਸ ਜੋਨਸਨ ਨੇ ਕਿਹਾ ਹੈ ਕਿ ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ  ਦੀ ਵਜ੍ਹਾਂ ਕਰਕੇ ਲਾਕਡਾਉਨ ਲੱਗਿਆ ਹੋਇਆ ਹੈ ਅਜਿਹੇ ਵਿੱਚ ਉਨ੍ਹਾਂ ਦੇਸ਼ ਵਿੱਚ ਰਹਿਣਾ ਜ਼ਰੂਰੀ ਹੈ,ਤਾਕੀ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ 

ਤੁਹਾਨੂੰ ਦੱਸ ਦੇਈਏ ਕਿ ਨਵੇਂ ਕੋਰੋਨਾ ਸਟ੍ਰੇਨ ਦੀ ਵਜ੍ਹਾਂ ਕਰਕੇ ਬ੍ਰਿਟੇਨ ਵਿੱਚ ਸਖ਼ਤ ਲੋਕਡਾਊਨ ਲਾਗੂ ਹੈ,ਮੰਗਲਵਾਰ ਨੂੰ ਬੋਰਿਸ ਜਾਨਸਨ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲ ਰਿਹਾ ਹੈ ਜੋ ਕੀ ਬਹੁਤ ਦੁਖੀ ਅਤੇ ਚਿੰਤਾ ਵਿੱਚ ਪਾਉਣ ਵਾਲਾ ਹੈ,ਫਿਲਹਾਲ ਦੇਸ਼ ਦੇ ਹਸਪਤਾਲਾਂ ਵਿੱਚ ਮਹਾਂਮਾਰੀ ਦਾ ਸਭ ਤੋਂ ਵਧ ਦਬਾਅ ਹੈ 

ਕੋਰੋਨਾ ਦੇ ਨਵੇਂ ਸਟ੍ਰੇਨ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ 40 ਫ਼ੀਸਦੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ,ਕੋਰੋਨਾ ਦੇ ਨਵੇਂ ਸਟ੍ਰੇਨ ਦੇ ਭਾਰਤ ਵਿੱਚ ਹੁਣ ਤੱਕ 37 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਨੇ