ਭਾਰਤ ਤੋਂ ਅਮਰੀਕਾ ਤੱਕ 'ਵੰਦੇ ਮਾਤਰਮ' ਦੀ ਗੂੰਜ, ਟਾਈਮਜ਼ ਸਕਵੇਅਰ ‘ਤੇ ਲਹਿਰਾਇਆ ਗਿਆ ਭਾਰਤੀ ਤਿਰੰਗਾ
Advertisement

ਭਾਰਤ ਤੋਂ ਅਮਰੀਕਾ ਤੱਕ 'ਵੰਦੇ ਮਾਤਰਮ' ਦੀ ਗੂੰਜ, ਟਾਈਮਜ਼ ਸਕਵੇਅਰ ‘ਤੇ ਲਹਿਰਾਇਆ ਗਿਆ ਭਾਰਤੀ ਤਿਰੰਗਾ

ਇਸ ਵਾਰ ਦੁਨੀਆ ਭਰ ‘ਚ ਪ੍ਰਸਿੱਧ ਟਾਇਮਜ਼ ਸਕੁਏਅਰ ‘ਤੇ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ, ਜੋ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। 

ਭਾਰਤ ਤੋਂ ਅਮਰੀਕਾ ਤੱਕ 'ਵੰਦੇ ਮਾਤਰਮ' ਦੀ ਗੂੰਜ, ਟਾਈਮਜ਼ ਸਕਵੇਅਰ ‘ਤੇ ਲਹਿਰਾਇਆ ਗਿਆ ਭਾਰਤੀ ਤਿਰੰਗਾ

ਨਵੀਂ ਦਿੱਲੀ: 74ਵੇਂ ਆਜ਼ਾਦੀ ਦਿਹਾੜੇ ਮੌਕੇ ਜਿਥੇ ਭਾਰਤ 'ਚ ਵੱਖ-ਵੱਖ ਥਾਵਾਂ 'ਚ ਕੌਮੀ ਝੰਡਾ ਲਹਿਰਾਇਆ ਗਿਆ, ਉਥੇ ਹੀ ਇਸ ਵਾਰ ਦੁਨੀਆ ਭਰ ‘ਚ ਪ੍ਰਸਿੱਧ ਟਾਇਮਜ਼ ਸਕੁਏਅਰ ‘ਤੇ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ, ਜੋ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। 

ਨਿਊਯਾਰਕ ‘ਚ ਇਸ ਵਾਰ ਆਜ਼ਾਦੀ ਦਿਹਾੜੇ ‘ਤੇ ਲਹਿਰਾਏ ਜਾਣ ਵਾਲੇ ਤਿਰੰਗੇ ਬਾਰੇ ਸਾਰੀ ਦੁਨੀਆ ‘ਚ ਚਰਚੇ ਛਿੜੇ ਹੋਏ ਸਨ, ਕਿਉਂਕਿ ਇਸ ਵਾਰ ਤਿਰੰਗਾ ਨਿਊਯਾਰਕ ਸ਼ਹਿਰ ਦੇ ਕਿਸੇ ਆਮ ਥਾਂ ‘ਤੇ ਨਹੀਂ, ਬਲਕਿ ਦੁਨੀਆ ਭਰ ‘ਚ ਪ੍ਰਸਿੱਧ ਟਾਇਮਜ਼ ਸਕਵੇਅਰ ‘ਤੇ ਲਹਿਰਾਇਆ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਮਸ਼ਹੂਰ ਥਾਂ ‘ਤੇ ਤਿਰੰਗਾ ਲਹਿਰਾਇਆ ਗਿਆ ਹੈ। 

ਇਸ ਦਿਨ ਨੂੰ ਲੈ ਕੇ ਅਮਰੀਕਾ ‘ਚ ਟਾਈਮਜ਼ ਸਕੁਏਅਰ ਵਿਖੇ ਤਿਰੰਗਾ ਲਹਿਰਾਉਣ ਨਾਲ ਅਤੇ ਇੱਥੇ ਮਨਾਇਆ ਜਾਣ ਵਾਲਾ ਇਸ ਸਾਲ ਦਾ ਆਜ਼ਾਦੀ ਦਿਹਾੜਾ ਅਮਰੀਕਾ 'ਚ ਵਸਦੇ ਭਾਰਤੀਆਂ ਨੂੰ ਸਦਾ ਯਾਦ ਰਹੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਸੱਭਿਆਚਾਰਕ ਪ੍ਰੋਗਰਾਮ ਨਹੀਂ ਉਲੀਕੇ ਗਏ, ਹਾਲਾਤਾਂ ਕਾਰਨ ਭਾਵੇਂ ਦੇਸ਼ ਤੇ ਦੇਸ਼ਵਾਸੀਆਂ ਨੂੰ ਔਕੜਾਂ ਨਾਲ ਦੋ-ਦੋ ਹੱਥ ਕਰਨੇ ਪਏ, ਪਰ ਆਜ਼ਾਦੀ ਦਿਵਸ ਦਾ ਚਾਅ ਬਰਕਰਾਰ ਸੀ। 

Watch Live Tv-

Trending news