ਕਰਤਾਰਪੁਰ ਲਾਂਘੇ ਨੂੰ ਲੈਕੇ ਖ਼ੁਸ਼ਖ਼ਬਰੀ ! ਦੋਵਾਂ ਮੁਲਕਾਂ 'ਚ ਇਸ ਨਵੇਂ ਰਸਤੇ ਨੂੰ ਲੈਕੇ ਬਣੀ ਸਹਿਮਤੀ

 ਕਰਤਾਰਪੁਰ ਲਾਂਘੇ ਤੇ ਫਲਾਈ ਓਵਰ ਨੂੰ ਲੈਕੇ ਪਾਕਿਸਤਾਨ ਨੇ ਜਤਾਈ ਸਹਿਮਤੀ

ਕਰਤਾਰਪੁਰ ਲਾਂਘੇ ਨੂੰ ਲੈਕੇ ਖ਼ੁਸ਼ਖ਼ਬਰੀ ! ਦੋਵਾਂ ਮੁਲਕਾਂ 'ਚ ਇਸ ਨਵੇਂ ਰਸਤੇ ਨੂੰ ਲੈਕੇ ਬਣੀ ਸਹਿਮਤੀ
ਕਰਤਾਰਪੁਰ ਲਾਂਘੇ ਤੇ ਫਲਾਈ ਓਵਰ ਨੂੰ ਲੈਕੇ ਪਾਕਿਸਤਾਨ ਨੇ ਜਤਾਈ ਸਹਿਮਤੀ

ਗੁਰਦਾਸਪੁਰ/ਪਰਮਵੀਰ ਰਿਸ਼ੀ :  ਡੇਰਾ ਬਾਬਾ ਨਾਨਕ ਵਿੱਚ ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਕਰਤਾਰਪੁਰ ਸਾਹਿਬ ਫਲਾਈ ਓਵਰ ਨੂੰ ਲੈਕੇ ਦੋਵਾਂ ਦੇਸ਼ਾਂ ਦੀ ਤਕਨੀਕੀ ਟੀਮ ਵਿੱਚ ਅਹਿਮ ਮੀਟਿੰਗ ਹੋਈ, ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਕਿਸਤਾਨ ਵੱਲੋਂ ਚਾਰ ਅਧਿਕਾਰੀ ਅਤੇ ਭਾਰਤ ਵੱਲੋਂ 2 ਅਧਿਕਾਰੀ ਸ਼ਾਮਲ ਹੋਏ ਸਨ, ਮੀਟਿੰਗ ਦੌਰਾਨ ਕਰਤਾਰਪੁਰ ਦੇ ਦਰਸ਼ਨਾਂ ਲਈ ਫਲਾਈ ਓਵਰ ਦੇ ਜ਼ਰੀਏ ਇੱਕ ਹੋਰ ਰਾਹ ਬਣਾਉਣ 'ਤੇ ਚਰਚਾ ਹੋਈ ਹੈ ਜਿਸ ਨੂੰ ਭਾਰਤ ਵੱਲੋਂ ਤਿਆਰ ਕਰ ਲਿਆ ਗਿਆ ਹੈ

ਮੀਟਿੰਗ ਭਾਰਤ ਵੱਲੋਂ ਤਿਆਰ ਕੀਤੇ ਗਏ ਫਲਾਈ ਓਵਰ 'ਤੇ ਬਣੀ ਜੋ ਜ਼ੀਰੋ ਲਾਈਨ 'ਤੇ ਹੋਈ, ਪਾਕਿਸਤਾਨ ਵੱਲੋਂ ਵੀ ਅਜਿਹਾ ਹੀ  300 ਮੀਟਰ ਲੰਮਾ ਫਲਾਈਓਵਰ   ਤਿਆਰ ਕੀਤਾ ਜਾਣਾ ਹੈ, ਜਿਸ ਨੂੰ ਭਾਰਤ ਦੇ ਫਲਾਈ ਓਵਰ ਦੇ ਨਾਲ ਜੋੜਿਆ ਜਾਵੇਗਾ,ਇੱਕ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਸਿਰਫ਼ ਫਲਾਈ ਓਵਰ ਦੇ ਮੁੱਦੇ 'ਤੇ ਹੀ ਗੱਲਬਾਤ ਹੋਈ,ਦਰਾਸਲ ਰਾਵੀ ਦਰਿਆ ਵਿੱਚ ਤੇਜ਼ ਪਾਣੀ ਦਾ ਬਹਾਵ ਨੂੰ ਵੇਖ ਦੇ ਹੋਏ ਇੱਕ ਹੋਰ ਰਸਤਾ ਬਣਾਉਣ ਦੀ ਜ਼ਰੂਰੀ ਸੀ, ਪਾਕਿਸਤਾਨ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਨੇ ਇਸ ਵੱਲ ਇਸ਼ਾਰਾ ਕੀਤਾ ਹੈ ਕਿ ਪਾਕਿਸਤਾਨ ਵੀ ਜਲਦ ਹੀ ਆਪਣੇ ਵੱਲੋਂ ਫਲਾਈ ਓਵਰ ਜਲਦ ਤਿਆਰ ਕਰ ਲਵੇਗਾ, ਇਸ ਫਲਾਈ ਓਵਰ ਦੇ ਬਣਨ ਨਾਲ ਕਰਤਾਰਪੁਰ ਸਾਹਿਬ ਜਾਣ ਦੇ ਲਈ ਇੱਕ ਰਸਤਾ ਹੋਰ ਤਿਆਰ ਹੋ ਜਾਵੇਗਾ  

ਦਰਾਸਲ ਭਾਰਤ-ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਸਮਝੌਤੇ ਦੌਰਾਨ ਇਹ ਤੈਅ ਹੋਇਆ ਸੀ ਕਿ ਰਾਵੀ ਦਰਿਆ ਦੇ ਬਹਾਵ ਨੂੰ ਵੇਖ ਦੇ ਹੋਵੇ  ਇੱਕ ਫਲਾਈ ਓਵਰ ਤਿਆਰ ਕਰਨਗੇ, ਪਰ ਸਮੇਂ ਦੀ ਘਾਟ ਦੀ ਵਜ੍ਹਾਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਸੀ ਹੁਣ ਇਸ ਤੇ ਕੰਮ ਚੱਲ ਰਿਹਾ ਹੈ