ਕੋਰੋਨਾ ਨੂੰ ਮਾਤ ਦੇਣ ਵਾਲੇ ਇਸ ਦੇਸ਼ ਵਿਚ ਫਿਰ ਤੋਂ ਲੱਗਿਆ ਲੋਕਡਾਊਨ, ਵੱਡੀ ਗਿਣਤੀ ਵਿਚ ਵੱਸਦੇ ਹਨ ਪੰਜਾਬੀ

 ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦੇ ਅਲਰਟ ਰਹਿਣ ਲਈ ਹੁਕਮ ਜਾਰੀ ਹੋ ਚੁੱਕੇ ਹਨ...ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਸਪਰੈੱਡ ਦੇ ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ

ਕੋਰੋਨਾ ਨੂੰ ਮਾਤ ਦੇਣ ਵਾਲੇ ਇਸ ਦੇਸ਼ ਵਿਚ ਫਿਰ ਤੋਂ ਲੱਗਿਆ ਲੋਕਡਾਊਨ, ਵੱਡੀ ਗਿਣਤੀ ਵਿਚ ਵੱਸਦੇ ਹਨ ਪੰਜਾਬੀ
ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦੇ ਅਲਰਟ ਰਹਿਣ ਲਈ ਹੁਕਮ ਜਾਰੀ ਹੋ ਚੁੱਕੇ ਹਨ

ਆਕਲੈਂਡ : ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦੇ ਅਲਰਟ ਰਹਿਣ ਲਈ ਹੁਕਮ ਜਾਰੀ ਹੋ ਚੁੱਕੇ ਹਨ...ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਸਪਰੈੱਡ ਦੇ ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਸਮਾਚਾਰ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਅਰਡਰਨ ਨੇ ਮੀਡੀਆ ਨੂੰ ਕਿਹਾ ਕਿ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਵਿਚਕਾਰ ਕੋਰੋਨਾ ਅਲਰਟ ਲੈਵਲ 1 ਤੋਂ ਵਧ ਕੇ 3 ਹੋ ਗਿਆ ਜਦ ਕਿ ਹੋਰ ਜਗ੍ਹਾਵਾਂ ਉੱਤੇ ਅਲਰਟ ਲੈਵਲ 2 ਹੋ ਗਿਆ ਹੈ ਆਕਲੈਂਡ ਵਿੱਚ ਕਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਲੋਕਡਾਊਨ ਲਗਾਇਆ ਗਿਆ ਹੈ  

2 ਵਾਰ ਕੋਰੋਨਾ ਮੁਕਤ ਹੋਇਆ ਸੀ ਦੇਸ਼  
ਕੋਰੋਨਾ ਵਾਇਰਸ 2 ਵਾਰ ਨਿਊਜੀਲੈਂਡ ਵਿਚ ਖ਼ਤਮ ਹੋਣ ਦਾ ਐਲਾਨ ਕੀਤਾ ਗਿਆ ਹੈ, ਪਰ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਇਕ ਵਾਰ ਫਿਰ ਆਕਲੈਂਡ ਵਿਚ ਲੋਕ ਡਾਊਨ ਲਗਾਉਣਾ ਪਿਆ। ਦੁਨੀਆ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 11.40 ਕਰੋੜ ਤੋਂ ਪਾਰ ਪਹੁੰਚ ਚੁੱਕੀ ਹੈ, ਜਦੋਂ ਕਿ ਮ੍ਰਿਤਕਾਂ ਦੀ ਗਿਣਤੀ 25.31 ਲੱਖ ਤੋਂ ਪਾਰ ਹੋ ਗਈ ਹੈ. ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਫਿਰ ਸਾਰੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ.

ਜਾਣੋ ਕਿੰਨੇ ਦਿਨਾਂ ਲਈ ਲੱਗਾ ਲਾਕਡਾਊਨ
ਨਿਊਜ਼ੀਲੈਂਡ ਸਿਹਤ ਮਾਮਲਿਆਂ ਦੇ ਮਹਾਂਨਿਰਦੇਸ਼ਕ ਏਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਮਿਊਨਿਟੀ ਸਪਰੈੱਡ ਦੇ ਲੱਛਣ ਵੱਖਰੇ ਹਨ ਅਤੇ ਸੰਕਰਮਣ ਦਾ ਸਰੋਤ ਪਤਾ ਨਹੀਂ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਆਪਣੇ ਘਰ ਦੇ ਵਿਚ ਹਿਰੇਨ ਔਕਲੈਂਡ ਦੇ ਵਿਚ ਐਤਵਾਰ ਸਵੇਰ ਛੇ ਵਜੇ ਤੋਂ ਲੈ ਕੇ ਸੱਤ ਦਿਨਾਂ ਦੇ ਲਈ ਤੀਜੇ ਲੈਵਲ ਦਾ ਲੌਕ ਡਾਊਨ ਲਾਗੂ ਹੋਵੇਗਾ ਤੀਜੇ ਲੈਵਲ ਦੇ ਲੋਕਡਾਊਨ ਦੇ ਵਿੱਚ ਸਾਰੇ ਤਰ੍ਹਾਂ ਦੇ ਆਯੋਜਨਾਂ ਉਤੇ ਬੈਨ ਲੱਗਾ ਦਿੱਤਾ ਗਿਆ ਹੈ

WATCH LIVE TV