Video: ਢੋਲ ਦੀ ਥਾਪ 'ਤੇ ਕੈਨੇਡਾ ਪੁਲਿਸ ਦਾ ਭੰਗੜਾ ਇੱਕ ਵਾਰ ਜ਼ਰੂਰ ਵੇਖੋ,ਤੁਸੀਂ ਕਾਇਲ ਨਾ ਹੋ ਜਾਓ ਤਾਂ ਕਹਿਣਾ

 ਓਟਾਵਾ ਪੁਲਿਸ ਨੇ ਪਾਇਆ ਭੰਗੜਾ, ਸੋਸ਼ਲ ਮੀਡੀਆ 'ਤੇ ਵਾਇਰਲ 

Video: ਢੋਲ ਦੀ ਥਾਪ 'ਤੇ ਕੈਨੇਡਾ ਪੁਲਿਸ ਦਾ ਭੰਗੜਾ ਇੱਕ ਵਾਰ ਜ਼ਰੂਰ ਵੇਖੋ,ਤੁਸੀਂ ਕਾਇਲ ਨਾ ਹੋ ਜਾਓ ਤਾਂ ਕਹਿਣਾ
ਓਟਾਵਾ ਪੁਲਿਸ ਨੇ ਪਾਇਆ ਭੰਗੜਾ, ਸੋਸ਼ਲ ਮੀਡੀਆ 'ਤੇ ਵਾਇਰਲ

ਦਿੱਲੀ :   ਦੁਨੀਆ ਵਿੱਚ ਜੇਕਰ ਕਿਸੇ ਮੁਲਕ ਵਿੱਚ ਸਭ ਤੋਂ ਵਧ ਪੰਜਾਬੀ ਵਸਦੇ ਨੇ ਤਾਂ ਉਹ ਹੈ ਕੈਨੇਡਾ,ਕੈਨੇਡਾ ਦੀ ਸਿਆਸਤ,ਖੇਡ,ਪੁਲਿਸ,ਡਿਫੈਂਸ,ਸਭਿਆਚਾਰ ਇੰਨਾ ਸਭ ਵਿੱਚ ਪੂਰੀ ਤਰ੍ਹਾਂ ਨਾਲ ਪੰਜਾਬੀ ਰਚ ਵੱਸ ਗਏ ਨੇ,ਇਸ ਦਾ ਅੰਦਾਜ਼ਾ  ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਪੁਲਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੈਨੇਡਾ ਪੁਲਿਸ ਦੇ ਅਫ਼ਸਰ ਅਤੇ ਜਵਾਨ ਢੋਲ ਦੀ ਥਾਪ 'ਤੇ ਡ੍ਰਿਲ ਕਰਦੇ ਹੋਏ ਨਜ਼ਰ ਆ ਰਹੇ ਨੇ

 

ਕੈਨੇਡਾ ਪੁਲਿਸ ਇੰਨੇ ਦਿਨੀਂ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਭੰਗੜੇ  ਦਾ ਸਹਾਰਾ ਲੈ ਰਹੇ ਨੇ,ਪੰਜਾਬ ਮੂਲ ਦੇ ਗੁਰਦੀਪ ਸਿੰਘ ਪੰਡੇਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਕੈਨੇਡਾ ਦੀ ਓਟਾਵਾ ਦੀ ਪੁਲਿਸ ਨੂੰ ਭੰਗੜਾ ਦੀ ਥਾਪ 'ਤੇ ਨੱਚਣਾ ਸਿਖਾ ਰਹੇ ਨੇ,ਗੁਰਦੀਪ ਪੰਡੇਰ ਦਾ ਭੰਗੜੇ ਵਿੱਚ ਵੱਡਾ ਨਾਂ ਹੈ,ਇਹ ਵੀਡੀਓ ਅਸਾਮ ਪੁਲਿਸ ਦੇ ਐਡੀਸ਼ਨਲ ਡੀਜੀਪੀ ਹਰਦੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ''ਭੰਗੜਾ ਡ੍ਰਿਲ ਫ਼ਾਰ ਓਟਾਵਾ ਪੁਲਿਸ ! ਦੇਸੀ ਮੂਵ ਰੂਲ !! ਨੱਚ ਪਏ ਸਾਰੇ !!!''