ਕੈਨੇਡਾ ਪੁਲਿਸ ਬਣੀ ਮੋਗਾ ਦੇ ਇਸ ਪਰਿਵਾਰ ਦੀ ਖ਼ੁਸ਼ੀ ਦਾ ਕਾਰਨ !

ਮੋਗਾ ਦੀ ਧੀਅ ਦਾ ਕੈਨੇਡਾ 'ਚ ਕਮਾਲ 

ਕੈਨੇਡਾ ਪੁਲਿਸ ਬਣੀ ਮੋਗਾ ਦੇ ਇਸ ਪਰਿਵਾਰ ਦੀ ਖ਼ੁਸ਼ੀ ਦਾ ਕਾਰਨ  !
ਮੋਗਾ ਦੀ ਧੀਅ ਦਾ ਕੈਨੇਡਾ 'ਚ ਕਮਾਲ

ਨਵਦੀਪ/ਮੋਗਾ :        ਬਾਬਲ ਦੀਆਂ ਗੁੱਡੀਆਂ ਛੱਡ ਕੇ
                               ਜਾ ਪਰਦੇਸ ਤੁਰੀ
                             ਮਾਏ ਤੇਰੀ ਲਾਡਲੀ
                              ਬਣੀ ਅਸਮਾਨਾਂ ਦੀ ਪਰੀ
 
ਬੇਸ਼ੱਕ ਧੀਆਂ ਅਤੇ ਤਰੇਖਾਂ ਰੌਣਕ ਹੁੰਦੀਆਂ ਵਿਹੜੇ ਦੀ ਪਰ ਅਜੋਕੇ ਸਮੇਂ ਵਿੱਚ ਵਿਹੜੇਆਂ ਦੀ ਇਹ ਰੌਣਕ ਪੂਰਾ ਜੱਗ ਰੁਸ਼ਨਾਉਣ ਦੀ ਸਮਰੱਥਾ ਰੱਖਦੀ ਹੈ, ਘਰ ਵਿੱਚ ਪੁੱਤਰ ਪੈਦਾ ਹੋਵੇ ਜਾਂ ਧੀ ਕੋਈ ਫ਼ਰਕ ਨਹੀਂ ਹੈ, ਹੁਣ ਗਿਆ ਉਹ ਜ਼ਮਾਨਾ ਜਦੋਂ ਪੀੜ੍ਹੀਆਂ ਪੁੱਤ ਚਲਾਉਂਦੇ ਸਨ,ਹੁਣ ਗਿਆ ਉਹ ਸਮਾਂ ਮਾਪੇ ਧੀ ਮਰਵਾਉਂਦੇ ਸੀ, ਅੱਜ ਮਾਪੇ ਧੀਆਂ ਦਾ ਪੂਰਾ ਲਾਡ ਕਰਦੇ ਹਨ ਤੇ ਜੇ ਧੀ ਪਰਮਦੀਪ ਕੌਰ ਵਰਗੀ ਹੋਵੇ ਤਾਂ ਧੀਆਂ ਦੇ ਸੱਦਕੇ ਜਾਣਾ ਲਾਜ਼ਮੀ ਹੈ

ਦਰਅਸਲ ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਹੈ,ਪਰਮਦੀਪ ਕੌਰ ਜੋ ਵਿਆਹ ਕਰਵਾ ਕੇ 2003 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ, ਉਸਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੇਕਰੀ, ਫਿਰ ਬੈਂਕ ATM ਵਿੱਚ ਨੌਕਰੀ ਕੀਤੀ  ਅਤੇ ਅੱਜ ਉਹ ਕੈਨੇਡਾ ਪੁਲਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਤੌਰ 'