ਕੈਨੇਡਾ ਜਾਣ ਵਾਲੇ ਲੋਕਾਂ ਲਈ ਖੁਸ਼ਖ਼ਬਰੀ! ਜਲਦ ਹੀ ਖੁੱਲਣਗੇ ਬਾਰਡਰ!!
Advertisement

ਕੈਨੇਡਾ ਜਾਣ ਵਾਲੇ ਲੋਕਾਂ ਲਈ ਖੁਸ਼ਖ਼ਬਰੀ! ਜਲਦ ਹੀ ਖੁੱਲਣਗੇ ਬਾਰਡਰ!!

ਕੋਰੋਨਾ ਵਾਇਰਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਪੂਰੀ ਦੁਨੀਆ ਵਿੱਚ ਟੀਕਾਕਰਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਕੈਨੇਡਾ ਜਾਣ ਵਾਲੇ ਲੋਕਾਂ ਲਈ ਖੁਸ਼ਖ਼ਬਰੀ!  ਜਲਦ ਹੀ ਖੁੱਲਣਗੇ ਬਾਰਡਰ!!

ਕੋਰੋਨਾ ਵਾਇਰਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਪੂਰੀ ਦੁਨੀਆ ਵਿੱਚ ਟੀਕਾਕਰਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ।  ਇਸ ਵਿੱਚ ਕੈਨੇਡਾ ਨੇ ਵੀ 9 ਅਗਸਤ ਤੋਂ ਉਨ੍ਹਾਂ ਅਮਰੀਕੀ ਨਾਗਰਿਕਾਂ ਲਈ ਦਰਵਾਜੇ ਖੋਲ ਦਿੱਤੇ ਨੇ,  ਜਿਨ੍ਹਾਂ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਸਾਰੇ ਡੋਜ਼ ਲਗਵਾ ਲਏ ਹਨ। ਓਟਾਵਾ ਵਿੱਚ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਗੈਰ - ਜਰੂਰੀ ( non-essential) ਯਾਤਰਾ ਲਈ ਵੈਕਸੀਨ ਲਗਵਾ ਚੁੱਕੇ ਅਮਰੀਕੀ ਨਾਗਰਿਕਾਂ ਨੂੰ 9 ਅਗਸਤ ਤੋਂ ਆਉਣ ਦੀ ਇਜ਼ਾਜਤ ਦੇਣਾ ਸ਼ੁਰੂ ਕਰ ਦੇਵੇਗਾ। ਸਰਕਾਰ ਨੇ ਇੱਕ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਸਾਰੇ ਡੋਜ਼ ਲਗਵਾ ਚੁੱਕੇ ਸੰਯੁਕਤ ਰਾਜ ਅਮਰੀਕਾ ਦੇ ਇਲਾਵਾ ਹੋਰ ਦੇਸ਼ਾਂ  ਦੇ ਉਨ੍ਹਾਂ ਨਾਗਰਿਕਾਂ ਨੂੰ 7 ਸਿਤੰਬਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਦੂਜੀ ਖ਼ੁਰਾਕ ਕੈਨੇਡਾ ਆਗਮਨ ਤੋਂ ਪਹਿਲਾਂ ਕਰੀਬ 14 ਦਿਨ ਪਹਿਲਾਂ ਲੈਣੀ ਜ਼ਰੂਰੀ

ਸਰਕਾਰ ਦਾ ਕਹਿਣਾ ਹੈ ਕਿ ਉਹ ਕੋਰੋਨਾ ਦੇ ਸਾਹਮਣੇ ਆ ਰਹੇ ਨਵੇਂ ਵੇਰੀਐਂਟ ਨੂੰ ਲੈ ਕੇ ਗੰਭੀਰ ਹਨ। ਇਸ ਤਰ੍ਹਾਂ ਦੀ ਰਣਨੀਤੀ ਨਾਲ ਅਤੇ ਚਰਣਬੱਧ ਤਰੀਕੇ ਨਾਲ ਮਹਾਂਮਾਰੀ ਪ੍ਰਤੀ ਸੁਰੱਖਿਆ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਕੈਨੇਡਾ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਵੱਧਦੇ ਟੀਕਾਕਰਣ  ਨਾਲ ਕੋਰੋਨਾ ਮਰੀਜਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ।  ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ ,  ਜਿਨ੍ਹਾਂ ਨੇ ਘੱਟ ਤੋਂ ਘੱਟ 14 ਦਿਨ ਪਹਿਲਾਂ ਕੋਰੋਨਾ ਵਾਇਰਸ ਵੈਕਸੀਨ ਦੇ ਸਾਰੇ ਡੋਜ਼ ਲਗਵਾ ਲਏ ਹੋਣ।

ਐਪ ਅਤੇ ਵੈੱਬ ਪੋਰਟਲ ਰਾਹੀਂ ਟੂਰਿਜ਼ਮ ਸੰਬੰਧੀ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ

