Exclusive : ਹੁਣ ਬ੍ਰਿਟੇਨ ਸਰਕਾਰ ਨੇ ਰੈਫ਼ਰੈਂਡਮ 2020 ਨੂੰ ਕੀਤਾ ਖ਼ਾਰਜ,ਪੰਜਾਬ ਨੂੰ ਦੱਸਿਆ ਭਾਰਤ ਦਾ ਹਿੱਸਾ

ਟਰੂਡੋ ਸਰਕਾਰ ਨੇ ਵੀ ਰੈਫ਼ਰੈਂਡਮ ਦੇ ਨਤੀਜਿਆਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ 

 Exclusive : ਹੁਣ  ਬ੍ਰਿਟੇਨ ਸਰਕਾਰ ਨੇ ਰੈਫ਼ਰੈਂਡਮ 2020 ਨੂੰ ਕੀਤਾ ਖ਼ਾਰਜ,ਪੰਜਾਬ ਨੂੰ ਦੱਸਿਆ ਭਾਰਤ ਦਾ ਹਿੱਸਾ
ਟਰੂਡੋ ਸਰਕਾਰ ਨੇ ਵੀ ਰੈਫ਼ਰੈਂਡਮ ਦੇ ਨਤੀਜਿਆਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ

ਸਿਧਾਂਤ ਸਿਬਲ/ਦਿੱਲੀ : ਸਿੱਖ ਫ਼ਾਰ ਜਸਟਿਸ (Sikh For Justice) ਵੱਲੋਂ ਕਰਵਾਏ ਜਾ ਰਹੇ ਰੈਫ਼ਰੈਂਡਮ 2020 ( Refrandum 2020) ਨੂੰ ਇੱਕ ਹੋਰ ਝਟਕਾ ਲੱਗਿਆ ਹੈ, ਬ੍ਰਿਟੇਨ ਸਰਕਾਰ ਨੇ SFJ ਵੱਲੋਂ ਖ਼ਾਲਿਸਤਾਨ (Khalistan) ਦੇ  ਹੱਕ ਵਿੱਚ ਕਰਵਾਏ ਜਾ ਰਹੇ ਰੈਫ਼ਰੈਂਡਮ 2020 ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਕੈਨੇਡਾ ਦੀ ਟਰੂਡੋ ਸਰਕਾਰ ਨੇ SFJ ਦੇ ਰੈਫ਼ਰੈਂਡਮ ਦੇ ਨਤੀਜੇ ਨੂੰ ਖ਼ਾਰਜ ਕਰ ਦਿੱਤਾ ਸੀ, ਭਾਰਤ ਸਰਕਾਰ ਦੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ( Chief Minister Captain Amarinder Singh) ਨੇ ਵੀ ਕੈਨੇਡਾ ਸਰਕਾਰ (Canada Goverment) ਦੇ ਫ਼ੈਸਲੇ ਦਾ ਸੁਆਗਤ ਕੀਤਾ ਸੀ ਅਤੇ ਹੋਰ ਮੁਲਕਾਂ ਨੂੰ ਵੀ ਅਜਿਹੇ ਕਰਨ ਦੀ ਸਲਾਹ ਦਿੱਤੀ ਸੀ 

ਇਹ ਵੀ ਜ਼ਰੂਰ ਪੜੋ : 2020 ਰੈਫ਼ਰੈਂਡਮ ਦੇ ਨਤੀਜੇ ਨੂੰ ਕੈਨੇਡਾ ਸਰਕਾਰ ਵੱਲੋਂ ਮਾਨਤਾ ਨਾ ਦੇਣ 'ਤੇ CM ਕੈਪਟਨ ਨੇ ਟਰੂਡੋ ਦੀ ਕੀਤੀ ਤਰੀਫ਼

