ਵਿਦੇਸ਼ ਵਿੱਚ ਵਸੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਭਾਰਤ ਸਰਕਾਰ ਨੇ ਪਾਸਪੋਰਟ ਨੂੰ ਲੈਕੇ ਦਿੱਤੀ ਇਹ ਵੱਡੀ ਸਹੂਲਤ
Advertisement

ਵਿਦੇਸ਼ ਵਿੱਚ ਵਸੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਭਾਰਤ ਸਰਕਾਰ ਨੇ ਪਾਸਪੋਰਟ ਨੂੰ ਲੈਕੇ ਦਿੱਤੀ ਇਹ ਵੱਡੀ ਸਹੂਲਤ

ਵਿਦੇਸ਼ਾਂ ਵਿੱਚ ਵਸੇ  ਪੰਜਾਬੀਆਂ ਲਈ ਇੱਕ ਚੰਗੀ ਖ਼ਬਰ ਭਾਰਤੀ ਸਫਾਰਤਖ਼ਾਨੇ ਨੇ ਭਾਰਤੀਆਂ ਦੀ ਇੱਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ 

ਵਿਦੇਸ਼ ਵਿੱਚ ਵਸੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਭਾਰਤ ਸਰਕਾਰ ਨੇ ਪਾਸਪੋਰਟ ਨੂੰ ਲੈਕੇ ਦਿੱਤੀ ਇਹ ਵੱਡੀ ਸਹੂਲਤ

ਦਿੱਲੀ : ਵਿਦੇਸ਼ਾਂ ਵਿੱਚ ਵਸੇ  ਪੰਜਾਬੀਆਂ ਲਈ ਇੱਕ ਚੰਗੀ ਖ਼ਬਰ ਭਾਰਤੀ ਸਫਾਰਤਖ਼ਾਨੇ ਨੇ ਭਾਰਤੀਆਂ ਦੀ ਇੱਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ ਭਾਰਤ ਦੇ ਪਰਵਾਸੀ ਨਾਗਰਿਕ OIC ਦਾ ਕਾਰਡ  ਰੱਖਣ ਵਾਲੇ ਭਾਰਤੀ ਮੂਲ  ਦੇ ਲੋਕਾਂ ਨੂੰ ਹੁਣ ਭਾਰਤ ਜਾਣ ਦੇ ਲਈ ਆਪਣੇ ਪੁਰਾਣੇ ਪਾਸਪੋਰਟ  ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ  

ਭਾਰਤੀ ਸਫਾਰਤਖ਼ਾਨੇ ਨੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿੱਚ ਜਾਰੀ ਨੋਟੀਫਿਕੇਸ਼ਨ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ OCI ਕਾਰਡ ਦੇ ਨਾਲ ਪੁਰਾਣੇ ਪਾਸਪੋਰਟ ਰੱਖਣ ਦੀ ਜ਼ਰੂਰਤ ਨੂੰ ਸਮਾਪਤ ਕਰ ਦਿੱਤਾ ਗਿਆ ਹੈ  

ਇਸ ਐਲਾਨ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੀ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ, ਸਫਾਰਤਖ਼ਾਨੇ ਨੇ ਕਿਹਾ ਕਿ ਹੁਣ ਤੋਂ ਪੁਰਾਣੇ ਪਾਸਪੋਰਟ ਗਿਣਤੀ ਵਾਲੇ ਮੌਜੂਦਾ OCI ਕਾਰਡ ਦੇ ਸਹਾਰੇ ਯਾਤਰਾ ਕਰਨ ਵਾਲੇ OCI ਕਾਰਡ ਧਾਰਕ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ,  ਪਰ ਨਵਾਂ ਪਾਸਪੋਰਟ ਆਪਣੇ ਨਾਲ ਰੱਖਣਾ ਜ਼ਰੂਰੀ ਹੋਵੇਗਾ, ਸਫਾਰਤਖ਼ਾਨੇ ਨੇ ਦੱਸਿਆ ਕਿ ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਦੀ ਉਮਰ ਵਾਲੇ ਕਾਰਡ ਧਾਰਕਾਂ ਦੇ ਲਈ OCI ਕਾਰਡ ਮੁੜ ਜਾਰੀ ਕਰਨ  ਦੀ ਹੱਦ ਵਧਾ ਕੇ 31 ਦਸੰਬਰ 2021 ਕਰਨ ਦਾ ਫ਼ੈਸਲਾ ਲਿਆ ਹੈ  

ਸਾਲ 2005 ਤੋਂ ਲਾਗੂ OCI ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਕਾਰਡ ਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਣਾਉਣ ਦੇ ਲਈ ਆਪਣਾ ਕਾਰਡ ਮੁੜ ਜਾਰੀ ਕਰਨਾ ਹੁੰਦਾ ਹੈ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਇਸ ਦੀ ਸਮਾਂ ਹੱਦ ਨੂੰ ਕਈ ਵਾਰ ਵਧਾਇਆ ਹੈ, ਪਰ OCI ਕਾਰਡ ਧਾਰਕਾਂ ਦੇ ਲਈ ਯਾਤਰਾ ਦੇ ਦੌਰਾਨ ਪੁਰਾਣੇ ਪਾਸਪੋਰਟ ਨੂੰ ਨਾਲ ਰੱਖਣ ਦੀ ਜ਼ਰੂਰਤ ਦੇ ਵਿੱਚ ਛੋਟ ਪਹਿਲੀ ਵਾਰ ਦਿੱਤੀ ਗਈ ਹੈ

WATCH LIVE TV 

Trending news