ਲਾਹੌਰ ਦੇ ਇਸ ਗੁਰਧਾਮ ਨੂੰ ਮਸਜਿਦ 'ਚ ਬਦਲਣ ਦੀ ਤਿਆਰੀ,ਭਾਰਤ ਸਰਕਾਰ ਦੇ ਨਾਲ CM ਕੈਪਟਨ ਨੇ ਕੀਤਾ ਵਿਰੋਧ

: ਸ਼ਹੀਦ ਭਾਈ ਤਾਰੂ ਸਿੰਘ ਦੇ ਗੁਰਦੁਆਰੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ 

ਲਾਹੌਰ ਦੇ ਇਸ ਗੁਰਧਾਮ ਨੂੰ ਮਸਜਿਦ 'ਚ ਬਦਲਣ ਦੀ ਤਿਆਰੀ,ਭਾਰਤ ਸਰਕਾਰ ਦੇ ਨਾਲ CM ਕੈਪਟਨ ਨੇ ਕੀਤਾ ਵਿਰੋਧ
: ਸ਼ਹੀਦ ਭਾਈ ਤਾਰੂ ਸਿੰਘ ਦੇ ਗੁਰਦੁਆਰੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼

ਚੰਡੀਗੜ੍ਹ : ਪਾਕਿਸਤਾਨ ( Pakistan) ਦਾ ਘੱਟ ਗਿਣਤੀਆਂ ਨੂੰ ਲੈਕੇ ਇੱਕ ਵਾਰ ਮੁੜ ਤੋਂ ਦੋਹਰਾ ਚਿਹਰਾ ਸਾਹਮਣੇ ਆਇਆ ਹੈ,ਪਿਛਲੇ ਸਾਲ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਕੇ ਜਿੱਥੇ 7 ਦਹਾਕਿਆਂ ਤੋਂ ਲਟਕੀ ਸਿੱਖਾਂ ਦੀ ਮੰਗ ਨੂੰ ਪੂਰਾ ਕਰ ਕੇ ਆਪਣੀ ਪਿੱਠ ਥਾਪੜੀ ਸੀ ਉਧਰ 300 ਸਾਲ ਪੁਰਾਣੇ ਇਤਿਹਾਸਿਕ ਗੁਰਦੁਆਰੇ ਨੂੰ ਢਾਉਣ ਦੀ ਤਿਆਰ ਚੱਲ ਰਹੀ ਹੈ, ਲਾਹੌਰ (Lahore) ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ (Gurdawara Bhai Taru Singh ji) ਦੇ ਗੁਰਦੁਆਰੇ ਨੂੰ ਮਸਜਿਦ ਵਿੱਚ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਪਹਿਲਾਂ ਮਸਜਿਦ ਸੀ

 

ਭਾਰਤ ਸਰਕਾਰ ਵੱਲੋਂ ਸਖ਼ਤ ਵਿਰੋਧ 

ਭਾਰਤ ਸਰਕਾਰ ਨੇ ਪਾਕਿਸਤਾਨ ਦੇ ਇਸ ਕਦਮ ਦਾ ਸਖ਼ਤ ਵਿਰੋਧ ਜਤਾਇਆ ਹੈ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ 17 ਵੀਂ ਸਦੀ ਦੇ ਇਸ ਇਤਿਹਾਸਿਕ ਗੁਰਦੁਆਰੇ ਨੂੰ ਨਹੀਂ ਢਾਇਆ ਜਾ ਸਕਦਾ ਹੈ ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਸਾਹਮਣੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਜੇਕਰ ਗੁਰਦੁਆਰੇ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਇਹ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਹੋਵੇਗੀ,ਪਾਕਿਸਤਾਨ ਸਰਕਾਰ ਨੂੰ ਇਸ ਦੀ ਪੂਰੀ ਜਾਂਚ ਕਰਨਾ ਚਾਹੀਦੀ ਹੈ, ਸਿਰਫ਼ ਇੰਨਾ ਹੀ ਨਹੀਂ ਭਾਰਤ ਨੇ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ    

ਮੁੱਖ ਮੰਤਰੀ ਕੈਪਟਨ ਵੱਲੋਂ ਵੀ ਸਖ਼ਤ ਇਤਰਾਜ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੇ ਹੋਏ ਕਿਹਾ ਕਿ "ਅਸੀਂ ਲਾਹੌਰ ਦੇ ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਨੂੰ ਮਸਜ਼ਿਦ ਵਿੱਚ ਬਦਲਣ ਦੇ ਫ਼ੈਸਲਾ ਦਾ ਵਿਰੋਧ ਕਰਦੇ ਹਾਂ,ਮੈਂ ਵਿਦੇਸ਼ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਇਸ ਭਾਵਕਾ ਨੂੰ ਸਖ਼ਤੀ ਨਾਲ ਪਾਕਿਸਤਾਨ ਦੇ ਸਾਹਮਣੇ ਰੱਖਿਆ ਜਾਵੇਂ ਅਤੇ ਪਾਕਿਸਤਾਨ ਵਿੱਚ ਮੌਜੂਦ ਸਿੱਖ ਅਸਥਾਨਾਂ ਦੀ ਰੱਖਿਆ ਕੀਤੀ ਜਾਵੇ "    

ਭਾਈ ਤਾਰੂ ਸਿੰਘ ਦੇ ਗੁਰਦੁਆਰੇ ਨੂੰ ਲੈਕੇ ਕੀ ਹੈ ਵਿਵਾਦ   

ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ,ਲਾਹੌਰ ਦੇ ਨੌਲਖ਼ਾ ਬਾਜ਼ਾਰ ਵਿੱਚ ਸਥਿਤ ਹੈ, ਇਹ ਇਤਿਹਾਸਿਕ ਗੁਰਦੁਆਰਾ 1745 ਨੂੰ ਭਾਈ ਤਾਰੂ ਸਿੰਘ ਦੀ ਲਾਸਾਨੀ ਬਲੀਦਾਨ ਦੀ ਯਾਦ ਵਿੱਚ ਬਣਾਇਆ ਗਿਆ ਸੀ, ਸਿੱਖ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਜ਼ੁਲਮ ਅਤੇ ਜ਼ਬਰ ਦੇ ਖ਼ਿਲਾਫ਼ ਹਲੀਮੀ ਦੇ ਪ੍ਰਤੀਕ ਦੇ ਰੂਪ ਨਾਲ ਜਾਣਿਆ ਜਾਂਦਾ ਹੈ,ਪਾਕਿਸਤਾਨ ਦੇ ਵਿੱਚ ਸਥਿਤ ਗੁਰਧਾਮਾ ਦੇ ਦਰਸ਼ਨਾਂ ਦੌਰਾਨ ਸਿੱਖ ਸੰਗਤ ਇਸ ਗੁਰਦੁਆਰੇ ਵਿੱਚ ਵੀ ਹਾਜ਼ਰੀ ਭਰਦੀਆਂ ਨੇ,ਪਰ ਹੁਣ ਇਸ ਗੁਰਦੁਆਰੇ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਥੋਂ ਦੇ ਮੁਸਲਿਮ ਭਾਈਚਾਰੇ ਦਾ ਦਾਅਵਾ ਇਸ ਅਸਥਾਨ 'ਤੇ  ਮਸਜ਼ਿਦ ਸ਼ਹੀਦ ਗੰਜ ਸੀ (Masjid Shahid Ganj) ਸੀ ਇਸ ਲਈ ਮੁੜ ਤੋਂ ਇਸ ਨੂੰ ਮਸਜ਼ਿਦ ਵਿੱਚ ਬਦਲਿਆ ਜਾਵੇਗਾ