ਅਮਰੀਕਾ `ਚ ਜਹਾਜ਼ ਹਾਦਸੇ `ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਧੀ ਗੰਭੀਰ ਜ਼ਖ਼ਮੀ
USA Indian Origin Woman Plane Crash News: ਇੱਕ ਛੋਟਾ ਜਿਹਾ ਜਹਾਜ਼ ਨਿਊਯਾਰਕ ਵਿੱਚ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ।
USA Indian Origin Woman Plane Crash News: ਅਮਰੀਕਾ ਦੇ ਨਿਊਯਾਰਕ 'ਚ ਜਹਾਜ਼ ਹਾਦਸੇ 'ਚ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ (USA Indian Origin Woman)ਇੱਕ ਟੈਸਟ ਫਲਾਈਟ ਸੀ ਅਤੇ ਇਸ 'ਚ ਸਿਰਫ਼ ਔਰਤ, ਉਸ ਦੀ ਬੇਟੀ ਅਤੇ ਪਾਇਲਟ ਸਵਾਰ ਸਨ। ਮ੍ਰਿਤਕ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਉਨ੍ਹਾਂ ਦੀ ਬੇਟੀ 33 ਸਾਲਾ ਰੀਵਾ ਗੁਪਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।
ਖਬਰਾਂ ਮੁਤਾਬਕ ਉਡਾਣ ਦੌਰਾਨ ਜਦੋਂ ਜਹਾਜ਼ ਲੌਂਗ ਆਈਲੈਂਡ ਹੋਮਜ਼ ਦੇ ਉੱਪਰ ਉੱਡ ਰਿਹਾ ਸੀ ਤਾਂ ਪਾਇਲਟ ਨੇ ਜਹਾਜ਼ 'ਚੋਂ ਧੂੰਆਂ ਉੱਠਦਾ ਦੇਖਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਨਜ਼ਦੀਕੀ ਰਿਪਬਲਿਕ ਏਅਰਪੋਰਟ ਨੂੰ ਇਸ ਦੀ ਸੂਚਨਾ ਦਿੱਤੀ। ਹਾਲਾਂਕਿ, ਜਦੋਂ ਤੱਕ ਜਹਾਜ਼ ਹਵਾਈ ਅੱਡੇ 'ਤੇ ਪਹੁੰਚਿਆ, ਜਹਾਜ਼ ਨੂੰ ਅੱਗ ਲੱਗ ਗਈ, ਜਿਸ ਨਾਲ ਰੋਮਾ ਗੁਪਤਾ ਦੀ ਮੌਤ ਹੋ ਗਈ ਅਤੇ ਬੇਟੀ ਅਤੇ ਪਾਇਲਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Muslim Couple Marriage: ਮੰਦਰ 'ਚ ਹੋਇਆ ਮੁਸਲਿਮ ਜੋੜੇ ਦਾ ਨਿਕਾਹ! ਮਿਸਾਲ ਕੀਤੀ ਕਾਇਮ
ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਜ਼ਖ਼ਮੀ ਰੀਵਾ ਦੀ ਹਾਲਤ ਅੱਗ 'ਚ ਝੁਲਸਣ ਕਾਰਨ ਗੰਭੀਰ ਬਣੀ ਹੋਈ ਹੈ। ਡੈਨੀ ਵਿਜ਼ਮੈਨ ਫਲਾਈਟ ਸਕੂਲ ਦੇ ਵਕੀਲ ਨੇ ਦੱਸਿਆ ਕਿ ਜਿਸ ਜਹਾਜ਼ 'ਚ ਹਾਦਸਾ ਹੋਇਆ ਹੈ, ਉਸ ਨੇ ਹਾਲ ਹੀ 'ਚ ਸਾਰੇ ਟੈਸਟ ਪਾਸ ਕੀਤੇ ਸਨ।