ਇਸ ਤੋਂ ਇਲਾਵਾ ਕੈਨੇਡਾ ’ਚ ਆਉਣ ਵਾਲਿਆਂ ਨੂੰ ਏਰਾਈਕੇਨ (ਐਪ ਅਤੇ ਵੈੱਬ ਪੋਰਟਲ) ’ਤੇ ਆਪਣੀ ਟੂਰਿਜ਼ਮ ਨਾਲ ਜੁੜੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਜੇਕਰ ਉਹ ਬਣਾਏ ਤੈਅ ਨਿਯਮਾਂ ਨੂੰ ਪੂਰਾ ਕਰਦਾ ਹੋਵੇਗਾ ਅਤੇ ਉਸਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹੋਣਗੀਆਂ ਤਾਂ ਅਜਿਹੇ ਵਿਅਕਤੀ ਨੂੰ ਕੈਨੇਡਾ ਆਉਣ ’ਤੇ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੋਵੇਗੀ। ਪਹਿਲੇ ਪੜਾਅ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ 2021 ਤੋਂ ਅਮਰੀਕੀ ਨਾਗਰਿਕਾਂ ਅਤੇ ਸਥਾਨਕ ਵਾਸੀਆਂ ਨੂੰ ਆਪਣੇ ਇਥੇ ਐਂਟਰੀ ਦੇਣ ਦਾ ਐਲਾਨ ਕੀਤਾ ਹੈ, ਜੋ ਫਿਲਹਾਲ ਅਮਰੀਕਾ ’ਚ ਰਹਿ ਰਹੇ ਹਨ ਅਤੇ ਜੋ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕੀਤੇ ਜਾ ਚੁੱਕੇ ਹਨ।

ਗੈਰ - ਜਰੂਰੀ ਵਿਦੇਸ਼ ਯਾਤਰਾ ਤੋਂ ਪਰਹੇਜ਼ ਜ਼ਰੂਰੀ

ਇਸਦੇ ਨਾਲ ਹੀ ਸਰਕਾਰ ਨੇ ਦੁਹਰਾਇਆ ਹੈ ਕਿ ਕੈਨੇਡਾ  ਦੇ ਲੋਕਾਂ ਨੂੰ ਗੈਰ - ਜਰੂਰੀ ਵਿਦੇਸ਼ ਯਾਤਰਾ ਤੋਂ ਬਚਣਾ ਚਾਹੀਦਾ ਹੈ ।  ਸੋਮਵਾਰ ਨੂੰ ਜਾਰੀ ਕੈਨੇਡਾ ਸਰਕਾਰ  ਦੇ ਅੰਕੜਿਆਂ  ਦੇ ਮੁਤਾਬਕ, ਕੈਨੇਡਾ ਵਿੱਚ ਰਹਿਣ ਵਾਲੇ 75 ਫੀਸਦੀ ਲੋਕਾਂ ਨੂੰ ਕੋਰੋਨਾ ਵਾਇਰਸ  ਦੇ ਵੈਕਸੀਨ ਦੀ ਘੱਟ ਤੋਂ ਘੱਟ ਇੱਕ ਡੋਜ ਮਿਲੀ ਹੈ । ਕਈਆਂ ਦਾ ਪੂਰੇ ਤਰ੍ਹਾਂ ਨਾਲ ਵੈਕਸੀਨੇਸ਼ਨ ਹੋ ਚੁੱਕਿਆ ਹੈ ।

ਕਾਫ਼ੀ ਸਮੇਂ ਤੋਂ ਰੋਕ ਹਟਾਉਣ ਦੀ ਸੀ ਮੰਗ

ਦੱਸਣਾ ਇਹ ਵੀ ਜ਼ਰੂਰੀ ਹੈ ਕਿ ਕੈਨੇਡਾ ਸਰਕਾਰ ਨੇ ਕੋਰੋਨਾ ਮਹਾਂਮਾਰੀ  ਦੇ ਚਲਦਿਆਂ ਮਾਰਚ 2020 ਤੋਂ ਹੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਗੈਰ ਜਰੂਰੀ ਯਾਤਰਾ 'ਤੇ ਰੋਕ ਲਗਾ ਦਿੱਤੀ ਸੀ ।  ਇਸਨੂੰ ਫਿਰ ਤੋਂ ਖੋਲ੍ਹਣ ਲਈ ਕਈ ਸੰਗਠਨ ਮੰਗ ਕਰ ਰਹੇ ਸਨ।  ਜਿਸ ਵਿੱਚ ਟਰੈਵਲ ਅਤੇ ਏਅਰਲਾਈਨ ਵਰਗੀਆਂ ਕਈ ਇੰਡਸਟਰੀਆਂ ਵੀ ਸ਼ਾਮਿਲ ਹਨ।

WATCH LIVE TV

Trending news