ਜਾਣੋ ਕੌਣ ਹੈ ਇਹ MP ? ਜਿਸ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੁੱਕਿਆ ਖਾਲਿਸਤਾਨ ਦਾ ਮੁੱਦਾ

ਮੈਂਬਰ ਪਾਰਲੀਮੈਂਟ ਰਮੇਸ਼ ਸਿੰਘ ਸੰਘਾ ਨੇ ਕਿਹਾ ਕੁੱਝ MP ਭਾਰਤ ਖਿਲਾਫ਼ ਏਜੰਡਾ ਚੱਲਾ ਰਹੇ ਨੇ 

 ਜਾਣੋ ਕੌਣ ਹੈ ਇਹ MP ? ਜਿਸ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੁੱਕਿਆ ਖਾਲਿਸਤਾਨ ਦਾ ਮੁੱਦਾ
ਮੈਂਬਰ ਪਾਰਲੀਮੈਂਟ ਰਮੇਸ਼ ਸਿੰਘ ਸੰਘਾ ਨੇ ਕਿਹਾ ਕੁੱਝ MP ਭਾਰਤ ਖਿਲਾਫ਼ ਏਜੰਡਾ ਚੱਲਾ ਰਹੇ ਨੇ

ਦਿੱਲੀ : ਕੈਨੇਡਾ ਦੇ ਸਿੱਖ ਮੈਂਬਰ ਪਾਰਲੀਮੈਂਟ ਰਮੇਸ਼ ਸਿੰਘ ਸੰਘਾ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਆਪਣੇ ਹੀ  ਕੁੱਝ ਮੈਂਬਰ ਪਾਰਲੀਮੈਂਟਾਂ 'ਤੇ ਗੰਭੀਰ ਇਲਜ਼ਾਮ ਲਗਾਏ ਨੇ, ਉਨ੍ਹਾਂ ਕਿਹਾ ਕੁੱਝ MP ਖਾਲਿਸਤਾਨੀ ਪੱਖੀਆਂ ਨੂੰ ਬਚਾ ਰਹੇ ਨੇ, ਉਨ੍ਹਾਂ ਦੀ ਹਿਮਾਇਤ ਕਰ ਰਹੇ ਨੇ ਅਤੇ  ਭਾਰਤ ਦੇ ਖਿਲਾਫ਼ ਏਜੰਡਾ ਚੱਲਾ ਰਹੇ ਨੇ, ਸੰਘਾ ਨੂੰ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀ ਤੋਂ ਬਾਹਰ ਕੱਢਿਆ ਸੀ

ਮੈਨੂੰ ਸਿੱਖ ਹੋਣ 'ਤੇ ਮਾਣ ਹੈ  -ਸੰਘਾ 

ਪਾਰਲੀਮੈਂਟ ਦੀ ਵਰਚੂਅਲ ਬੈਠਕ ਦੌਰਾਨ ਸੰਘਾ ਨੇ ਕਿਹਾ ਮੈਨੂੰ ਸਿੱਖ ਅਤੇ ਕੈਨੇਡਾ ਦਾ ਨਾਗਰਿਕ ਹੋਣ 'ਤੇ ਮਾਣ ਹੈ, ਮੈਂ ਖਾਲਿਸਤਾਨੀ ਪੱਖੀ ਨਹੀਂ ਹਾਂ, ਨਾ ਹੀ ਉਨ੍ਹਾਂ ਦਾ ਹਮਦਰਦ, ਪਰ ਕੈਨੇਡਾ ਦੀ ਪਾਰਲੀਮੈਂਟ ਵਿੱਚ ਕੁੱਝ ਮੈਂਬਰ ਉਨ੍ਹਾਂ ਦੇ ਹਮਦਰਦ ਨੇ,  2018 ਦੀ ਇੱਕ ਖੁਫਿਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਖਾਲਿਸਤਾਨੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਖ਼ਤਰਨਾਕ ਦੱਸਿਆ ਗਿਆ ਹੈ,ਰਮੇਸ਼ ਸਿੰਘ ਸੰਘਾ ਨੇ ਕਿਹਾ ਅਸੀਂ ਕੈਨੇਡਾ ਦੀ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ ਕੀ ਉਨ੍ਹਾਂ ਨੇ ਸਿੱਖ ਸ਼ਬਦ ਹਟਾਇਆ, ਪਰ ਕੁੱਝ ਲੋਕ ਅਜਿਹੇ ਨੇ ਕਿ ਉਹ ਖ਼ਾਲਿਸਤਾਨੀ ਸ਼ਬਦ ਨੂੰ ਰਿਪੋਰਟ ਤੋਂ ਹਟਾਉਣਾ ਚਾਉਂਦੇ ਨੇ, ਜੋ ਲੋਕ ਇਸ ਨੂੰ ਹਟਾਉਣਾ ਚਾਉਂਦੇ ਨੇ ਉਹ ਕੈਨੇਡਾ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੇ ਨੇ

ਕੌਣ ਨੇ ਰਮੇਸ਼ ਸੰਘਾ 

ਰਮੇਸ਼ ਸੰਘਾ ਟੋਰਾਂਟੋ ਤੋਂ ਮੈਂਬਰ ਪਾਰਲੀਮੈਂਟ ਨੇ ਜਿੰਨਾਂ ਨੂੰ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ, ਸੰਘਾ ਨੇ ਨਵਦੀਪ ਬੈਂਸ ਦੀ ਨਿੰਦਾ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ,ਸੰਘਾ ਨੇ ਇਲਜ਼ਾਮ ਲਗਾਇਆ ਸੀ ਕਿ ਬੈਂਸ ਖਾਲਿਸਤਾਨੀ ਪੱਖੀਆਂ ਦੀ ਹਿਮਾਇਤ ਕਰ ਰਹੇ ਨੇ  

ਟਰੂਡੋ ਨੇ ਕਿਸਾਨ ਅੰਦੋਲਨ ਤੇ U-Turn ਲਿਆ ਸੀ 

ਦਸੰਬਰ ਵਿੱਚ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪਿਛਲੇ ਹਫ਼ਤੇ ਆਪਣੇ ਬਿਆਨ 'ਤੇ U-turn ਲਿਆ ਸੀ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਭਾਰਤ ਸਰਕਾਰ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਉਹ ਚੰਗਾ ਸੰਕੇਤ ਹੈ, ਇਸ ਤੋਂ ਪਹਿਲਾਂ ਕੈਨੇਡਾ ਦੇ ਪੀਐੱਮ ਜਸਟਿਸ ਟਰੂਡੋ ਨੇ ਭਾਰਤ ਸਰਕਾਰ ਕੋਲੋਂ ਕੋਵਿਡ ਵੈਕਸੀਨ ਮੰਗੀ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੀ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ ਸੀ