ਜ਼ਬਰਦਸਤ ਹਾਰ ਤੋਂ ਬਾਅਦ ਟਰੰਪ ਨੇ ਵਾਈਟ ਹਾਊਸ ਛੱਡਿਆ,ਕਿੱਥੇ ਹੋਏ ਗਾਇਬ, ਜਾਣੋ

ਟਰੰਪ ਨੇ ਵਾਈਟ ਹਾਊਸ ਛੱਡ ਕੇ ਟਰੰਪ ਨੈਸ਼ਨਲ ਗੋਲਬ ਕਲੱਬ ਪਹੁੰਚੇ 

 ਜ਼ਬਰਦਸਤ ਹਾਰ ਤੋਂ ਬਾਅਦ ਟਰੰਪ ਨੇ ਵਾਈਟ ਹਾਊਸ ਛੱਡਿਆ,ਕਿੱਥੇ ਹੋਏ ਗਾਇਬ, ਜਾਣੋ
ਟਰੰਪ ਨੇ ਵਾਈਟ ਹਾਊਸ ਛੱਡ ਕੇ ਟਰੰਪ ਨੈਸ਼ਨਲ ਗੋਲਬ ਕਲੱਬ ਪਹੁੰਚੇ

ਅਮਰੀਕਾ:  ਹੁਣ ਤੱਕ ਵਾਰ-ਵਾਰ ਮੀਡੀਆ ਦੇ ਸਾਹਮਣੇ ਆਕੇ ਡੋਨਾਲਡ ਟਰੰਪ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਸਨ, ਪਰ ਪੇਨਸਿਲਵੇਨਿਆ ਵਿੱਚ ਟਰੰਪ ਦੀ ਹਾਰ ਹੋਈ ਅਤੇ  ਜੋ ਬਾਇਡਨ ਨੂੰ ਜਿੱਤ ਦੇ ਲਈ 270 ਵਧ ਇਲੈਕਟਰੋਲ ਮਿਲ ਗਏ ਤਾਂ ਟਰੰਪ ਨੇ ਹੁਣ ਵਾਈਟ ਹਾਊਸ ਛੱਡ ਦਿੱਤਾ ਹੈ,ਖ਼ਬਰਾਂ ਆ ਰਹੀਆ ਨੇ ਸ਼ਨਿੱਚਰਵਾਰ ਨੂੰ 3 ਨਵੰਬਰ ਤੋਂ ਬਾਅਦ ਪਹਿਲੀ ਵਾਰ ਟਰੰਪ ਨੇ ਵਾਈਟ ਹਾਊਸ ਛੱਡਿਆ ਹੈ,ਨਤੀਜਿਆਂ ਤੋਂ ਕਾਫ਼ੀ ਨਰਾਜ਼ ਨਜ਼ਰ ਆ ਰਹੇ ਟਰੰਪ ਦੇ ਆਪਣੇ ਨੈਸ਼ਨਲ ਗੋਲਫ਼ ਕਲੱਬ ਵਰਜੀਨਿਆ ਵਿੱਚ ਜਾਣ ਦੀ ਚਰਚਾਵਾਂ ਨੇ,ਵਾਈਟ ਹਾਊਸ ਛੱਡਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਨੇ ਸ਼ਾਇਦ ਆਪਣੀ ਹਾਰ ਮੰਨ ਲਈ ਹੈ  

