ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀ ਮੋਦੀ ਸਰਕਾਰ ਕਰਵਾਏਗੀ ਘਰ ਵਾਪਸੀ,ਬਣਾਇਆ ਇਹ ਪਲਾਨ

 ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਪਟੀਸ਼ਨ

ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀ ਮੋਦੀ ਸਰਕਾਰ ਕਰਵਾਏਗੀ ਘਰ ਵਾਪਸੀ,ਬਣਾਇਆ ਇਹ ਪਲਾਨ
ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਪਟੀਸ਼ਨ

ਦਿੱਲੀ : ਕੋਰੋਨਾ ਲਾਕਡਾਊਨ ਦੌਰਾਨ ਵਿਦੇਸ਼ ਵਿੱਚ ਫ਼ਸੇ ਭਾਰਤੀਆਂ ਨੂੰ ਕੇਂਦਰ ਸਰਕਾਰ ਸੁਰੱਖਿਅਤ ਵਾਪਸ ਲਿਆਏਗੀ, ਨੇਪਾਲ,ਕਤਰ,ਮਲੇਸ਼ੀਆ,ਸਾਊਦੀ ਅਰਬ ਸਮੇਤ ਕੋਈ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਦੇ ਲਈ 7 ਮਈ ਤੋਂ ਬਾਅਦ ਚਾਰਟਰ ਹਵਾਈ ਜਹਾਜ਼ ਭੇਜੇ ਜਾਣਗੇ, ਇਸ ਬਾਰੇ ਕੇਂਦਰ ਸਰਕਾਰ ਨੇ ਇੱਕ ਹਫ਼ਤੇ ਦਾ ਫਲਾਈਟ  ਪਲਾਨ ਵੀ ਤਿਆਰ ਕਰ ਲਿਆ ਹੈ,ਸੁਪਰੀਮ ਕੋਰਟ ਵਿੱਚ ਵਿਦੇਸ਼ ਵਿੱਚ ਫਸੇ ਭਾਰਤੀਆਂ ਦੇ ਰੈਸਕੀਊ ਦੇ ਲਈ ਗੰਗਾ ਗਿਰੀ ਨੇ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਕੇਂਦਰ ਸਰਕਾਰ ਵੱਲੋਂ ਜਲਦ ਭਾਰਤੀਆਂ ਦੀ ਘਰ ਵਾਪਸੀ ਦਾ ਭਰੋਸਾ ਦਿੱਤਾ ਗਿਆ ਹੈ

ਜਾਣਕਾਰੀ ਦੇ ਮੁਤਾਬਿਕ ਮੋਦੀ ਸਰਕਾਰ ਭਾਰਤੀਆਂ ਦੀ ਵਾਪਸੀ ਦੇ ਲਈ 7 ਦਿਨਾਂ ਵਿੱਚ 64 ਫਲਾਈਟਾਂ ਰਵਾਨਾ ਕਰੇਗੀ, ਅਜਿਹੇ ਵਿੱਚ UAE,ਕਤਰ,ਕੁਵੈਤ,ਓਮਾਨ,ਸਾਉਦੀ ਅਰਬ,ਮਲੇਸ਼ੀਆ,ਅਮਰੀਕਾ,ਬ੍ਰਿਟੇਨ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਤੋਂ ਭਾਰਤੀਆਂ ਨੂੰ ਰੈਸਕਿਉ ਕੀਤਾ ਜਾਵੇਗਾ

ਕਿਹੜੇ-ਕਿਹੜੇ ਸੂਬਿਆਂ ਦੇ ਲੋਕਾਂ ਦੀ ਹੋਵੇਗੀ ਵਾਪਸੀ ?

ਜਾਣਕਾਰੀ ਦੇ ਮੁਤਾਬਿਕ ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ  ਸੂਬਿਆਂ ਦੇ ਲਈ  ਵੱਖ ਤੋਂ ਇੰਤਜ਼ਾਮ ਕੀਤੇ ਨੇ,11 ਫਲਾਈਟ ਤਾਮਿਲਨਾਡੂ ਲਈ,5 ਹਵਾਈ ਜਹਾਜ਼ ਗੁਜਰਾਤ ਲਈ,3 ਜੰਮੂ-ਕਸ਼ਮੀਰ ਅਤੇ 1 ਪੰਜਾਬ ਅਤੇ 1 ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਭਾਰਤ ਲੈਕੇ ਆਵੇਗਾ,ਮੰਨਿਆ ਜਾ ਰਿਹਾ ਹੈ ਕੀ 7 ਦਿਨਾਂ ਦੇ ਅੰਦਰ 14,800 ਭਾਰਤੀਆਂ ਦੀ ਵਾਪਸੀ ਕਰਵਾਈ ਜਾਵੇਗੀ