CORONA :ਹੁਣ ਯੋਗਾ ਦੇਵੇਗਾ ਅਮਰੀਕੀਆਂ ਨੂੰ ਕੋਰੋਨਾ ਨਾਲ ਲੜਨ ਦੀ ਤਾਕਤ

ਭਾਰਤੀ ਸਫ਼ਾਰਤ ਖਾਤੇ ਵੱਲੋਂ ਅਮਰੀਕੀ ਨਾਗਰਿਕਾਂ ਦੇ ਲਈ ਫ੍ਰੀ ਆਨਲਾਈਨ ਕਲਾਸ ਸ਼ੁਰੂ

 CORONA :ਹੁਣ ਯੋਗਾ ਦੇਵੇਗਾ ਅਮਰੀਕੀਆਂ ਨੂੰ ਕੋਰੋਨਾ ਨਾਲ ਲੜਨ ਦੀ ਤਾਕਤ
ਭਾਰਤੀ ਸਫ਼ਾਰਤ ਖਾਤੇ ਵੱਲੋਂ ਅਮਰੀਕੀ ਨਾਗਰਿਕਾਂ ਦੇ ਲਈ ਫ੍ਰੀ ਆਨਲਾਈਨ ਕਲਾਸ ਸ਼ੁਰੂ

ਦਿੱਲੀ : ਚੀਨ,ਇਟਲੀ ਤੋਂ ਬਾਅਦ ਕੋਰੋਨਾ ਵਾਇਰਸ ਸਭ ਤੋਂ ਵੱਧ ਕਿਸੇ ਮੁਲਕ ਵਿੱਚ ਪੈਰ ਪਸਾਰ ਰਿਹਾ ਹੈ ਉਹ ਹੈ ਅਮਰੀਕਾ,ਮਾਹਿਰਾ ਦਾ ਮੰਨਣਾ ਹੈ ਕੀ ਜੇਕਰ ਅਮਰੀਕਾ ਦੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨੂੰ ਸਰਕਾਰ ਨਾ ਬਚਾ ਸਕੀ ਤਾਂ ਦੂਰੀ ਦੁਨੀਆ ਵਿੱਚ ਸਭ ਤੋਂ ਵੱਧ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਵਿੱਚ ਦਰਜ ਹੋਵੇਗੀ, ਕੋਰੋਨਾ ਦਾ ਖ਼ੌਫ ਲੋਕਾਂ ਵਿੱਚ ਇਸ ਕਦਮ ਵੱਧ ਚੁੱਕਾ ਹੈ ਕੀ ਮਾਨਸਿਕ ਦੇ ਨਾਲ ਸਰੀਰਕ ਤੌਰ 'ਤੇ ਵੀ ਲੋਕ ਕਮਜ਼ੋਰ ਹੋ ਰਹੇ ਨੇ, ਅਮਰੀਕਾ ਦੀ 10 ਕਰੋੜ ਜਨਤਾ ਪੂਰੀ ਤਰ੍ਹਾਂ ਨਾਲ ਲਾਕਡਾਊਨ ਹੋ ਚੁੱਕੀ ਹੈ ਅਜਿਹੇ ਵਿੱਚ ਅਮਰੀਕਾ ਵਿੱਚ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਘਰ ਬੈਠੇ ਲੋਕਾਂ ਨੂੰ ਕੋਰੋਨਾ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰ ਕਰਨ ਦੇ ਲਈ ਫ੍ਰੀ ਆਨ ਲਾਈਨ ਯੋਗਾ ਕਲਾਸ ਸ਼ੁਰੂ ਕੀਤੀ ਗਈ ਹੈ 

ਕਿਉਂ ਯੋਗਾ ਕਲਾਸ ਸ਼ੁਰੂ ਕਰਨ ਦਾ ਫ਼ੈਸਲਾ ਲਿਆ ?

ਕੁੱਝ ਦਿਨ ਪਹਿਲਾਂ (HARVARD MEDICAL SCHOOL)ਹਾਰਵਰਡ ਮੈਡੀਕਲ ਸਕੂਲ ਵੱਲੋਂ ਸਲਾਹ ਦਿੱਤੀ ਗਈ ਸੀ ਅਮਰੀਕਾ ਦੇ ਲੋਕਾਂ ਨੂੰ ਕੋਰੋਨਾ ਨਾਲ ਜੰਗ ਲੜਨ ਦੇ ਲਈ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ ਜਿਸ ਦੇ ਲਈ ਹਾਰਵਰਡ ਮੈਡੀਕਲ ਸਕੂਲ ਨੇ ਯੋਗਾ ਅਤੇ ਮੈਡੀਟੇਸ਼ਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ, ਹਾਰਵਰਡ ਸਕੂਲ ਮੁਤਾਬਿਕ ਇਨ੍ਹਾਂ ਦੇ ਨਾਲ ਸਾਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ,ਅਮਰੀਕਾ ਦੀ ਮਹਿਲਾ ਕਾਂਗਰਸ ਮੈਂਬਰ ਨੇ ਵੀ ਲੋਕਾਂ ਨੂੰ ਕੋਰੋਨਾ ਨਾਲ ਲੜਨ ਦੇ ਲਈ ਯੋਗਾ ਕਰਨ ਦੀ ਸਲਾਹ ਦਿੱਤੀ ਸੀ 

ਕਿਵੇਂ ਸਿੱਖ ਸਕਣਗੇ ਯੋਗਾ  ?