ਜ਼ੀ ਮੀਡੀਆ ਦੇ ਸਹਿਯੋਗੀ ਅੰਗਰੇਜ਼ੀ ਚੈਨਲ Wion ਨੇ ਬ੍ਰਿਟਿਸ਼ ਹਾਈਕਮਿਸ਼ਨ ਦੇ ਬੁਲਾਰੇ ਨਾਲ Exclusive ਗੱਲਬਾਤ ਦੌਰਾਨ ਰੈਫ਼ਰੈਂਡਮ 2020  ਬਾਰੇ ਸਵਾਲ ਕੀਤਾ ਸੀ ਜਿਸ ਦੇ ਜਵਾਬ ਵਿੱਚ ਬ੍ਰਿਟਿਸ਼ ਹਾਈਕਮਿਸ਼ਨ ਨੇ ਕਿਹਾ "ਕਿ ਇਹ ਭਾਰਤ ਸਰਕਾਰ ਦਾ ਮਾਮਲਾ ਹੈ ਇਸ ਵਿੱਚ ਕੋਈ ਵੀ ਵਿਦੇਸ਼ੀ ਦੇਸ਼ ਸ਼ਾਮਲ ਨਹੀਂ ਹੈ, ਉਨ੍ਹਾਂ ਕਿਹਾ ਕਿ ਹਾਲਾਂਕਿ ਬ੍ਰਿਟਿਸ਼ ਸਰਕਾਰ ਹਮੇਸ਼ਾ ਲੋਕਾਂ ਦੇ ਅਧਿਕਾਰ ਨਾਲ ਖੜੀ ਹੈ ਪਰ ਯੂਕੇ ਸਰਕਾਰ  ਇਸ ਗੈਰ-ਸਰਕਾਰੀ ਅਤੇ ਗੈਰ-ਕਾਨੂੰਨੀ ਜਨਮਤ ਦੇ ਨਾਲ ਕਿਸੇ ਵੀ ਤਰਾਂ ਸ਼ਾਮਲ ਨਹੀਂ ਹੈ 

ਪਾਕਿਸਤਾਨ ਵਿੱਚ ਸਥਿਤ ਕਈ ਗੁਰਧਾਮਾਂ ਵਿੱਚ ਰੈਫ਼ਰੈਂਡਮ 2020 ਦੇ ਪੋਸਟਰ ਲਗਾਏ ਜਾ ਰਹੇ ਨੇ ਜਿੱਥੇ ਇਸ ਨੂੰ ਹਿਮਾਇਤ ਦਿੱਤੀ ਜਾ ਰਹੀ  ਹੈ, ਭਾਰਤ ਸਰਕਾਰ ਨੇ ਇਸ 'ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਇਸਲਾਮਾਬਾਦ ਸਾਹਮਣੇ ਇਹ ਮੁੱਦਾ ਵੀ ਚੁੱਕਿਆ ਹੈ  

ਜ਼ੀ ਮੀਡੀਆ ਦੇ ਅੰਗਰੇਜ਼ੀ ਚੈਨਲ Wion ਨਾਲ Exclusive ਗੱਲਬਾਤ ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਸਾਫ਼ ਕੀਤਾ ਸੀ ਕਿ ਉਹ ਖ਼ਾਲਿਸਤਾਨ (Khalistan) ਦੀ ਹਿਮਾਇਤ ਨਹੀਂ ਕਰਦੇ ਨੇ ਅਤੇ ਉਹ ਭਾਰਤ ਦੇ ਨਾਲ ਚੰਗੇ ਰਿਸ਼ਤੇ ਚਾਉਂਦੇ ਨੇ, ਕੈਨੇਡਾ ਸਰਕਾਰ (Canada Goverment) ਭਾਰਤੀ  ਪ੍ਰਭੂਸੱਤਾ, ਏਕਤਾ ਅਤੇ ਭਾਰਤ ਦੀ ਖੇਤਰੀ ਅਖੰਡਤਾ ਦੀ ਕਦਰ ਕਰਦੀ ਹੈ 
 
ਕੈਨੇਡਾ ਸਰਕਾਰ ਵੱਲੋਂ ਜਾਰੀ ਇਸ ਬਿਆਨ ਦਾ ਕੈਨੇਡਾ ਵਿੱਚ ਭਾਰਤੀ ਸਫ਼ੀਰ ਅਜੇ ਬਿਸਾਰੀਆਂ ਨੇ ਵੀ ਸੁਆਗਤ ਕੀਤਾ ਸੀ, ਉਨ੍ਹਾਂ ਕਿਹਾ ਸੀ ਕਿ ਕੈਨੇਡਾ ਸਰਕਾਰ ਭਾਰਤ ਦੀ ਰਣਨੀਤੀ ਦਾ ਸਹਿਯੋਗੀ ਹੈ, ਭਾਰਤ ਸਰਕਾਰ ਹਮੇਸ਼ਾ ਕੈਨੇਡਾ ਦੀ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰੇਗੀ  

ਕੈਨੇਡਾ ਅਤੇ ਬ੍ਰਿਟੇਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ,  ਉੱਤਰ ਅਮਰੀਕਾ ਵਿੱਚ  ਸਿੱਖ ਭਾਈਚਾਰੇ ਦੀ ਗਿਣਤੀ  1.4 ਫ਼ੀਸਦੀ  ਹੈ