12ਵੀਂ ਮੰਜ਼ਿਲ ਤੋਂ ਡਿੱਗਦਾ ਬੱਚਾ, ਕ੍ਰਿਕਟ ਦੀ ਗੇਂਦ ਵਾਂਗ ਕਰ ਲਿਆ ਕੈਚ, ਵੇਖੋ Live Video

ਡਿਲਿਵਰੀ Boy ਨੇ ਉਹ ਕਰ ਵਿਖਾਇਆ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਦਰਾਸਲ ਵੀਅਤਨਾਮ ਦੇ ਹੋਨੋਈ ਸ਼ਹਿਰ ਵਿੱਚ ਬਣੇ ਇੱਕ  ਅਪਾਰਟਮੈਂਟ ਦੀ 12ਵੀਂ ਮੰਜ਼ਿਲ ਤੋਂ ਹੇਠਾਂ ਡਿਗ ਰਹੀ ਬੱਚੀ ਨੂੰ ਡਿਲੀਵਰੀ ਬੁਆਏ ਨੇ ਹਵਾ ਵਿੱਚ ਹੀ ਕੈਚ ਕਰ ਦਿੱਤਾ ਜਿਸ ਦੀ ਵਜ੍ਹਾਂ ਕਰਕੇ ਉਸ ਦੀ ਜਾਨ ਬੱਚ ਗਈ

12ਵੀਂ ਮੰਜ਼ਿਲ ਤੋਂ ਡਿੱਗਦਾ ਬੱਚਾ, ਕ੍ਰਿਕਟ ਦੀ ਗੇਂਦ ਵਾਂਗ ਕਰ ਲਿਆ ਕੈਚ, ਵੇਖੋ Live Video
ਇੱਕ ਡਿਲਿਵਰੀ Boy ਆਪਣੀ ਬਹਾਦਰੀ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ

ਦਿੱਲੀ :  ਇੱਕ ਡਿਲਿਵਰੀ Boy ਆਪਣੀ ਬਹਾਦਰੀ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਇਸ ਡਿਲਿਵਰੀ Boy ਨੇ ਉਹ ਕਰ ਵਿਖਾਇਆ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਦਰਾਸਲ ਵੀਅਤਨਾਮ ਦੇ ਹੋਨੋਈ ਸ਼ਹਿਰ ਵਿੱਚ ਬਣੇ ਇੱਕ  ਅਪਾਰਟਮੈਂਟ ਦੀ 12ਵੀਂ ਮੰਜ਼ਿਲ ਤੋਂ ਹੇਠਾਂ ਡਿਗ ਰਹੀ ਬੱਚੀ ਨੂੰ ਡਿਲੀਵਰੀ ਬੁਆਏ ਨੇ ਹਵਾ ਵਿੱਚ ਹੀ ਕੈਚ ਕਰ ਦਿੱਤਾ ਜਿਸ ਦੀ ਵਜ੍ਹਾਂ ਕਰਕੇ ਉਸ ਦੀ ਜਾਨ ਬੱਚ ਗਈ ਇਹ ਪੂਰੀ ਘਟਨਾ ਸੁਸਾਇਟੀ ਵਿੱਚ ਲੱਗੇ CCTV ਕੈਮਰੇ 'ਚ ਕੈਦ ਹੋ ਗਈ ਹੈ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ. 

Delivery  ਦੇ ਲਈ ਪਹੁੰਚਿਆ ਸੀ 

ਮੀਡੀਆ ਰਿਪੋਰਟ ਦੇ ਮੁਤਾਬਿਕ ਡਿਲਿਵਰੀ ਬੁਆਏ ਦਾ ਨਾਂ Nguyen Ngoc Manh ਹੈ . Nguyen  ਕਿਸੇ ਪੈਕੇਜ ਦੀ ਡਿਲਿਵਰੀ ਕਰਨ ਦੇ ਲਈ  ਘਟਨਾ ਵਾਲੀ ਥਾਂ 'ਤੇ ਪਹੁੰਚਿਆ ਸੀ ਉੱਥੇ ਉਨ੍ਹਾਂ ਨੇ ਵੇਖਿਆ ਕਿ ਇੱਕ ਬੱਚੀ ਬਿਲਡਿੰਗ ਦੀ 12ਵੀਂ ਮੰਜ਼ਿਲ ਤੋਂ ਲਟਕ ਰਹੀ ਹੈ ਉਨ੍ਹਾਂ ਨੇ ਔਰਤ ਦੇ ਚੀਕਾਂ ਦੀ ਆਵਾਜ਼ ਵੀ ਸੁਣੀ ਜੋ ਸਾਹਮਣੇ ਵਾਲੀ ਬਿਲਡਿੰਗ ਵਿੱਚ ਸੀ, Nguyen ਨੂੰਹ ਇਹ ਸਮਝਦੇ ਵਿੱਚ ਦੇਰ ਨਾ ਲੱਗੀ ਕਿ ਜੇਕਰ ਉਨ੍ਹਾਂ ਨੇ ਜਲਦੀ ਕੁੱਝ ਨਹੀਂ ਕੀਤਾ ਤਾਂ ਬੱਚੀ ਦੀ ਜਾਨ ਵੀ ਜਾ ਸਕਦੀ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਮੋਰਚਾ ਸੰਭਾਲਿਆ 

