7 ਮਹੀਨੇ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤੀ ਸਿੱਖ ਸ਼ਰਧਾਲੂਆਂ ਲਈ ਖੁੱਲ੍ਹੇਗਾ,ਇਸ ਤਰੀਕ ਨੂੰ ਜਾਵੇਗਾ ਪਹਿਲਾਂ ਜੱਥਾ

ਭਾਰਤੀ ਵਿਦੇਸ਼ ਮੰਤਰਾਲੇ ਨੇ ਜੱਥਾ ਭੇਜਣ ਦੀ ਦਿੱਤੀ ਮਨਜ਼ੂਰੀ 

7 ਮਹੀਨੇ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤੀ ਸਿੱਖ ਸ਼ਰਧਾਲੂਆਂ ਲਈ ਖੁੱਲ੍ਹੇਗਾ,ਇਸ ਤਰੀਕ ਨੂੰ ਜਾਵੇਗਾ ਪਹਿਲਾਂ ਜੱਥਾ
ਭਾਰਤੀ ਵਿਦੇਸ਼ ਮੰਤਰਾਲੇ ਨੇ ਜੱਥਾ ਭੇਜਣ ਦੀ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਭਾਰਤੀ ਸਿੱਖ ਸ਼ਰਧਾਲੂਆਂ ਦੇ ਲਈ 7 ਮਹੀਨੇ ਬਾਅਦ ਇੱਕ ਵਾਰ ਮੁੜ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਲਾਂਘਾ ਖੁੱਲਣ ਜਾ ਰਿਹਾ ਹੈ, ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੋਲਿਆਂ ਜਾਵੇਗਾ,ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਇਸ ਦੀ ਜਾਣਕਾਰੀ ਦਿੱਤੀ ਹੈ

ਇਹ ਵੀ ਜ਼ਰੂਰ ਪੜੋਂ : ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਪ੍ਰਬੰਧਨ ISI ਨੂੰ ਸੌਂਪਣ 'ਤੇ ਭਾਰਤ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਸਿਰਫ਼ ਇੰਨੇ ਦਿਨ ਦੇ ਲਈ ਖੋਲਿਆ ਜਾਵੇਗਾ ਲਾਂਘਾ

ਪਾਕਿਸਤਾਨ ਸਰਕਾਰ ਵੱਲੋਂ ਵਾਰ-ਵਾਰ ਕਰਤਾਰਪੁਰ ਸਾਹਿਬਾ ਦਾ ਲਾਂਘਾ ਖੌਲਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਭਾਰਤ ਸਰਕਾਰ ਕੋਰੋਨਾ ਦੀ ਵਜ੍ਹਾਂ ਕਰਕੇ ਲਾਂਘਾ ਖੋਲਣ ਦੇ ਹੱਕ ਵਿੱਚ ਨਹੀਂ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਸਰਕਾਰ ਨੇ 27 ਨਵੰਬਰ ਤੋਂ 1 ਦਸੰਬਰ ਤੱਕ ਲਾਂਘੇ ਦੇ ਜ਼ਰੀਏ ਸਪੈਸ਼ਲ ਜੱਥਾ ਭੇਜਣ ਦਾ ਐਲਾਨ ਕੀਤਾ ਹੈ,ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ  ਨੂੰ ਜੱਥਾ ਭੇਜਣ ਲਈ ਕਿਹਾ ਸੀ ਪਰ ਕੇਂਦਰ ਸਰਕਾਰ ਨੇ ਸਾਫ਼ ਮਨਾਂ ਕਰ ਦਿੱਤਾ ਸੀ 

