ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਜਗਮੀਤ ਦੀ ਪਾਰਟੀ ਦੀ ਵੱਡੀ ਜਿੱਤ,8 ਪੰਜਾਬੀਆਂ ਨੇ ਵੀ ਜਿੱਤ ਕੀਤੀ ਹਾਸਲ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆਂ ਦੀਆਂ ਚੋਣਾ ਵਿੱਚ 8 ਪੰਜਾਬੀ ਜਿੱਤੇ ਸਾਰੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ 

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਜਗਮੀਤ ਦੀ ਪਾਰਟੀ ਦੀ ਵੱਡੀ ਜਿੱਤ,8 ਪੰਜਾਬੀਆਂ ਨੇ ਵੀ ਜਿੱਤ ਕੀਤੀ ਹਾਸਲ
ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆਂ ਦੀਆਂ ਚੋਣਾ ਵਿੱਚ 8 ਪੰਜਾਬੀ ਜਿੱਤੇ ਸਾਰੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ

ਦਿੱਲੀ :  ਕਿਹੜੀ ਉਹ ਥਾਂ ਅਤੇ ਕਿਹੜੀ ਉਹ ਧਰਤੀ ਜਿੱਥੇ ਪੰਜਾਬੀਆਂ ਨੇ ਝੰਡਾ ਨਾ ਗੱਡਿਆ ਹੋਵੇ। ਖ਼ਾਸ ਤੌਰ 'ਤੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਉਸ ਵਿਦੇਸ਼ੀ ਧਰਤੀ ਤੇ ਨਵੇਂ ਸਿਰਿਓ ਜ਼ਿੰਦਗੀ ਦੀ ਗੁਜ਼ਰ ਬਸਰ ਤਾਂ ਸ਼ੁਰੂ ਕਰਦੇ ਹੀ ਹਨ, ਬਲਕਿ ਕਈ ਤਾਂ ਗੋਰਿਆਂ ਨੂੰ, ਉਨ੍ਹਾਂ ਦੀ ਹੀ ਧਰਤੀ 'ਤੇ ਜਿਊਣ ਦੀ ਜਾਂਚ ਸਿਖਾ ਰਹੇ ਹਨ। ਉੱਥੇ ਲੀਡਰੀਆਂ ਸਾਂਭੀ ਬੈਠੇ ਹਨ। ਹਾਲ ਹੀ 'ਚ ਹੋਈਆਂ ਸੂਬਾਈ ਚੋਣਾਂ 'ਚ ਕਿਸ ਨੇ ਕਿੱਥੇ ਮਲਾਂ ਮਾਰੀਆਂ ਆਓ ਜਾਣਦੇ ਹਾਂ।

ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰ ਜੇਤੂ ਰਹੇ ਹਨ। ਸਾਰੇ ਅੱਠ ਸੱਤਾਧਾਰੀ New Democratic Party  ਨਾਲ ਸਬੰਧਿਤ ਹਨ।ਇਹ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਜੋ 2019 ਦੀਆਂ ਚੋਣਾਂ ਵਿੱਚ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਸਨ, ਦੱਸ ਦੇਈਏ ਕਿ 87 ਮੈਂਬਰੀ ਸਦਨ ਵਿੱਚ 55 ਸੀਟਾਂ ਨਾਲ ਇਨ੍ਹਾਂ ਨੇ ਬਹੁਮਤ ਹਾਸਲ ਕੀਤਾ ਸੀ।

ਇਨ੍ਹਾਂ ਵਿੱਚੋਂ ਤਿੰਨ - ਕਿਰਤ ਮੰਤਰੀ ਹੈਰੀ ਬੈਂਸ, ਡਿਪਟੀ ਸਪੀਕਰ ਰਾਜ ਚੌਹਾਨ ਅਤੇ ਸੰਸਦੀ ਸਕੱਤਰ ਜਗਰੂਪ ਬਰਾੜ ਪੰਜਵੀਂ ਵਾਰ ਵਿਧਾਇਕ ਚੁਣੇ ਗਏ ਹਨ।

ਬੈਂਸ ਸਰੀ-ਨਿਊਟਨ ਤੋਂ ਜਿੱਤੇ। ਤੇ ਉਨ੍ਹਾਂ ਵੱਲੋਂ ਲਿਬਰਲ ਪਾਰਟੀ ਦੇ ਪਾਲ ਬੋਪਾਰਾਏ ਨੂੰ ਹਰਾਇਆ ਗਿਆ ਹੈ।

ਚੌਹਾਨ ਬਰਨਬੀ-ਐਡਮੰਡਜ਼ ਤੋਂ ਜਿੱਤੇ ਹਨ, ਤੇ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਤ੍ਰਿਪਤ ਅਟਵਾਲ ਨੂੰ ਹਰਾਇਆ,  ਜੋ ਸਾਬਕਾ ਲੋਕ ਸਭਾ ਉਪ ਸਪੀਕਰ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਹੈ। ਬਰਾੜ ਨੇ ਆਪਣੀ ਹੀ ਸਰੀ-ਫਲੀਟਵੁੱਡ ਦੀ ਸੀਟ ਮੁੜ ਤੋਂ ਜਿੱਤ ਹਾਸਲ ਕੀਤੀ ਹੈ। ਉਹ ਬਠਿੰਡਾ ਦੇ ਦਿਓਨ ਪਿੰਡ ਦੇ ਰਹਿਣ ਵਾਲੇ ਹਨ।

ਪੰਜਾਬੀ ਲੇਖਕ ਡਾ: ਰਘਬੀਰ ਸਿੰਘ ਦੀ ਧੀ ਰਚਨਾ ਸਿੰਘ ਨੂੰ ਸਰੀ-ਗ੍ਰੀਨ ਟਿੰਬਰਜ਼ ਤੋਂ ਦੁਬਾਰਾ ਚੁਣਿਆ ਗਿਆ ਹੈ। ਉਸਨੇ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ।

ਰਵੀ ਕਾਹਲੋਂ ਨੇ ਆਪਣੀ ਡੈਲਟਾ ਨੌਰਥ ਸੀਟ ਬਰਕਰਾਰ ਰੱਖੀ। ਅਮਨ ਸਿੰਘ ਨੇ ਰਿਚਮੰਡ-ਕੁਈਨਜ਼ਬੋਰੋ ਤੋਂ ਜੱਸ ਜੋਹਲ ਨੂੰ ਹਰਾਇਆ ਹੈ। ਜਿਨੀ ਸਿਮਜ਼ ਸਰੀ-ਪਨੋਰਮਾ ਅਤੇ ਨਿੱਕੀ ਸ਼ਰਮਾ ਵੈਨਕੁਵਰ-ਹੇਸਟਿੰਗਜ਼ ਤੋਂ ਜਿੱਤੇ।

ਜ਼ਾਹਿਰ ਹੈ ਕਿ ਅਸੀਂ ਸਰੀ ਵਸਾ ਲਿਆ, ਅਸੀਂ ਬਰੈਂਮਪਟਨ ਵਸਾ ਲਿਆ, ਅਸੀਂ ਕਨੇਡਾ ਵਸਾ ਲਿਆ ਪਰ ਜੇ ਪੰਜਾਬ ਵੱਲ ਧਿਆਨ ਦਿੱਤਾ ਹੁੰਦਾ ਤਾਂ ਇੱਥੇ ਵੀ ਹਾਲ ਕੁੱਝ ਹੋਰ ਹੁੰਦੇ