ਕਮਲਾ ਹੈਰਿਸ ਬਣੀ ਅਮਰੀਕਾ ਦੀ ਪਹਿਲੀ ਮਹਿਲਾ ਉੱਪ ਰਾਸ਼ਟਰਪਤੀ,2 ਹੋਰ ਰਿਕਾਰਡ ਕੀਤੇ ਆਪਣੇ ਨਾਂ

 ਕਮਲਾ ਹੈਰਿਸ ਡੈਮੋਕ੍ਰੇਟ ਵੱਲੋਂ ਉੱਪ ਰਾਸ਼ਟਰਪਤੀ ਦੀ ਉਮੀਦਵਾਰ ਸੀ

ਕਮਲਾ ਹੈਰਿਸ ਬਣੀ ਅਮਰੀਕਾ ਦੀ ਪਹਿਲੀ ਮਹਿਲਾ ਉੱਪ ਰਾਸ਼ਟਰਪਤੀ,2 ਹੋਰ ਰਿਕਾਰਡ ਕੀਤੇ ਆਪਣੇ ਨਾਂ
ਕਮਲਾ ਹੈਰਿਸ ਡੈਮੋਕ੍ਰੇਟ ਵੱਲੋਂ ਉੱਪ ਰਾਸ਼ਟਰਪਤੀ ਦੀ ਉਮੀਦਵਾਰ ਸੀ

ਵਾਸ਼ਿੰਗਟਨ ਡੀਸੀ : ਅਮਰੀਕਾ ਮੀਡੀਆ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਅਤੇ ਪਹਿਲੀ ਅਸ਼ਵੇਤ ਦੱਖਣੀ ਏਸ਼ੀਆਈ ਉੱਪ ਰਾਸ਼ਟਰਪਤੀ ਚੁਣੀ ਗਈ ਹੈ,ਅਮਰੀਕਾ ਮੀਡੀਆ ਮੁਤਾਬਿਕ ਕਮਲਾ ਨੇ ਇਤਿਹਾਸ ਰਚ ਦਿੱਤਾ ਹੈ,ਇਸ ਤੋਂ ਪਹਿਲਾਂ ਜੋ ਬਾਇਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ,ਬਾਇਡਨ ਡੋਨਾਲਡ ਟਰੰਪ ਨੂੰ ਹਰਾਕੇ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਨੇ,ਪੇਂਸਿਲਵੇਨਿਆ ਵਿੱਚ ਜਿੱਤ ਹਾਸਲ ਕਰਕੇ ਉਨ੍ਹਾਂ ਨੇ 20 ਇਲੈਕਟਰੋਲ ਜਿੱਤੇ ਸਨ 

ਇਸ ਵਿਚਾਲੇ ਬਾਈਡਨ ਨੇ ਆਪਣੇ ਟਵਿਟਰ ਹੈਂਡਲ ਨੂੰ ਵੀ ਅੱਪਡੇਟ ਕਰ ਦਿਤਾ ਹੈ

ਉਧਰ ਡੈਮੋਕ੍ਰੇਟਿਕ ਉੱਪ ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਨੇ ਵੀ ਟਵੀਟ ਕਰਕੇ ਬਾਇਡਨ ਨੂੰ ਵਧਾਈ ਦਿੱਤੀ ਹੈ ਅਤੇ ਇੱਕ ਵੀਡੀਓ ਪੋਸਟ ਕੀਤਾ ਹੈ,ਆਪਣੇ ਪੋਸਟ ਵਿੱਚ ਲਿਖਿਆ ਹੈ ਕਿ 'We dId it@JoeBiden'