ਲਾਂਘੇ ਨੂੰ ਲੈਕੇ ਨਿਯਮ 

ਦੋਵਾਂ ਦੇਸ਼ਾਂ ਨੇ ਮਿਲ ਕੇ ਲਾਂਘੇ ਦੇ ਜ਼ਰੀਏ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਿਯਮ ਤੈਅ ਕੀਤੇ, ਨੇਮਾਂ ਮੁਤਾਬਿਕ ਦਰਸ਼ਨ ਵੀਜ਼ਾ ਫ੍ਰੀ ਹੋਵੇਗਾ ਪਰ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਦਸਤਾਵੇਜ਼ ਹੋਵੇਗਾ,ਇਸ ਤੋਂ ਇਲਾਵਾ ਯਾਤਰਾ ਤੋਂ 10 ਦਿਨ ਪਹਿਲਾਂ ਆਨ ਲਾਈਨ ਅਪਲਾਈ ਕਰਨਾ ਹੋਵੇਗਾ,ਸ਼ਰਧਾਲੂਆਂ ਨੂੰ ਉਸੇ ਦਿਨ ਦਰਸ਼ਨ ਕਰਕੇ ਵਾਪਸ ਆਉਣਾ ਹੋਵੇਗਾ,ਪਾਕਿਸਤਾਨ ਸਰਕਾਰ ਨੇ ਦਰਸ਼ਨਾਂ ਦੇ ਲਈ 1500 ਰੁਪਏ ਫ਼ੀਸ ਰੱਖੀ ਜਿਸ ਦਾ ਭਾਰਤ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਖ਼ਾਰਜ ਕਰ ਦਿੱਤਾ,5000 ਤੱਕ ਸ਼ਰਧਾਲੂਆਂ ਨੂੰ ਹਰ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਇਜਾਜ਼ਤ ਮਿਲੀ ਪਰ ਪ੍ਰਕਾਸ਼ ਦਿਹਾੜੇ ਮੌਕੇ ਇਸ ਨੂੰ ਵਧਾ ਕੇ 10 ਹਜ਼ਾਰ ਤੱਕ ਕਰਨ 'ਤੇ ਸਹਿਮਤੀ ਹੋਈ 

ਇਸ ਤਰ੍ਹਾਂ 72 ਸਾਲ ਬਾਅਦ ਸੁਣੀ ਗਈ ਅਰਦਾਸ 

ਗੁਰੂ ਨਾਨਕ ਨਾਮ ਲੇਵਾ ਸਿੱਖ ਹਰ ਰੋਜ਼ ਦਿਨ ਰਾਤ 72 ਸਾਲਾਂ ਤੋਂ ਪਾਕਿਸਤਾਨ ਵਿੱਚ ਵਿੱਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕਰਦਾ ਸੀ,ਪਰ 9 ਨਵੰਬਰ 2019 ਨੂੰ ਇਸ ਅਰਦਾਸ ਨੂੰ ਪ੍ਰਵਾਨਗੀ ਮਿਲੀ,ਇਹ ਸਿਲਸਿਲਾ ਸ਼ੁਰੂ ਉਸ ਵੇਲੇ ਹੋਇਆ ਜਦੋਂ 2018 ਵਿੱਚ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ,ਉਸ ਵੇਲੇ ਪਾਕਿਸਤਾਨ ਦੇ ਫੌਜ ਮੁੱਖੀ ਜਨਰਲ ਬਾਜਵਾ ਨੇ ਸਿੱਧੂ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਆ ਰਹੇ 550 ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ ਰੱਖੀ,ਖ਼ੁਸ਼ੀ ਵਿੱਚ ਨਵਜੋਤ ਸਿੰਘ ਸਿੱਧੂ ਜਨਰਲ ਬਾਜਵਾ ਨੂੰ ਗੱਲੇ ਲਾ ਲਿਆ,ਇਸ 'ਤੇ ਕਾਫ਼ੀ ਵਿਵਾਦ ਵੀ ਹੋਇਆ ਸਿਆਸਤ ਵੀ ਚੱਲੀ, ਪਰ ਇਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੌਲਣ ਦੀ ਮੰਗ ਨੇ ਜ਼ੌਰ ਫੜ ਲਿਆ ਸੀ 

 ਕੋਰੋਨਾ ਦੀ ਵਜ੍ਹਾਂ ਕਰਕੇ ਲਾਂਘਾ ਬੰਦ ਹੋਇਆ 

ਕੋਰੋਨਾ ਦੀ ਵਜ੍ਹਾਂ ਕਰਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਲਾਂਘਾ ਬੰਦ ਕਰਨ ਦਾ ਫ਼ੈਸਲਾ ਲਿਆ ਸੀ,ਲਾਂਘਾ ਬੰਦ ਹੋਣ ਤੱਕ 9 ਨਵੰਬਰ ਤੋਂ ਮਾਰਚ ਦੇ ਵਿੱਚ ਤਕਰੀਬਨ 45 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