CORONA: ਪੰਜਾਬ ਸਰਕਾਰ ਨੇ 30 ਜਨਵਰੀ ਤੋਂ ਬਾਅਦ ਪਰਤੇ NRI ਦਾ ਵੇਰਵਾ ਮੰਗਿਆ,ਨਹੀਂ ਦਿੱਤਾ ਤਾਂ ਹੋਵੇਗੀ ਇਹ ਕਾਰਵਾਹੀ

 ਪੰਜਾਬ ਪੁਲਿਸ ਕੋਲ ਕਈ NRI ਬਾਰੇ ਜਾਣਕਾਰੀ ਨਹੀਂ 

CORONA: ਪੰਜਾਬ ਸਰਕਾਰ ਨੇ 30 ਜਨਵਰੀ ਤੋਂ ਬਾਅਦ ਪਰਤੇ NRI ਦਾ ਵੇਰਵਾ ਮੰਗਿਆ,ਨਹੀਂ ਦਿੱਤਾ ਤਾਂ ਹੋਵੇਗੀ ਇਹ ਕਾਰਵਾਹੀ
ਪੰਜਾਬ ਪੁਲਿਸ ਕੋਲ ਕਈ NRI ਬਾਰੇ ਜਾਣਕਾਰੀ ਨਹੀਂ

ਚੰਡੀਗੜ੍ਹ :ਕੋਵਿਡ-19 ਨੂੰ ਕਾਬੂ ਪਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਪੰਜਾਬ ਸਰਕਾਰ ਨੇ 30 ਜਨਵਰੀ 2020 ਤੋਂ ਬਾਅਦ ਭਾਰਤ ਆਏ ਪਰਵਾਸੀ ਭਾਰਤੀਆਂ (NRI) ਅਤੇ ਵਿਦੇਸ਼ ਯਾਤਰਾ ਤੋਂ ਪਰਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵੇਰਵਾ ਹੈਲਪਲਾਈਨ ਨੰਬਰ 112 ਉਤੇ ਦਰਜ ਕਰਵਾਉਣ, ਇਸ ਸਬੰਧੀ ਇੱਕ ਸਵੈ ਘੋਸ਼ਣਾ ਪ੍ਰੋਫਾਰਮਾ ਵੀ ਜਾਰੀ ਕੀਤਾ ਹੈ, ਜਿਸ ਵਿੱਚ ਪਰਵਾਸੀ ਭਾਰਤੀਆਂ ਤੇ ਵਿਦੇਸ਼ ਯਾਤਰਾ ਤੋਂ ਪਰਤਣ ਵਾਲਿਆਂ ਨੂੰ ਆਪਣਾ ਪਾਸਪੋਰਟ ਨੰਬਰ, ਏਅਰਪੋਰਟ ਦਾ ਨਾਮ, ਭਾਰਤ ਆਉਣ ਦੀ ਤਰੀਕ ਅਤੇ ਪੰਜਾਬ ਆਉਣ ਦੀ ਤਰੀਕ ਜਿਹੇ ਵੇਰਵੇ ਦੇਣੇ ਹੋਣਗੇ, ਇਨ੍ਹਾਂ ਵਿਅਕਤੀਆਂ ਨੂੰ ਆਪਣੇ ਸਥਾਈ ਸਿਰਨਾਵੇਂ ਜਾਂ ਮੌਜੂਦਾ ਠਹਿਰ ਜਾਂ ਹੋਟਲ ਜੇ ਕੋਈ ਹੈ ਤਾਂ ਉਸ ਬਾਰੇ ਦੱਸਣਾ ਪਵੇਗਾ NRI ਨੂੰ ਪੰਜਾਬ ਵਿਚਲੀਆਂ ਆਪਣੀਆਂ ਜਾਣ ਵਾਲੀਆਂ ਥਾਵਾਂ ਅਤੇ ਸੰਪਰਕ ਨੰਬਰ ਜਿਵੇਂ ਕਿ ਮੋਬਾਈਲ, ਲੈਂਡਲਾਈਨ ਅਤੇ ਈ-ਮੇਲ ਪਤੇ ਬਾਰੇ ਵੀ ਦੱਸਣਾ ਹੋਵੇਗਾ।

ਸਰਕਾਰ ਦੇ ਹੁਕਮ ਨਾ ਮੰਨੇ ਤਾਂ ਹੋਵੇਗੀ ਕਾਰਵਾਈ

ਪਰਵਾਸੀ ਭਾਰਤੀ ਜਾਂ ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀ ਨੇ ਆਪਣੇ ਵੇਰਵੇ ਜਾਣ-ਬੁੱਝ ਕੇ ਸਰਕਾਰ ਤੋਂ ਲੁਕਾਏ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ ਬਾਰੇ ਵਿਚਾਰ ਕੀਤਾ ਜਾਵੇਗਾ,ਪਰਵਾਸੀ ਭਾਰਤੀ ਇਹ ਜਾਣਕਾਰੀ ਹੈਲਪਲਾਈਨ ਨੰਬਰ 112 ਤੋਂ ਇਲਾਵਾ ਈ-ਮੇਲ  dial-112@punjabpolice.gov.in ਅਤੇ ਵੈੱਬਸਾਈਟ https://ners.in/  ਉਤੇ ਵੀ ਭਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਹ ਜਾਣਕਾਰੀ 112 ਮੋਬਾਈਲ ਐਪ ਉਤੇ ਵੀ ਦਰਜ ਕਰ ਸਕਦੇ ਹਨ