 ਹੁਣ ਤੱਕ ਬਾਈਡਨ ਦਬੀ ਜ਼ਬਾਨ ਵਿੱਚ ਜਿੱਤ ਦਾ ਦਾਅਵਾ ਕਰ ਰਹੇ ਸਨ ਪਰ ਪਹਿਲੀ ਵਾਰ ਉਹ ਸਨਿੱਚਰਵਾਰ ਮੀਡੀਆ ਦੇ ਸਾਹਮਣੇ ਆਏ ਅਤੇ ਟਰੰਪ ਦਾ ਨਾਂ ਲਏ ਬਗੈਰ ਗੁੱਸਾ ਥੁੱਕਣ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਅਸੀਂ ਵਿਰੋਧੀ ਹੋ ਸਕਦੇ ਹਾਂ ਦੁਸ਼ਮਣ ਨਹੀਂ,ਉਧਰ ਟਰੰਪ ਨੇ ਡੈਮੋਕ੍ਰੇਟ 'ਤੇ ਗੜਬੜੀ ਦਾ ਇਲਜ਼ਾਮ ਲਗਾਇਆ ਹੈ

ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਵੋਟਿੰਗ ਹੋਈ ਸੀ, 4 ਦਿਨਾਂ ਤੋਂ ਬਾਅਦ ਹੁਣ ਵੀ ਗਿਣਤੀ ਜਾਰੀ ਹੈ,ਪਰ ਰਾਸ਼ਟਰਪਤੀ ਦੇ ਨਾਂ ਦੇ ਮੋਹਰ ਲੱਗ ਚੁੱਕੀ ਹੈ,ਸ਼ੁਰੂਆਤੀ ਦੌਰਾਨ ਪੇਨਸਿਲਵੇਨਿਆ ਵਿੱਚ ਟਰੰਪ ਅੱਗੇ ਚੱਲ ਰਹੇ ਸਨ ਪਰ ਬਾਈਡਨ ਨੇ ਹੋਲੀ-ਹੋਲੀ ਇਸ ਫ਼ਰਕ ਨੂੰ ਘੱਟ ਕੀਤਾ ਅਤੇ ਪੇਨਸਿਲਵੇਨਿਆ ਜਿੱਤ ਕੇ 273 ਇਲੈਕਟਰੋਲ ਹਾਸਲ ਕਰ ਲਏ,ਰਾਸ਼ਰਪਤੀ ਬਣਨ ਦੇ ਲਈ 270 ਇਲੈਕਟਰੋਲ ਦੀ ਜ਼ਰੂਰਤ ਸੀ 

ਉਧਰ ਜੋ ਬਾਇਡੇਨ ਅਤੇ ਉਨ੍ਹਾਂ ਦੀ ਟੀਮ ਨੇ ਸਰਕਾਰ ਸੰਭਾਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਬਾਇਡਨ ਦੇ ਸਾਰੇ ਸਲਾਹਕਾਰ ਉਨ੍ਹਾਂ ਦੇ ਨਾਲ ਕੈਂਪ ਦਫ਼ਤਰ ਵਿੱਚ ਮੌਜੂਦ ਨੇ, ਇਸ ਵਿੱਚ ਦੌਰਾਨ FBI ਦੇ ਅਫ਼ਸਰ ਵੀ ਬਾਈਡੇਨ ਨੂੰ ਮਿਲਣ ਪਹੁੰਚੇ ਨੇ,ਬਾਈਡੇਨ ਦੀ ਸੁਰੱਖਿਆ ਨੂੰ ਵਧਾ ਦਿੱਤੀ ਗਈ ਹੈ,ਉਧਰ ਟਰੰਪ ਨੇ ਅਗਲੇ ਹਫ਼ਤੇ ਦੇ ਸਾਰੇ ਪ੍ਰੋਗਰਾਮ ਕੈਂਸਲ ਕਰ ਦਿੱਤੇ ਨੇ, ਇਸ ਦੌਰਾਨ ਹੋ ਸਕਦਾ ਹੈ ਕਿ ਉਹ ਜੋ ਬਾਇਡਨ ਦਾ ਰਾਸ਼ਟਪਤੀ ਬਣਨ ਦੇ ਰਾਹ ਵਿੱਚ ਕਾਨੂੰਨੀ ਅਰਚਨਾ ਪਾਉਣ ਦੀ ਕੋਸ਼ਿਸ਼ ਕਰ ਸਕਦੇ ਨੇ