ਹੁਣ ਕਿਸਾਨਾਂ 'ਤੇ ਕੈਨੇਡਾ ਸਰਕਾਰ V/s ਭਾਰਤ ਸਰਕਾਰ ! ਟਰੂਡੋ ਦੇ ਬਿਆਨ 'ਤੇ ਭਾਰਤ ਦਾ ਇਹ ਜਵਾਬ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਸਾਨ ਅੰਦੋਲਨ ਨੂੰ ਲੈਕੇ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਸੀ

ਹੁਣ ਕਿਸਾਨਾਂ 'ਤੇ ਕੈਨੇਡਾ ਸਰਕਾਰ V/s ਭਾਰਤ ਸਰਕਾਰ ! ਟਰੂਡੋ ਦੇ ਬਿਆਨ 'ਤੇ ਭਾਰਤ ਦਾ ਇਹ ਜਵਾਬ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕਿਸਾਨ ਅੰਦੋਲਨ ਨੂੰ ਲੈਕੇ ਭਾਰਤ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਸੀ

ਚੰਡੀਗੜ੍ਹ  :  ਕਿਸਾਨ ਦੇ ਅੰਦੋਲਨ ਦੀ ਅੱਗ ਵਿਦੇਸ਼ਾਂ ਤੱਕ ਵੀ ਭਖ ਚੁੱਕੀ ਹੈ । ਬੀਤੇ ਦਿਨੀਂ ਧਰਨਿਆਂ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਸਾਨਾਂ ਨੂੰ ਹਿਮਾਇਤ ਦਿੱਤੀ ਸੀ, ਜਿਸ ਤੇ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵਿਰੋਧ ਜਤਾਇਆ ਹੈ । ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇ ਆਧਾਰਿਤ ਹੈ ।

 

ਜਸਟਿਨ ਟਰੂਡੋ ਨੇ ਕੀਤੀ ਸੀ ਇਹ ਅਪੀਲ

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਖਿਆ ਸੀ-

"ਹਾਲਾਤ ਚਿੰਤਾਜਨਕ ਹੈ। ਅਸੀਂ ਪਰਿਵਾਰ ਤੇ ਦੋਸਤਾਂ ਨੂੰ ਲੈ ਕੇ ਪਰੇਸ਼ਾਨ ਨੇ । ਤੁਹਾਨੂੰ ਚੇਤੇ ਕਰਾ ਦਇਏ ਕਿ, ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਰਾਖੀ ਲਈ ਕੈਨੇਡਾ ਹਮੇਸ਼ਾ ਹੀ ਖੜਾ ਰਹੇਗਾ । ਅਸੀਂ ਗੱਲਬਾਤ 'ਤੇ ਵਿਸ਼ਵਾਸ ਰੱਖਦੇ ਹਾਂ । ਅਸੀਂ ਭਾਰਤੀ ਅਧਿਕਾਰੀਆਂ ਸਾਹਮਣੇ ਆਪਣੀ ਚਿੰਤਾਵਾਂ ਰੱਖੀਆਂ ਨੇ"

ਵਿਦੇਸ਼ ਮੰਤਰਾਲੇ ਦਾ ਟਰੂਡੋ ਨੂੰ ਜਵਾਬ

ਪੀਐੱਮ ਜਸਟਿਨ ਟਰੂਡੋ ਵੱਲੋਂ ਦਿੱਤੇ ਇਸ ਬਿਆਨ 'ਤੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜਤਾਇਆ ਹੈ ਅਤੇ ਇਸ ਨੂੰ ਗੈਰ ਜ਼ਰੂਰੀ ਅਤੇ ਅੰਦਰੂਨੀ ਮਾਮਲਿਆਂ 'ਚ ਦਖ਼ਲਅੰਦਾਜ਼ੀ ਦੱਸਿਆ ਹੈ ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਲਿਖਿਆ-

" ਕੈਨੇਡਾ ਦੇ ਆਗੂਆਂ ਦੀ ਸਾਡੇ ਕਿਸਾਨਾਂ ਨਾਲ ਸੰਬੰਧਿਤ ਕੁਝ ਟਿੱਪਣੀਆਂ ਵੇਖੀਆਂ । ਇਹ ਸਾਰੇ ਬਿਆਨ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ 'ਤੇ ਆਧਾਰਿਤ ਹੈ । ਇਹ ਟਿੱਪਣੀਆਂ ਇੱਕ ਲੋਕਤੰਤਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸੰਬੰਧਿਤ ਹੈ "

ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜਣ ਨੇ ਵੀ ਟਵੀਟ ਕਰਕੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਸੀ,ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਵਾਟਰਕੈਨਨ ਅਤੇ ਹੰਝੂ ਗੈਸ ਛੱਡੇ ਜਾਣ ਦੀ ਨਿੰਦਾ ਵੀ ਕੀਤੀ ਸੀ