ਲੜਖੜਾ ਗਏ ਸੀ  Nguyen

ਬਚੀ ਜ਼ਮੀਨ ਤੋਂ ਤਕਰੀਬਨ 164 ਫੁੱਟ 'ਤੇ ਸੀ ਜਿਸ ਨੇ ਵੀ ਇਹ ਨਜ਼ਾਰਾ ਵੇਖਿਆ ਉਸ ਨੂੰ ਇਹ ਹੀ ਲੱਗਿਆ ਕਿ ਹੁਣ ਬੱਚੀ ਦਾ ਬਚਣਾ ਮੁਸ਼ਕਲ ਹੈ ਪਰ   Nguyen ਇਸ ਮੁਸ਼ਕਿਲ ਕੰਮ ਨੂੰ ਕਰ ਵਿਖਾਇਆ ਉਹ ਫੌਰਨ ਬਿਲਡਿੰਗ ਦੇ ਥੱਲੇ ਪਹੁੰਚ ਅਤੇ ਜਨਰੇਟਰ ਵਾਲੀ ਜਗ੍ਹਾ ਦੀ ਛੱਤ 'ਤੇ ਚੜ੍ਹ ਗਿਆ ਤਾਂ ਕਿ ਬੱਚੀ ਨੂੰ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਹੀ ਬਚਾਇਆ ਜਾ ਸਕੇ ਜਿਵੇਂ ਹੀ ਬੱਚੀ ਥੱਲੇ ਆਈ , Nguyen ਨੇ ਉਸ ਨੂੰ ਕੈਚ ਕਰ ਲਿਆ ਹਾਲਾਂਕਿ ਬੱਚੀ ਨੂੰ  ਡਿੱਗ ਦਾ ਵੇਖ ਕੇ ਉਹ ਲੜਖੜਾ ਗਏ ਪਰ ਉਨ੍ਹਾਂ ਨੇ ਸਮੇਂ ਰਹਿੰਦੇ ਖ਼ੁਦ ਨੂੰ ਸੰਭਾਲਿਆ ਅਤੇ ਬੱਚੀ ਦੀ ਜਾਨ ਬਚਾਉਣ ਵਿਚ ਸਫਲ ਰਹੇ   

 ਦੋਵਾਂ ਨੂੰ  ਸੱਟਾ ਵੱਜੀਆਂ

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨ ਸਾਲ ਦੀ ਬੱਚੀ ਬਾਲਕਨੀ ਨਾਲ ਉਲਟੀ ਲਟਕੀ ਹੋਈ ਹੈ ਅਤੇ ਕੋਈ ਔਰਤ ਉਸ ਨੂੰ ਬਚਾਉਣ ਦੇ ਲਈ ਚੀਕਾਂ ਮਾਰ  ਰਹੀ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਗਰ ਡਿਲੀਵਰੀ ਬੁਆਏ   Nguyen ਸਹੀ ਸਮੇਂ 'ਤੇ ਬੱਚੀ ਨੂੰ ਕੈਚ ਨਹੀਂ ਕਰਦਾ ਤਾਂ ਉਸ ਦੀ ਮੌਤ ਹੋ ਜਾਣੀ ਸੀ ਇਸੇ ਬੱਚੀ ਨੂੰ ਕੁੱਝ ਸੱਟਾਂ ਜ਼ਰੂਰ ਵੱਜੀਆਂ ਹਨ ਉਸ ਦੇ ਹੱਥ ਅਤੇ ਪੈਰ ਦੀ ਹੱਡੀ ਟੁੱਟ ਗਈ ਹੈ ਉਥੇ ਹੀ  Nguyen ਦੇ ਪੈਰ ਵਿੱਚ ਮੋਚ ਆਈ ਹੈ ਪਰ ਉਸ ਦੀ ਸਿਹਤ ਠੀਕ ਹੈ

WATCH LIVE TV