ਦਿੱਲੀ ਦਾ ਕੁੱਤਾ ਕਿਵੇਂ ਬਣਿਆ NRI ?

 ਇੱਕ NRI ਮਹਿਲਾ ਨੇ ਪਹਿਲਾਂ ਕੁੱਤੇ ਦਾ ਕੀਤਾ ਇਲਾਜ ਫਿਰ ਲੈ ਗਈ ਅਮਰੀਕਾ  

ਦਿੱਲੀ ਦਾ ਕੁੱਤਾ ਕਿਵੇਂ ਬਣਿਆ NRI ?
ਦਿੱਲੀ ਦਾ ਕੁੱਤਾ ਕਿਵੇਂ ਬਣਿਆ NRI ?

ਦਿੱਲੀ : ਅਕਸਰ ਤੁਸੀਂ ਇੱਕ ਮੁਹਾਵਰਾ ਸੁਣਿਆ ਹੋਵੇਗਾ ਕਿ ਕਿਸਮਤ ਮਾੜੀ ਹੋਵੇ ਤਾਂ ਊਠ 'ਤੇ ਬੈਠੇ ਇਨਸਾਨ ਨੂੰ ਵੀ  ਕੁੱਤਾ ਵੱਢ ਲੈਂਦਾ ਹੈ,ਮੁਹਾਵਰੇ ਵਿੱਚ ਕੁੱਤੇ ਨੂੰ ਮਾੜੀ ਕਿਸਮਤ ਨਾਲ ਜੋੜਿਆ ਗਿਆ ਹੈ, ਪਰ ਅੱਜ ਦਿੱਲੀ ਦੇ ਉਸ ਕੁੱਤੇ ਬਾਰੇ ਤੁਹਾਨੂੰ ਦਸਦੇ ਹਾਂ ਜਿਸ ਦੀ ਕਿਸਮਤ ਡੇਢ ਮਹੀਨੇ ਵਿੱਚ ਅਜਿਹੀ ਬਦਲੀ ਕਿ ਉਹ ਭਾਰਤ ਤੋਂ ਪਹੁੰਚ ਗਿਆ ਸਿੱਧਾ ਅਮਰੀਕਾ

ਕਿਵੇਂ ਦਿੱਲੀ ਕੁੱਤਾ ਅਮਰੀਕਾ  ਪਹੁੰਚਿਆ  ?

ਦਰਅਸਲ ਅਮਰੀਕਾ ਤੋਂ ਵੀਨਸ ਕੌਰ ਮੁਲਤਾਨੀ ਨਾਮ ਦੀ ਔਰਤ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਆਪਣੀ ਮਾਂ ਨੂੰ ਮਿਲਣ ਆਈ ਸੀ, ਇਸੇ ਦੌਰਾਨ ਉਸਦੀ ਨਜ਼ਰ ਗਲੀ ਵਿੱਚ ਪਏ ਇੱਕ ਬਿਮਾਰ ਕੁੱਤੇ 'ਤੇ ਪਈ, ਉਸ ਨੇ ਕੁੱਤੇ ਦੇ ਇਲਾਜ ਲਈ ਡਾਕਟਰਾਂ ਨਾਲ ਸੰਪਰਕ ਕੀਤਾ,ਪਰ ਦਿੱਲੀ ਵਿੱਚ ਡਾਕਟਰਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਕੁੱਤੇ ਦੀ ਜਾਨ ਨਹੀਂ ਬਚਾਈ ਜਾ ਸਕਦੀ,ਡਾਕਟਰਾਂ ਮੁਤਾਬਕ ਇਸ ਕੁੱਤੇ ਨੂੰ ਲਾਇਲਾਜ਼ ਬਿਮਾਰੀ ਸੀ, ਜਿਸਦੇ ਠੀਕ ਹੋਣ ਦਾ ਕੋਈ ਚਾਂਸ ਨਹੀਂ ਸੀ, ਬਾਅਦ ਵਿੱਚ ਵੀਨਸ ਕੌਰ ਨੇ ਫੇਸ ਬੁੱਕ 'ਤੇ ਕੁੱਤੇ ਦੇ ਇਲਾਜ ਲਈ ਤਸਵੀਰ ਸ਼ੇਅਰ ਕੀਤੀ,ਤਸਵੀਰ ਸ਼ੇਅਰ ਕਰਨ ਦੀ ਦੇਰ ਸੀ ਤਾਂ ਹਰਿਆਣਾ ਦੇ ਬਹਾਦੁਰਗੜ੍ਹ ਦੀ ਇੱਕ ਸੰਸਥਾ ਨੇ ਕੁੱਤੇ ਦੇ ਇਲਾਜ ਵਿੱਚ ਮਦਦ ਕੀਤੀ ਅਤੇ ਕੁੱਝ ਹੀ ਦਿਨਾਂ ਵਿੱਚ ਕੁੱਤਾ ਠੀਕ ਹੋ ਗਿਆ ਹੈ, ਵੀਨਸ ਕੌਰ ਨੇ ਇਸ ਕੁੱਤੇ ਦੀ ਫੋਟੋ ਆਪਣੇ NRI ਦੋਸਤਾਂ ਨਾਲ ਸਾਂਝੀ ਕੀਤੀ ਤਾਂ ਇੱਕ ਦੋਸਤ ਨੇ ਇਸ ਕੁੱਤੇ ਨੂੰ ਗੋਦ ਲੈਣ ਦੀ ਇੱਛਾ ਜਤਾਈ, ਬੱਸ ਫੇਰ ਕਿ ਸੀ, 14 ਫਰਵਰੀ ਨੂੰ ਇਸ ਕੁੱਤੇ ਨੂੰ ਹਵਾਈ ਜਹਾਜ਼ ਰਾਹੀਂ ਅਮਰੀਕਾ ਭੇਜ ਦਿੱਤਾ ਗਿਆ