ਕੈਨੇਡਾ ਦੇ NDP ਦੇ ਆਗੂ ਜਗਮੀਤ ਸਿੰਘ ਵੱਲੋਂ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਪੁਲਿਸ ਵਰਤੋਂ ਨੂੰ ਗ਼ਲਤ ਦੱਸ ਦੇ ਹੋਏ ਕਿਹਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ

ਇਸ ਤੋਂ ਇਲਾਵਾ ਵਰਲਡ ਫਾਇਨਾਂਸ਼ੀਅਲ ਗਰੁੱਪ ਵੱਲੋਂ 25 ਲੱਖ ਡਾਲਰ ਕਿਸਾਨਾਂ ਦੇ ਲੰਗਰ ਅਤੇ ਮੈਡੀਕਲ ਸੁਵਿਧਾਵਾਂ ਦੀ ਲਈ ਭੇਜੇ ਗਏ ਸਨ

ਬ੍ਰਿਟੇਨ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਡੇਸੀ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਕਿਹਾ ਸੀ ਅਸੀਂ ਸਾਰੇ ਪੰਜਾਬ ਵਿੱਚ ਆਪਣੇ ਕਿਸਾਨ ਭਰਾਵਾਂ ਦੇ ਇਸ ਅੰਦੋਲਨ ਵਿੱਚ ਖੜੇ ਹਾਂ ਅਤੇ ਉਨ੍ਹਾਂ ਨੂੰ ਰੋਕਣ ਦੇ ਲਈ ਜਿਸ ਤਰ੍ਹਾਂ ਪੁਲਿਸ ਦੀ ਵਰਤੋਂ ਕੀਤੀ ਗਈ ਹੈ ਬਹੁਤ ਦੀ ਗ਼ਲਤ ਸੀ

ਪੀਐੱਮ ਦੇ ਟਰੂਡੋ ਦੇ ਬਿਆਨ 'ਤੇ ਭਖੀ ਭਾਰਤ ਦੀ ਸਿਆਸਤ

ਉਧਰ, ਇਸ ਬਿਆਨ 'ਤੇ ਭਾਰਤ ਵਿਖੇ ਕਈ ਸਿਆਸੀ ਆਗੂਆਂ ਨੇ  ਵੀ ਆਪਣਾ ਪ੍ਰਤੀਕਰਮ ਦਿੱਤਾ । ਬੀਜੇਪੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਬਿਆਨ 'ਤੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ. ਉਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਸਖ਼ਤ ਲਹਿਜ਼ੇ ਤੋਂ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਦੇ ਅੰਦਰੂਨੀ ਮਾਮਲਿਆਂ ਨੂੰ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਇਸਤੇਮਾਲ ਨਾ ਕਰਨ ।

RAM MADAV

 ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਇਸ ਬਿਆਨ ਨੂੰ ਬੇਲੋੜੀ ਅਤੇ ਅਣਚਾਹਾ ਕਰਾਰ ਦਿੱਤਾ ਤਾਂ ਸ਼ਿਵ ਸੇਨਾ ਸਾਂਸਦ ਪ੍ਰਿਯੰਕਾ ਚਤੁਰਵੇਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਅੰਦਰੂਨੀ ਮੁੱਦਿਆਂ ਨੂੰ ਆਪਣੀ ਸਿਆਸਤ ਚਮਕਾਉਣ ਲਈ ਨਾ ਵਰਤਣ ।

RAGAV CHANDA

ਇਸ ਤੋਂ ਇਲਾਵਾ, ਸੋਸ਼ਲ ਮੀਡੀਆ 'ਤੇ ਵੀ ਇਹ ਮੁੱਦਾ ਕਾਫ਼ੀ ਸਰਗਰਮ ਹੋ ਗਿਆ ਹੈ। ਲੋਕਾਂ ਵੱਲੋਂ ਟਰੂਡੋ ਦੇ ਬਿਆਨ ਨੂੰ ਵੱਖੋ-ਵੱਖ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ, ਕੈਨੇਡਾ 'ਚ ਸਿੱਖਾਂ ਦੀ ਇੱਕ ਵੱਡੀ ਅਬਾਦੀ ਰਹਿੰਦੀ ਹੈ । ਅਜਿਹੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਸਥਾਨਕ ਸਿਆਸਤ 'ਚ ਸਿੱਖਾਂ ਦਾ ਸਮਰਥਨ ਬਣਾਏ ਰੱਖਣ ਦੀ ਕੋਸ਼ਿਸ਼ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ । ਕਿਉਂਕਿ ਕੈਨੇਡਾ 'ਚ ਸਿੱਖਾਂ ਦੀ ਅਬਾਦੀ 5 ਲੱਖ ਦੇ ਕਰੀਬ ਹੈ । ਇੱਥੇ ਸਿੱਖ ਵੋਟ ਬੈਂਕ ਦੀ ਸਿਆਸਤ ਮਾਏਨੇ ਰੱਖਦੀ ਹੈ ।