Joe Biden ਨੇ ਰਾਸ਼ਟਰਪਤੀ ਬਣਨ ਦੇ ਨਾਲ ਹੀ ਲੱਖਾਂ ਪੰਜਾਬੀਆਂ ਨੂੰ ਦਿੱਤੀ ਚੰਗੀ ਖ਼ਬਰ

95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਮਿਲੇ ਇਜਾਜ਼ਤ

 Joe Biden ਨੇ ਰਾਸ਼ਟਰਪਤੀ ਬਣਨ ਦੇ ਨਾਲ ਹੀ ਲੱਖਾਂ ਪੰਜਾਬੀਆਂ ਨੂੰ ਦਿੱਤੀ ਚੰਗੀ ਖ਼ਬਰ
95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਮਿਲੇ ਇਜਾਜ਼ਤ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ 5 ਲੱਖ ਭਾਰਤੀ ਸਮੇਤ 1 ਕਰੋੜ 10 ਲੱਖ ਲੋਕਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ, ਖ਼ਾਸ ਕਰਕੇ ਪੰਜਾਬੀਆਂ ਨੂੰ,ਬਾਇਡਨ ਨੇ ਅਮਰੀਕਾ ਦੀ ਨਾਗਰਿਕਤਾ ਦੇਣ ਦਾ ਰੋਡਮੈਪ ਤਿਆਰ ਕੀਤਾ ਹੈ,ਜਿੰਨਾਂ ਦੇ ਕੋਲ ਦਸਤਾਵੇਜ਼ ਨਹੀਂ ਨੇ

ਪੰਜਾਬ ਤੋਂ ਕਈ ਅਜਿਹੇ ਲੋਕ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਅਮਰੀਕਾ ਪਹੁੰਚੇ ਸਨ ਜੋ ਹੁਣ ਵੀ ਲੁੱਕ-ਲੁੱਕ ਦੇ ਜ਼ਿੰਦਗੀ ਗੁਜ਼ਾਰ ਰਹੇ ਨੇ,ਉਨ੍ਹਾਂ ਨੂੰ ਬਾਇਡਨ ਦੇ ਫ਼ੈਸਲੇ ਨਾਲ ਵੱਡੀ ਰਾਹਤ ਮਿਲੇਗੀ,ਇਸ ਤੋਂ ਪਹਿਲਾਂ ਟਰੰਪ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕਈ ਭਾਰਤੀਆਂ ਨੂੰ ਦੇਸ਼ ਵਾਪਸ ਭੇਜਿਆ ਸੀ ਜਿੰਨਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਸਨ,ਬਾਇਡਨ ਦਾ ਇਹ ਫ਼ੈਸਲਾ ਪੰਜਾਬੀਆਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ

ਇਸ ਤੋਂ ਇਲਾਵਾ ਸਾਲਾਨਾ 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਦਾਖ਼ਲ ਕਰਵਾਉਣ ਦੇ ਲਈ ਰਣਨੀਤੀ ਤਿਆਰ ਕੀਤੀ ਗਈ ਹੈ,ਇੰਨਾਂ ਸ਼ਰਨਾਰਥੀਆਂ ਵਿੱਚ ਵੀ ਕਈ ਪੰਜਾਬੀ ਨੇ ਜੋ ਅਮਰੀਕਾ ਦੀ ਸਰਹੱਦ ਦੇ ਨਜ਼ਦੀਕ ਨੇ ਪਰ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਦੀ ਵਜ੍ਹਾਂ ਕਰਕੇ ਬਾਰਡਰ ਪਾਰ ਨਹੀਂ ਕਰ ਪਾ ਰਹੇ ਸਨ 

ਬਾਇਡਨ ਵੱਲੋਂ ਜਾਰੀ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਜਲਦ ਹੀ ਕਾਂਗਰਸ ਵਿੱਚ ਇੱਕ ਸੁਧਾਰ ਕਾਨੂੰਨ ਪਾਸ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਜ਼ਰੀਏ  ਇਸ ਨੀਤੀ ਨੂੰ ਸਫ਼ਲ ਬਣਾਇਆ ਜਾਵੇਗਾ, ਇਸ ਨੀਤੀ ਦੇ ਤਹਿਤ 5 ਲੱਖ ਭਾਰਤੀ ਸਮੇਤ 1 ਕਰੋੜ 10 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ ਜਿੰਨਾਂ ਦੇ ਕੋਲ ਦਸਤਾਵੇਜ਼ ਨਹੀਂ ਨੇ

ਦਸਤਾਵੇਜ਼ ਮੁਤਾਬਿਕ ਉਹ ਅਮਰੀਕਾ ਵਿੱਚ ਸਾਲਾਨਾ  1,25,000 ਸ਼ਰਨਾਰਥੀਆਂ ਨੂੰ ਦਾਖ਼ਲ ਕਰਵਾਏਗਾ,ਇਸ ਤੋਂ ਇਲਾਵਾ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਦਾਖ਼ਲ ਕਰਵਾਉਣ ਦੇ ਲਈ ਕਾਂਗਰਸ ਦੇ ਨਾਲ ਕੰਮ ਕਰੇਗਾ