ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ਸ਼ੁਰੂ ਹੋਈਆਂ ਸਿੱਧੀਆਂ ਫਲਾਈਟਾਂ

ਕੋਰੋਨਾ ਕਾਲ ਵਿੱਚ ਕਨਾਡਾ ਤੋਂ ਆਪਣੇ ਮੁਲਕ ਵਾਪਸ ਆਏ ਪੰਜਾਬੀਆਂ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀ ਦੀ ਲਹਿਰ ਹੈ

ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ਸ਼ੁਰੂ ਹੋਈਆਂ ਸਿੱਧੀਆਂ ਫਲਾਈਟਾਂ

ਚੰਡੀਗੜ੍ਹ : ਕੋਰੋਨਾ ਕਾਲ ਵਿੱਚ ਕਨਾਡਾ ਤੋਂ ਆਪਣੇ ਮੁਲਕ ਵਾਪਸ ਆਏ ਪੰਜਾਬੀਆਂ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀ ਦੀ ਲਹਿਰ ਹੈ. ਕੋਰੋਨਾ ਕਰਕੇ ਕੈਨੇਡਾ ਦੀਆਂ ਸਿੱਧੀਆਂ ਫਲਾਈਟਾਂ ਰੱਦ ਹੋਣ ਦੇ ਚੱਲਦਿਆਂ ਪਰਵਾਸੀ ਪੰਜਾਬੀਆਂ ਨੂੰ ਹੋਰ ਦੇਸ਼ਾਂ ਰਾਹੀਂ ਕਨਾਡਾ ਵਾਪਸ ਪਹੁੰਚਣਾ ਪੈ ਰਿਹਾ ਸੀ. ਜਿਸ ਦੇ ਲਈ ਉਨ੍ਹਾਂ ਨੂੰ ਦੋ ਤੋਂ ਢਾਈ ਲੱਖ ਰੁਪਏ ਵੀ ਖਰਚਣੇ ਪੈ ਰਹੇ ਸੀ ਇੰਨਾ ਹੀ ਨਹੀਂ ਕਈ ਪਰਵਾਸੀ ਭਾਰਤੀ ਇਕ ਸਾਲ ਤੋਂ ਪੰਜਾਬ ਦੇ ਵਿੱਚ ਫਸੇ ਹੋਏ ਸਨ ਇਥੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ  ਘਰ ਰਹੇ ਸਨ ਹੁਣ ਕਨਾਡਾ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੇ ਕਰਕੇ ਕੈਨੇਡਾ ਜਾਣ ਦੇ ਚਾਹਵਾਨ ਖੁਸ਼ ਹੋ ਗਏ ਹਨ ਸਤਾਈ ਸਤੰਬਰ ਤੋਂ ਕੈਨੇਡਾ ਦੇ ਲਈ ਭਾਰਤ ਤੋਂ ਸਿੱਧੀ ਫਲਾਈਟ ਸ਼ੁਰੂ ਹੋਣ ਦੇ ਲਈ ਐੱਨ ਆਰ ਆਈਜ਼   ਨੇ ਸੁੱਖ ਦਾ ਸਾਹ ਲਿਆ ਹੈ  

ਜਾਣਕਾਰੀ ਦੇ ਮੁਤਾਬਕ ਦਿੱਲੀ ਤੋਂ ਸਿੱਧੀ ਟੋਰਾਂਟੋ ਵੈਨਕੂਵਰ ਦੇ ਲਈ ਉਡਾਣਾਂ ਸ਼ੁਰੂ ਹੋ ਚੁਕੀਆਂ ਹਨ. ਜਲਦੀ ਮੋੰਟੀਰੀਅਲ ਦੇ ਵੇਲੇ ਵੀ ਉਡਾਣ ਸ਼ੁਰੂ ਹੋ ਜਾਵੇਗੀ ਏਅਰ ਇੰਡੀਆ ਦੇ ਇਲਾਵਾ ਏਅਰ ਕੈਨੇਡਾ ਦੀ ਫਲਾਈਟ ਸ਼ੁਰੂ ਹੋਣ ਕਰਕੇ ਕੈਨੇਡਾ ਦੀ ਬੁਕਿੰਗ ਬਹੁਤ ਜਲਦੀ ਕਰਵਾਈ ਜਾ ਰਹੀ  ਹੈ  

ਡਿੱਗੀ ਟਿਕਟਾਂ ਦੀ ਕੀਮਤ 
ਕੈਨੇਡਾ ਦੀ ਸਿੱਧੀ ਫਲਾਈਟ ਸ਼ੁਰੂ ਹੋਣ ਮਗਰੋਂ ਕੈਨੇਡਾ ਦੀ ਇਹ ਟਿਕਟਾਂ ਦੀ ਕੀਮਤ ਇੱਕੋਦਮ ਘਟ ਗਈ ਹੈ.  ਕੈਨੇਡਾ ਦੇ ਲਈ ਜੋ ਟਿਕਟ ਢਾਈ ਤੋਂ ਤਿੰਨ ਲੱਖ ਰੁਪਏ ਦੀ ਮਿਲ ਗਈ ਸੀ ਹੁਣ ਘਟ ਕੇ ਨੱਬੇ ਹਜ਼ਾਰ ਤੋਂ ਇੱਕ ਲੱਖ  ਤੱਕ ਆ ਗਈ. ਜਾਣਕਾਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਨਾਰਮਲ ਹੋ ਜਾਣਗੀਆਂ