ਪੰਜਾਬ ਵਿੱਚ ਪਾਸਪੋਰਟ ਬਣਾਉਣ 'ਤੇ ਪਿਆ ਕੋਰੋਨਾ ਦਾ ਇਹ ਅਸਰ

ਪੰਜਾਬ ਵਿੱਚ ਦਫ਼ਤਰਾਂ ਵਿੱਚ ਨਹੀਂ ਮਿਲ ਰਹੀਆ APPOINTMENT 

ਪੰਜਾਬ ਵਿੱਚ ਪਾਸਪੋਰਟ ਬਣਾਉਣ 'ਤੇ ਪਿਆ ਕੋਰੋਨਾ ਦਾ ਇਹ ਅਸਰ
ਪੰਜਾਬ ਵਿੱਚ ਪਾਸਪੋਰਟ ਬਣਾਉਣ 'ਤੇ ਪਿਆ ਕੋਰੋਨਾ ਦਾ ਇਹ ਅਸਰ

ਚੰਡੀਗੜ੍ਹ :  (COVID19)ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ  ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੀ ਫਲਾਇਟਾਂ 'ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਗਈ ਸੀ, ਹੁਣ  ਪਾਸਪੋਰਟ ਬਣਾਉਣ ਨੂੰ ਲੈਕੇ ਵੀ ਵਿਦੇਸ਼ ਮੰਤਰਾਲੇ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ, ਜਿੰਨ੍ਹਾਂ ਲੋਕਾਂ ਨੇ ਪਾਸਪੋਰਟ ਬਣਾਉਣ ਦੇ ਲਈ APPOINMENT ਲਏ ਸਨ ਉਨ੍ਹਾਂ ਸਭ ਦੀਆਂ APPOINTMENT ਰੱਦ ਕਰ ਦਿੱਤੀਆਂ ਗਇਆ ਨੇ ਹੁਣ 31 ਮਾਰਚ ਤੋਂ ਬਾਅਦ ਹੀ ਮੁੜ ਤੋਂ ਪਾਸਪੋਰਟ ਬਣਾਉਣ ਦੇ ਲਈ APPOINTMENT ਦਿੱਤੀ ਜਾਵੇਗੀ 

ਇਹ ਵੀ ਜ਼ਰੂਰ ਪੜੋਂ

ਇੰਗਲੈਂਡ ਵਿੱਚ ਕਿਵੇਂ ਇੱਕ ਸਿੱਖ ਕੋਰੋਨਾ ਦੇ ਖਿਲਾਫ਼ ਬਜ਼ੁਰਗਾਂ ਲਈ ਬਣ ਰਿਹਾ ਹੈ ਮਦਦਗਾਰ
 

ਵਿਦੇਸ਼ ਮੰਤਰਾਲੇ ਨੇ ਕਿਉਂ ਲਿਆ ਫ਼ੈਸਲਾ ?

ਛੁੱਟਿਆਂ ਹੋਣ ਦੀ ਵਜ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਬੱਚਿਆਂ ਦੇ ਪਾਸਪੋਰਟ ਬਣਾਉਣ ਲਈ ਪਹੁੰਚ ਰਹੇ ਸਨ, ਪਾਸਪੋਰਟ ਦਫ਼ਤਰਾਂ ਵਿੱਚ ਵੱਧ ਰਹੀ ਭੀੜ ਦੀ ਵਜ੍ਹਾਂ ਕਰਕੇ ਕੋਰੋਨਾ ਦਾ ਡਰ ਵੱਧ ਗਿਆ ਸੀ ਇਸ ਲਈ ਵਿਦੇਸ਼ ਮੰਤਰਾਲੇ ਨੇ 31 ਮਾਰਚ ਤੱਕ ਸਾਰੇ ਪਾਸਪੋਰਟ ਦਫ਼ਤਰਾਂ 'ਤੇ ਰੋਕ ਲੱਗਾ ਦਿੱਤੀ ਹੈ,ਕੋਰੋਨਾ ਨੂੰ ਵੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਾਉਣ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ,ਪਹਿਲਾਂ ਪਾਸਪੋਰਟ ਦੇ ਲਈ ਅਰਜ਼ੀ ਦੇਣ ਵਾਲਾ ਸ਼ਖ਼ਸ ਇੱਕ ਵਾਰ ਭਰੀ ਫ਼ੀਸ 'ਤੇ ਤਿੰਨ ਵਾਰ ਆਪਣੀ  APPOINTMENT ਬਦਲ ਸਕਦਾ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦਿਆ ਹੁਣ ਇਸ ਨਿਯਮ ਨੂੰ ਰੱਦ ਕਰ ਦਿੱਤਾ ਗਿਆ ਹੈ ਨਾਲ ਹੀ ਜਿਨ੍ਹਾਂ ਲੋਕਾਂ ਨੇ ਫ਼ੀਸ ਭਰੀ ਹੈ ਉਹ  90 ਦਿਨਾਂ ਦੇ ਅੰਦਰ ਮੁੜ ਤੋਂ ਪਾਸਪੋਰਟ ਬਣਾਉਣ ਦੇ ਲਈ APPOINMENT ਲੈ ਸਕਣਗੇ, ਜਿਨ੍ਹਾਂ ਲੋਕਾਂ ਦੇ ਪਾਸਪੋਰਟ ਦੀ ਸਾਰੀ ਕਾਗ਼ਜ਼ੀ ਕਾਰਵਾਹੀ ਪੂਰੀ ਹੋ ਗਈ ਹੈ ਉਨ੍ਹਾਂ ਦੇ ਲਈ ਵੀ ਪਾਸਪੋਰਟ ਮਹਿਕਮੇ ਨੇ ਖ਼ਾਸ ਨਿਰਦੇਸ਼ ਜਾਰੀ ਕੀਤੇ ਨੇ, ਪਾਸਪੋਰਟ ਮਹਿਕਮੇ ਨੇ ਸਾਫ਼ ਕਰ ਦਿੱਤਾ ਹੈ ਕੀ  ਅਰਜ਼ੀ ਦੇਣ ਵਾਲੇ ਨੂੰ ਪਾਸਪੋਰਟ ਦਫ਼ਤਰ ENQUIRY ਲਈ ਆਉਣ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਹੋਵੇਗੀ ਤਾਂ ਪਾਸਪੋਰਟ ਮਹਿਕਮਾ ਆਪ ਉਨ੍ਹਾਂ ਨੂੰ ਦਫ਼ਤਰ ਵਿੱਚ ਬੁਲਾਵੇਗਾ