ਅਮਰੀਕਾ ਵਿੱਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਦੱਸਿਆ ਦੀ ਅਮਰੀਕਾ ਵਿੱਚ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇੱਕ ਆਨ ਲਾਈਨ ਯੋਗਾ ਕਲਾਸ ਸ਼ੁਰੂ ਕੀਤੀ ਗਈ ਹੈ,ਭਾਰਤੀ ਸਫ਼ਾਰਤਖ਼ਾਨੇ ਵਿੱਚ ਭਾਰਤੀ ਸਭਿਆਚਾਰ ਦੇ ਅਧਿਆਪਕ ਮੋਕਸਰਾਜ ਲੋਕਾਂ ਨੂੰ ਆਨ ਲਾਈਨ ਯੋਗਾ ਸਿਖਾਉਣਗੇ, ਇਸ ਦੇ ਲਈ ਟਾਈਮ ਟੇਬਲ ਵੀ ਤਿਆਰ ਕੀਤਾ ਗਿਆ ਹੈ,30 ਮਾਾਰਚ 2020 ਤੋਂ ਸ਼ੁਰੂ ਹੋਣ ਵਾਲੀ ਯੋਗਾ ਕਲਾਸ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗੀ ਜਿਸ ਦਾ  ਸ਼ਾਮ 5 ਵਜੇ ਹੋਵੇਗਾ,ਅਮਰੀਕਾ ਦੇ ਲੋਕ ਭਾਰਤੀ ਸਫ਼ਾਰਤ ਦੇ ਫੇਸ ਬੁੱਕ ਪੇਜ 'ਤੇ ਯੋਗਾ ਆਨ ਲਾਈਨ ਕਲਾਸ ਨਾਲ ਜੁੜ ਸਕਦੇ ਨੇ  

ਅਮਰੀਕਾ ਵਿੱਚ ਕੋਰੋਨਾ ਦੇ ਮਰੀਜ਼

ਪੂਰੀ ਦੁਨੀਆ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਅਮਰੀਕਾ ਵਿੱਚ ਇਸ ਵੇਲੇ ਸਭ ਤੋਂ ਵੱਧ ਹੈ, ਅਮਰੀਕਾ ਵਿੱਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 82 ਹਜ਼ਾਰ ਤੱਕ ਪਹੁੰਚ ਚੁੱਕੀ ਹੈ,ਅਮਰੀਕਾ ਨੇ ਕੋਰੋਨਾ  ਪੋਜ਼ੀਟਿਵ ਦੇ ਮਾਮਲੇ ਵਿੱਚ ਚੀਨ ਅਤੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ,ਹੁਣ ਤੱਕ ਅਮਰੀਕਾ ਵਿੱਚ ਤਕਰੀਬਨ 1 ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਲੋਕਾਂ ਦੀ ਮੌਤਾਂ ਹੋ ਚੁੱਕਿਆ ਨੇ,ਅਮਰੀਕਾ ਦਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਨਿਊਯਾਰਕ ਹੈ ਜਿੱਥੇ ਹੁਣ ਤੱਕ 6500 ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਨੇ,  ਪੂਰੀ ਦੁਨੀਆ ਵਿੱਚ 5 ਲੱਖ 31 ਹਜ਼ਾਰ ਤੋਂ ਵੱਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ ਹੁਣ ਤੱਕ ਕੋਰੋਨਾ ਵਾਇਰਸ ਨਾਲ  25 ਹਜ਼ਾਰ ਮੌਤਾਂ ਹੋ ਚੁੱਕਿਆਂ ਨੇ 

ਅਮਰੀਕਾ ਦੇ ਕਈ ਸ਼ਹਿਰ ਲਾਕਡਾਊਨ 

ਅਮਰੀਕਾ ਦੇ 10 ਕਰੋੜ ਨਾਗਰਿਕ ਲਾਕਡਾਊਨ ਦੀ ਸਥਿਤੀ ਵਿੱਚ ਨੇ ਜਿਸ ਦਾ ਦੇਸ਼ ਦੇ ਅਰਥਚਾਰੇ ਤੇ ਬਹੁਤ ਹੀ ਮਾੜਾ ਅਸਰ ਵੇਖਿਆ ਜਾ ਰਿਹਾ ਹੈ,ਅਮਰੀਕੀ ਸੈਨੇਟ ਅਤੇ ਵਾਈਟ ਹਾਊਸ ਨੇ 20 ਖਰਬ ਡਾਲਰ ਪੈਕੇਜ 'ਤੇ ਸਹਿਮਤੀ ਜਤਾਈ ਹੈ