Canada ਦੇ PM Trudo ਨੇ PM ਮੋਦੀ ਨੂੰ ਕੀਤਾ ਫ਼ੋਨ, ਇਹ ਮੰਗੀ ਵੱਡੀ ਮਦਦ

ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ, ਇਸ ਦੌਰਾਨ ਭਾਰਤ ਨੇ ਵੈਕਸੀਨ ਬਣਾਕੇ ਕੋਰੋਨਾ ਖਿਲਾਫ਼ ਵੱਡੀ ਜੰਗ ਜਿੱਤੀ ਹੈ, ਭਾਰਤ ਸਰਕਾਰ ਵੱਲੋਂ ਕਈ ਦੇਸ਼ਾਂ ਨੂੰ ਵੈਕਸੀਨ ਭੇਜੀ ਜਾ ਰਹੀ ਹੈ ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada Pm Justin Trudo) ਨੇ PM ਮੋਦੀ ਨੂੰ ਫ਼ੋਨ 'ਤੇ ਗੱਲਬਾਤ ਕੀਤੀ ਗਈ ਅਤੇ ਕੋਰੋਨਾ ਵੈਕਸੀਨ ਦੀ ਮੰਗ ਕੀਤੀ ਹੈ

Canada ਦੇ PM Trudo ਨੇ PM ਮੋਦੀ ਨੂੰ ਕੀਤਾ  ਫ਼ੋਨ, ਇਹ ਮੰਗੀ ਵੱਡੀ ਮਦਦ
ਚੰਡੀਗੜ੍ਹ : ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੀ ਹੈ, ਇਸ ਦੌਰਾਨ ਭਾਰਤ ਨੇ ਵੈਕਸੀਨ ਬਣਾਕੇ ਕੋਰੋਨਾ ਖਿਲਾਫ਼ ਵੱਡੀ ਜੰਗ ਜਿੱਤੀ ਹੈ, ਭਾਰਤ ਸਰਕਾਰ ਵੱਲੋਂ ਕਈ ਦੇਸ਼ਾਂ ਨੂੰ ਵੈਕਸੀਨ ਭੇਜੀ ਜਾ ਰਹੀ ਹੈ ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada Pm Justin Trudo) ਨੇ PM ਮੋਦੀ ਨੂੰ ਫ਼ੋਨ 'ਤੇ ਗੱਲਬਾਤ ਕੀਤੀ ਗਈ ਅਤੇ ਕੋਰੋਨਾ ਵੈਕਸੀਨ ਦੀ ਮੰਗ ਕੀਤੀ ਹੈ
 
ਪ੍ਰਧਾਨ ਮੰਤਰੀ ਮੋਦੀ ਦਾ ਜਵਾਬ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲਿਖਿਆ 'ਮੇਰੇ ਮਿੱਤਰ ਜਸਟਿਨ ਟਰੂਡੋ ਦਾ ਫੋਨ ਆਉਣ 'ਤੇ ਖ਼ੁਸ਼ੀ ਹੋਈ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੈਨੇਡਾ ਨੇ ਕੋਵਿਡ ਵੈਕਸੀਨ ਦੀ ਜਿੰਨੀ ਖੁਰਾਕਾਂ ਦੀ ਮੰਗ ਕੀਤੀ ਹੈ ਉਸ ਦੀ ਸਪਲਾਈ ਪੂਰੀ ਕਰਨ ਦਾ ਭਾਰਤ ਕੋਸ਼ਿਸ਼ ਕਰੇਗਾ, ਇਸ ਦੇ ਨਾਲ ਹੀ ਅਸੀਂ ਵਾਤਾਵਰਣ ਪਰਿਵਰਤਨ ਅਤੇ ਆਰਥਿਕ ਰਿਕਵਰੀ ਵਰਗੇ ਹੋਰ ਜ਼ਰੂਰੀ ਮੁੱਦਿਆਂ 'ਤੇ ਵੀ ਗੱਲ ਕੀਤੀ
 
ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤੇ ਖੇਤੀ ਕਾਨੂੰਨ ਦਾ ਅਸਰ
ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਪਿਛਲੇ ਦਿਨਾਂ ਵਿੱਚ ਕਾਫ਼ੀ ਟਕਰਾਅ ਵੇਖਣ ਨੂੰ ਮਿਲੀ ਸੀ ਜਦੋਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ 2 ਵਾਰ ਜਦੋਂ ਖੇਤੀ ਕਾਨੂੰਨ ਦੇ ਹੱਕ ਵਿੱਚ ਬਿਆਨ ਦਿੱਤਾ ਗਿਆ ਸੀ, ਭਾਰਤੀ ਵਿਦੇਸ਼ ਮੰਤਰੀ ਨੇ ਇਸ 'ਤੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਟਰੂਡੋ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ, ਸਿਰਫ਼ ਇੰਨਾਂ ਹੀ ਨਹੀਂ ਭਾਰਤੀ ਵਿਦੇਸ਼ ਮੰਤਰੀ ਨੇ ਆਪਣਾ ਕੈਨੇਡਾ ਦੌਰਾ ਵੀ ਰੱਦ ਕਰ ਦਿੱਤਾ ਸੀ, ਕੈਨੇਡਾ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਅਮਰੀਕਾ ਤੋਂ ਸੜਕੀ ਰਸਤੇ ਆਉਣ ਵਾਲੇ ਸਾਰੇ ਲੋਕਾਂ ਦੇ ਲਈ ਕੋਰੋਨਾ ਟੈਸਟ ਰਿਪੋਰਟ ਨੂੰ ਜ਼ਰੂਰ ਕਰ ਦਿੱਤਾ ਸੀ