CORONA :ਕੋਰੋਨਾ ਖ਼ਿਲਾਫ ਪੰਜਾਬ ਦੇ ਪਹਿਲੇ ਮਰੀਜ਼ ਨੇ ਜਿੱਤ ਲਈ ਜੰਗ,CM ਨੇ ਕਿਹਾ ਜਿੱਤਾਂਗੇ ਕੋਰੋਨਾ ਖ਼ਿਲਾਫ਼ ਜੰਗ

ਪੰਜਾਬ ਵਿੱਚ ਹੁਣ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 33 ਤੋਂ ਘੱਟ ਕੇ ਹੋਈ 32

CORONA :ਕੋਰੋਨਾ ਖ਼ਿਲਾਫ ਪੰਜਾਬ ਦੇ ਪਹਿਲੇ ਮਰੀਜ਼ ਨੇ ਜਿੱਤ ਲਈ ਜੰਗ,CM ਨੇ ਕਿਹਾ ਜਿੱਤਾਂਗੇ ਕੋਰੋਨਾ ਖ਼ਿਲਾਫ਼ ਜੰਗ
ਪੰਜਾਬ ਵਿੱਚ ਹੁਣ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 33 ਤੋਂ ਘੱਟ ਕੇ ਹੋਈ 32

ਅੰਮ੍ਰਿਤਸਰ :(COVID 19) ਕੋਰੋਨਾ ਨਾਲ ਜੰਗ ਲੜ ਰਹੇ ਪੰਜਾਬ ਦੇ ਲਈ ਖ਼ੁਸ਼ੀ ਦੀ ਖ਼ਬਰ ਆਈ ਹੈ, ਪੰਜਾਬ ਦੇ ਪਹਿਲੇ ਕੋਰੋਨਾ ਪੋਜ਼ੀਟਿਵ ਮਰੀਜ਼ ਨੇ ਜੰਗ ਜਿੱਤ ਲਈ ਹੈ, ਅੰਮ੍ਰਿਤਸਰ ਵਿੱਚ ਇਲਾਜ ਤੋਂ ਬਾਅਦ ਇਟਲੀ ਤੋਂ ਆਏ ਇਸ ਸ਼ਖ਼ਸ ਦਾ ਕੋਰੋਨਾ ਟੈਸਟ ਹੁਣ NEGATIVE ਆਇਆ ਹੈ, ਅੰਮ੍ਰਿਤਸਰ ਦੇ ਡੀਸੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਸ਼ੀ ਜਤਾਉਂਦੇ ਹੋਏ ਦਾਅਵਾ ਕੀਤਾ ਕੀ CORONA ਕੋਰੋਨਾ ਖਿਲਾਫ਼ ਪੰਜਾਬ ਜੰਗ ਜ਼ਰੂਰ ਜਿੱਤੇਗਾ  

ਕੌਣ ਸੀ ਕੋਰੋਨਾ ਦਾ ਪਹਿਲਾਂ ਮਰੀਜ਼ ?

43 ਸਾਲ ਦਾ ਪੰਜਾਬ ਦਾ ਪਹਿਲਾਂ ਕੋਰੋਨਾ ਮਰੀਜ਼ ਆਪਣੇ ਪਰਿਵਾਰ ਦੇ 3 ਮੈਂਬਰਾਂ ਦੇ ਨਾਲ ਇਟਲੀ ਤੋਂ ਪਰਤਿਆਂ ਸੀ, ਅੰਮ੍ਰਿਤਸਰ ਏਅਰਪੋਰਟ ਤੋਂ ਬਾਅਦ ਤਿੰਨਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ, ਤਿੰਨਾਂ ਦੀ ਰਿਪੋਰਟ ਪਹਿਲਾਂ AIIMS ਟੈਸਟ ਲਈ ਭੇਜੀ ਗਈ ਸੀ,AIIMS ਨੇ ਤਿੰਨਾਂ ਦੀ ਰਿਪੋਰਟ NEGATIVE ਦਿੱਤੀ ਸੀ ਪਰ ਬਾਅਦ ਵਿੱਚੋਂ ਪੁਣੇ ਦੀ ਲੈਬ ਤੋਂ 43 ਸਾਲ ਦੇ ਸ਼ਖ਼ਸ ਦੀ ਰਿਪੋਰਟ ਪੋਜ਼ੀਟਿਵ ਆਈ, ਜਿਸ ਤੋਂ ਬਾਅਦ ਇਸ ਸ਼ਖ਼ਸ ਦਾ ਇਲਾਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਪਿਛਲੇ 21 ਦਿਨਾਂ ਤੋਂ ਚੱਲ ਰਿਹਾ ਸੀ,ਹੁਸ਼ਿਆਰਪੁਰ ਦੇ ਰਹਿਣ ਵਾਲੇ ਇਸ  ਸ਼ਖ਼ਸ ਦਾ ਜਦੋਂ ਮੁੜ ਤੋਂ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਹੁਣ ਇਸ ਦੀ ਰਿਪੋਰਟ NEGATIVE ਆਈ ਹੈ, ਇਹ ਸ਼ਖ਼ਸ ਹੁਣ ਪੂਰੀ ਨਾਲ ਠੀਕ ਹੈ ਅਤੇ ਇਸਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗਾ,ਉਧਰ ਅੰਮ੍ਰਿਤਸਰ ਦੇ ਡੀਸੀ  ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਵੀ ਅੰਮ੍ਰਿਤਸਰ ਦੇ ਪਹਿਲੇ ਕੋਰੋਨਾ ਮਰੀਜ਼ ਦੇ ਠੀਕ ਹੋਣ 'ਤੇ ਖ਼ੁਸ਼ੀ ਜਤਾਈ ਹੈ, ਡੀਸੀ ਨੇ ਕਿਹਾ ਕੀ ਪੰਜਾਬ ਦੇ ਸਿਹਤ ਵਿਭਾਗ ਨਾਲ ਜੁੜੇ ਹਰ ਇੱਕ ਸ਼ਖ਼ਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਹਰ ਕੋਈ ਇਸ ਦੇ ਲਈ ਵਧਾਈ ਦਾ ਪਾਤਰ ਹੈ

ਮੁੱਖ ਮੰਤਰੀ ਨੇ ਜਤਾਈ ਖ਼ੁਸ਼ੀ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ 'ਤੇ ਲਿਖਦੇ  ਹੋਏ ਕਿਹਾ ਕੀ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਕੋਰੋਨਾ ਦਾ ਪਹਿਲਾਂ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹੈ ਅਤੇ ਉਹ ਹੁਣ ਆਪਣੇ ਘਰ ਜਾ ਸਕਦਾ ਹੈ,ਮੁੱਖ ਮੰਤਰੀ ਨੇ ਕਿਹਾ ਕੀ COVID 19 ਖ਼ਿਲਾਫ਼ ਇਹ ਜੰਗ ਅਸੀਂ ਜ਼ਰੂਰ ਜਿੱਤਾਂਗੇ  

ਪੰਜਾਬ ਵਿੱਚ ਹੁਣ ਤੱਕ ਕਿਨ੍ਹੇ ਮਰੀਜ਼ 

ਸਿਹਤ ਵਿਭਾਗ ਮੁਤਾਬਿਕ ਹੁਣ ਤੱਕ ਪੰਜਾਬ ਵਿੱਚ 33 ਕੋਰੋਨਾ ਪੋਜ਼ੀਟਿਵ ਸਨ ਪਰ ਹੁਣ ਇੱਕ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਹੁਣ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ, ਨਵਾਂ ਸ਼ਹਿਰ ਜ਼ਿਲ੍ਹੇ ਵਿੱਚ 19,ਮੁਹਾਲੀ ਵਿੱਚ 5,ਜਲੰਧਰ ਵਿੱਚ 4,ਲੁਧਿਆਣਾ 1,ਹੁਸ਼ਿਆਰਪੁਰ 3, ਪੰਜਾਬ ਸਰਕਾਰ ਨੇ ਆਈਸੋਲੇਸ਼ਨ ਦੇ ਲਈ 2,500 ਬਿਸਤੇ ਤਿਆਰ ਕਰ ਲਏ ਨੇ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਵੱਲੋ ਫ੍ਰੀ ਇਲਾਜ ਕੀਤਾ ਜਾਵੇਗਾ