ਪੰਜਾਬ ਸਰਕਾਰ ਨੇ ਵਿੱਢੀ ਮੁਹਿੰਮ

ਪੰਜਾਬ ਪੁਲਿਸ ਮੁਤਾਬਿਕ ਹੁਣ ਤੱਕ 1300 NRI ਅਜਿਹੇ ਨੇ ਜਿਨ੍ਹਾਂ ਦਾ ਕਾਗ਼ਜ਼ਾਦ ਵਿੱਚ ਜੋ ਪਤਾ ਦੱਸਿਆ ਗਿਆ ਸੀ ਉਹ ਗ਼ਲਤ ਹੈ, ਅਜਿਹੇ ਵਿੱਚ ਪੁਲਿਸ ਇਨ੍ਹਾਂ 1300 ਲੋਕਾਂ ਨੂੰ ਟ੍ਰੇਸ ਨਹੀਂ ਕਰ ਪਾ ਰਹੀ ਹੈ,ਪੰਜਾਬ ਵਿੱਚ ਹੁਣ ਤੱਕ ਜਿਨ੍ਹੇ ਵੀ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਆਏ ਨੇ ਉਹ NRI ਤੋਂ ਹੀ ਆਏ ਨੇ, ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੇ ਸਿੱਧੇ ਅਤੇ ਅਸਿੱਧੇ ਸੰਪਰਕ ਵਿੱਚ ਆਉਣ ਨਾਲ ਹੀ 25 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆ ਚੁੱਕਾ ਹੈ, ਪੰਜਾਬ ਸਰਕਾਰ ਦੇ ਸਹਾਇਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਸਾਰੇ ਡੀਸੀ ਨੂੰ ਹਿਦਾਇਤਾਂ ਜਾਰੀ ਕੀਤੀਆਂ ਨੇ ਕੀ ਜ਼ਿਲ੍ਹਿਆਂ ਨੂੰ ਸੈਕਟਰ ਵਿੱਚ ਵੰਡ ਕੇ ਅਫ਼ਸਰਾਂ ਦੀ ਨਿਯੁਕਤੀ ਕਰਕੇ ਸਹੀ ਤਰੀਕੇ ਨਾਲ NRI ਨੂੰ ਟ੍ਰੇਸ ਕੀਤਾ ਜਾਵੇ,ਸਿਰਫ਼ ਇਨ੍ਹਾਂ ਹੀ ਨਹੀਂ ਸਹਾਇਕ ਮੁੱਖ ਸਕੱਤਰ  ਨੇ ਆਈਸੋਲੇਸ਼ਨ ਵਿੱਚ ਰੱਖੇ ਗਏ NRI 'ਤੇ ਵੀ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਹੈ ਅਤੇ ਜੇਕਰ ਕਿਸੇ ਵੀ ਸ਼ਖ਼ਸ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਤਾਂ ਉਸ ਦੇ ਫ਼ੌਰਨ ਟੈਸਟ ਦੇ ਨਿਰਦੇਸ਼ ਦਿੱਤੇ ਨੇ

 ਜ਼ਿਲ੍ਹਾ ਪੱਧਰ 'ਤੇ NRI ਦੀ ਗਿਣਤੀ 

ਪਿਛਲੇ 2 ਮਹੀਨਿਆਂ ਵਿੱਚ ਸਭ ਤੋਂ ਵੱਧ ਦੁਆਬਾ ਬੈਲਟ ਤੋਂ NRI ਪੰਜਾਬ ਪਰਤੇ ਨੇ, ਜਲੰਧਰ ਨੰਬਰ ਇੱਕ 'ਤੇ ਰਿਹਾ ਇੱਥੇ 13,723 NRI ਪਰਤੇ,ਦੂਜੇ ਨੰਬਰ 'ਤੇ ਅੰਮ੍ਰਿਤਸਰ ਹੈ ਜਿੱਥੇ 9950 NRI ਪਰਤੇ ਜਦਕਿ ਲੁਧਿਆਣਾ ਵਿੱਚ 9281,ਹੁਸ਼ਿਆਰਪੁਰ,6211,ਕਪੂਰਥਲਾ 1990,ਪਟਿਆਲਾ1827,ਗੁਰਦਾਸਪੁਰ1813,ਸ਼ਹੀਦ ਭਗਤ ਨਗਰ 1605,ਮੋਗਾ 1342,ਮੁਹਾਲੀ 1123,ਤਰਨਤਾਰਨ 1071