ਕਾਬੁਲ ਦੇ ਗੁਰਦੁਆਰੇ ਵਿੱਚ ਸੂਸਾਈਡ ਦਹਿਸ਼ਤਗਰਦੀ ਹਮਲਾ 25 ਦੀ ਮੌਤ,ਕੈਪਟਨ,ਪੁਰੀ ਨੇ ਜਤਾਇਆ ਦੁੱਖ

ਗੁਰਦੁਆਰੇ ਵਿੱਚ ਸੂਸਾਈਡਰ ਹਮਲਾਵਰ ਦਾਖ਼ਲ ਹੋਇਆ ਸੀ 

ਕਾਬੁਲ ਦੇ ਗੁਰਦੁਆਰੇ ਵਿੱਚ ਸੂਸਾਈਡ ਦਹਿਸ਼ਤਗਰਦੀ ਹਮਲਾ 25 ਦੀ ਮੌਤ,ਕੈਪਟਨ,ਪੁਰੀ ਨੇ ਜਤਾਇਆ ਦੁੱਖ
ਗੁਰਦੁਆਰੇ ਵਿੱਚ ਸੂਸਾਈਡਰ ਹਮਲਾਵਰ ਦਾਖ਼ਲ ਹੋਇਆ ਸੀ (FILE PHOTO)

 ਦਿੱਲੀ : ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਸ਼ੋਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਹਰ ਰਾਏ ਜੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ,  ਸਵੇਰੇ 7 ਵਜਕੇ 45 ਮਿਨਟ ਤੇ 4 ਦਹਿਸ਼ਤਗਰਦ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਏ ਸਨ,  ਜਿਸ ਵੇਲੇ ਹਮਲਾ ਹੋਇਆ ਸੀ ਉਸ ਵੇਲੇ 150 ਦੇ ਕਰੀਬ ਲੋਕ ਗੁਰਦੁਆਰੇ ਵਿੱਚ ਮੌਜੂਦ ਸਨ, ਹਮਲੇ ਵਿੱਚ 25 ਲੋਕਾਂ ਦੇ ਮਰਨ ਦੀ ਖ਼ਬਰ ਹੈ,ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਜੁੜੇ ਲੋਕ ਸਨ ਹਮਲੇ ਵਿੱਚ  8   ਜ਼ਖ਼ਮੀ ਹੋਏ ਨੇ ਜਦਕਿ 80 ਲੋਕਾਂ ਨੂੰ ਬਚਾ ਲਿਆ ਗਿਆ ਹੈ,ਜਿਨ੍ਹਾਂ ਵਿੱਚ 8 ਬੱਚੇ ਨੇ, 6 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਚਾਰੋ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ,ਇਸਲਾਮਿਕ ਸਟੇਟ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ 

ਭਾਰਤ ਸਰਕਾਰ ਨੇ ਹਮਲੇ ਦੀ ਨਿੰਦਾ ਕੀਤੀ 

ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨੇ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਕੀਤੀ ਹੈ, ਪੁਰੀ ਨੇ ਕਿਹਾ ਇੱਕ ਵਾਰ ਮੁੜ ਤੋਂ ਦਹਿਸ਼ਤਗਰਦ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾ ਰਹੇ ਨੇ, ਹਰਦੀਪ ਪੁਰੀ ਨੇ ਅਫ਼ਗਾਨਿਸਤਾਨ  ਦੀ ਸਰਕਾਰ ਨੂੰ ਅਪੀਲ ਕੀਤੀ ਕੀ ਉਹ ਮੁਲਕ ਵਿੱਚ ਰਹਿ ਰਹੀਆਂ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 

ਸੀਐੱਮ ਕੈਪਟਨ ਨੇ ਦੁੱਖ ਪ੍ਰਗਟਾਇਆ 

ਕਾਬੁਲ ਦੇ ਗੁਰੂ ਹਰ ਰਾਏ ਜੀ ਦੇ ਜਿਸ ਗੁਰਦੁਆਰੇ 'ਤੇ ਦਹਿਸ਼ਤਗਰਦੀ ਹਮਲਾ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰੇ 'ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਅਪੀਲ ਕੀਤੀ ਹੈ ਕੀ ਸਿੱਖ ਭਾਈਚਾਰੇ ਦੀ ਸੁਰੱਖਿਆ ਪੁਖ਼ਤਾ ਕੀਤੀ ਜਾਵੇ

ਅਫ਼ਗਾਨਿਸਤਾਨ  ਵਿੱਚ ਸਿੱਖ ਭਾਈਚਾਰੇ ਦੀ ਗਿਣਤੀ 

ਅਫਗਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਕਾਫ਼ੀ ਘੱਟ ਹੈ, ਸਿਰਫ਼ 300 ਪਰਿਵਾਰ ਹੀ ਅਫਗਾਨਿਸਤਾਨ ਵਿੱਚ ਰਹਿੰਦੇ ਨੇ ,ਇਸ ਤੋਂ ਪਹਿਲਾਂ 2018 ਵਿੱਚ  ਜਦੋਂ ਅਫ਼ਗਾਨਿਸਤਾਨ ਵਿੱਚ ਚੋਣਾਂ ਸਨ ਤਾਂ ਸਿੱਖ ਉਮੀਦਵਾਰ ਅਵਤਾਰ ਸਿੰਘ ਖ਼ਾਲਸਾ 'ਤੇ ਜਲਾਲਾਬਾਦ ਵਿੱਚ ਹਮਲਾ ਹੋਇਆ ਸੀ, ਹਮਲੇ ਵਿੱਚ ਅਵਤਾਰ ਸਿੰਘ ਦੇ ਨਾਲ 12 ਹੋਰ ਸਿੱਖਾਂ ਦੀ ਮੌਤ ਹੋ ਗਈ ਸੀ,ਉਸ ਵੇਲੇ ਵੀ ਇਸਲਾਮਿਕ ਸਟੇਟ ਮਿਲਿਟੈਂਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ,25 ਮਾਰਚ ਨੂੰ ਗੁਰਦੁਆਰੇ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਇਸ ਗਰੁੱਫ ਨੇ ਹੀ ਲਈ ਹੈ