ਬਰਫ਼ 'ਤੇ ਭੰਗੜਾ ਪਾ ਰਿਹਾ ਕੈਨੇਡਾ ਦਾ ਮਸ਼ਹੂਰ ਸਿੱਖ, ਖ਼ੁਸ਼ੀ ਦੀ ਵਜ੍ਹਾਂ ਜਾਣ ਕੇ ਹੋ ਜਾਉਗੇ ਹੈਰਾਨ, ਵੀਡੀਓ ਹੋ ਰਿਹਾ ਹੈ ਵਾਇਰਲ

ਮਸ਼ਹੂਰ ਡਾਂਸਰ ਗੁਰਦੀਪ ਪੰਧੇਰ ਨੇ ਕੋਰੋਨਾ ਟੀਕਾ ਲਗਵਾਇਆ ਤਾਂ ਖੁਸ਼ੀ ਨਾਲ ਝੂਮ ਉੱਠੇ

ਬਰਫ਼ 'ਤੇ ਭੰਗੜਾ ਪਾ ਰਿਹਾ ਕੈਨੇਡਾ ਦਾ ਮਸ਼ਹੂਰ ਸਿੱਖ, ਖ਼ੁਸ਼ੀ ਦੀ ਵਜ੍ਹਾਂ ਜਾਣ ਕੇ ਹੋ ਜਾਉਗੇ ਹੈਰਾਨ, ਵੀਡੀਓ ਹੋ ਰਿਹਾ ਹੈ ਵਾਇਰਲ
ਮਸ਼ਹੂਰ ਡਾਂਸਰ ਗੁਰਦੀਪ ਪੰਧੇਰ ਨੇ ਕੋਰੋਨਾ ਟੀਕਾ ਲਗਵਾਇਆ ਤਾਂ ਖੁਸ਼ੀ ਨਾਲ ਝੂਮ ਉੱਠੇ

ਦਿੱਲੀ : ਕੋਰੋਨਾ ਵੈਕਸੀਨ ਲਗਵਾਉਣ ਤੋਂ ਹਾਲਾਕਿ ਕਈ ਲੋਕ ਖ਼ਾਸੇ ਡਰ ਦੇ ਨੇ ਪਰ ਕੁਝ ਤਸਵੀਰਾਂ ਅਜਿਹੀਆਂ ਵੀ ਨੇ ਜੋ ਕਿ ਸਾਰਥਕ ਸੰਕੋਤ ਦੇ ਰਹੀਆਂ ਨੇ,  ਸੋਸ਼ਲ ਮੀਡੀਆ 'ਤੇ ਇੱਕ ਸਿੱਖ ਦਾ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ, ਵੀਡੀਓ ਨੂੰ ਟਵਿੱਟਰ 'ਤੇ ਦੇਖ ਕੇ ਹੁਣ ਤੱਕ ਲੱਖਾਂ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਅਤੇ ਹਜ਼ਾਰਾਂ ਰੀਟਵੀਟਸ ਆ ਰਹੇ ਨੇ, ਦਰਾਸਲ ਇਹ ਵੀਡੀਓ ਕੈਨੇਡਾ ਦੀ ਹੈ। ਉੱਥੇ ਰਹਿਣ ਵਾਲੇ ਮਸ਼ਹੂਰ ਡਾਂਸਰ ਗੁਰਦੀਪ ਪੰਧੇਰ ਨੇ ਕੋਰੋਨਾ ਟੀਕਾ ਲਗਵਾਇਆ ਤਾਂ ਖੁਸ਼ੀ ਨਾਲ ਝੂਮ ਉੱਠੇ। ਇਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਅੰਦਾਜ਼ਾ ਹੀ ਨਹੀਂ ਰਿਹਾ, ਟੀਕਾ ਲਗਵਾਉਣ ਤੋਂ ਬਾਅਦ ਉਹ ਇੱਕ ਬਰਫ਼ ਜਮਾਉਣ ਵਾਲੀ ਝੀਲ ਵਿੱਚ ਗਏ ਅਤੇ ਜ਼ਬਰਦਸਤ ਭੰਗੜਾ ਪਾਇਆ, ਉਸ ਨੇ ਆਪਣੀ ਵੀਡੀਓ ਟਵਿੱਟਰ 'ਤੇ ਵੀ ਸਾਂਝੀ ਕੀਤੀ। ਵੀਡੀਓ ਵੇਖ ਕੇ ਇਸ ਤਰ੍ਹਾਂ  ਪ੍ਰਤੀਤ ਹੋ ਰਿਹੈ ਕਿ ਜਿਵੇਂ ਗੁਰਦੀਪ ਆਸਮਾਨ ਵਿੱਚ ਨੱਚ ਰਹੇ ਹਨ।

 

ਦੱਸ ਦਈਏ ਕਿ ਗੁਰਦੀਪ ਮੰਨੇ -ਪਰਮੰਨੇ ਮਿਊਜ਼ਿਕ ਆਰਟਿਸਟ ਨੇ, ਉਨਾਂ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਅੰਦਰ ਉਮੀਦ ਦੀ ਕਿਰਨ ਵੀ ਜਗੀ ਹੈ। ਗੁਰਦੀਪ ਦੇ ਇਸ ਵੀਡੀਓ ਨੂੰ 2 ਲੱਖ 70 ਹਜ਼ਾਰ ਲੋਕ ਦੇਖ ਚੁੱਕੇ ਨੇ ਅਤੇ ਇਹ ਆਂਕੜਾ ਅਤੇ ਸ਼ੇਅਰਿੰਗ ਲਗਾਤਾਰ ਵੱਧਦੀ ਜਾ ਰਹੀ ਹੈ

 

ਜਿਵੇਂ ਕਿ ਸਾਰੇ ਜਾਣਦੇ ਹਾਂ ਕਿ ਕੋਰੋਨਾ ਨੇ ਕਿਸ ਕਦਰ ਜ਼ਿੰਦਗੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ,  ਪਰ ਗੁਰਦੀਪ ਦੇ ਡਾਂਸ ਨੇ ਦਿਕਾ ਦਿੱਤਾ ਕਿ ਜੇ ਖੁਸ਼ੀ ਇਨੀ ਜ਼ਿਆਦਾ ਹੋਵੇ ਤਾਂ ਕਿੰਨੀ ਵੀ ਠੰਡ ਕਿਉਂ ਨਾ ਹੋਵੇ, ਬੇਅਸਰ ਹੋ ਜਾਂਦੀ ਹੈ