Kabaddi Promoter Shot News: ਕੈਨੇਡਾ 'ਚ ਕਬੱਡੀ ਪ੍ਰੋਮੋਟਰ 'ਤੇ ਜਾਨਲੇਵਾ ਹਮਲਾ; ਜਾਣੋ ਪੂਰਾ ਮਾਮਲਾ
Advertisement

Kabaddi Promoter Shot News: ਕੈਨੇਡਾ 'ਚ ਕਬੱਡੀ ਪ੍ਰੋਮੋਟਰ 'ਤੇ ਜਾਨਲੇਵਾ ਹਮਲਾ; ਜਾਣੋ ਪੂਰਾ ਮਾਮਲਾ

Kabaddi Promoter Shot News:  ਇਹ ਘਟਨਾ ਕੈਨੇਡਾ ਦੇ ਵੈਨਕੂਵਰ ਦੇ ਸਰੀ 'ਚ ਵਾਪਰੀ। ਨਿੰਟੂ ਕੰਗ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਨੀਤੂ ਤਿਆਰ ਹੋ ਕੇ ਘਰੋਂ ਜਾ ਰਿਹਾ ਸੀ।

 

Kabaddi Promoter Shot News: ਕੈਨੇਡਾ 'ਚ ਕਬੱਡੀ ਪ੍ਰੋਮੋਟਰ 'ਤੇ ਜਾਨਲੇਵਾ ਹਮਲਾ; ਜਾਣੋ ਪੂਰਾ ਮਾਮਲਾ

Kabaddi Promoter Shot News:  ਕੈਨੇਡਾ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਨੀਤੂ ਕੰਗ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਇਹ ਘਟਨਾ ਕੈਨੇਡਾ ਦੇ ਵੈਨਕੂਵਰ ਦੇ ਸਰੀ 'ਚ ਵਾਪਰੀ। ਨਿੰਟੂ ਕੰਗ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਦੋ ਗੋਲੀਆਂ ਲੱਗੀਆਂ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਨੀਤੂ ਤਿਆਰ ਹੋ ਕੇ ਘਰੋਂ ਜਾ ਰਹੀ ਸੀ। ਇਸ ਘਟਨਾ ਨੂੰ ਪੰਜਾਬ ਦੇ ਕਬੱਡੀ ਗੈਂਗਸਟਰਵਾਦ ਨਾਲ ਜੋੜਿਆ ਜਾ ਰਿਹਾ ਹੈ। ਇਹ ਸਾਰਾ ਮਾਮਲਾ ਸੀਸੀਟੀਵੀ 'ਚ ਕੈਦ ਹੋ ਗਿਆ ਹੈ।

ਵਿਦੇਸ਼ਾਂ 'ਚ ਪੰਜਾਬੀਆਂ 'ਤੇ ਗੋਲੀਬਾਰੀ ਦੀ ਇਹ ਲਗਾਤਾਰ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਕਪੂਰਥਲਾ ਨੇੜੇ ਪਿੰਡ ਜਲਾਲ ਭੁਲਾਣਾ ਦੇ ਵਸਨੀਕ 30 ਸਾਲਾ ਨੌਜਵਾਨ ਦੀ ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਵਿੱਚ ਲੁਟੇਰਿਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਦੂਜੇ ਪਾਸੇ ਬੁੱਧਵਾਰ ਨੂੰ ਹੀ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦੇ ਦੋ ਸਕੇ ਭਰਾਵਾਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: Congo Flood News: ਪੂਰਬੀ ਕਾਂਗੋ 'ਚ ਭਾਰੀ ਬਾਰਿਸ਼ ਤੇ ਭਿਆਨਕ ਹੜ੍ਹਾਂ ਕਾਰਨ 170 ਤੋਂ ਵੱਧ ਲੋਕਾਂ ਦੀ ਮੌਤ, 100 ਲਾਪਤਾ

ਪਿੰਡ ਜਲਾਲ ਭੁਲਾਣਾ ਦਾ ਮ੍ਰਿਤਕ ਨੌਜਵਾਨ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਇਹ ਸੂਚਨਾ ਜਿਉਂ ਹੀ ਪਿੰਡ ਜਲਾਲ ਭੁਲਾਣਾ ਪੁੱਜੀ ਤਾਂ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

Trending news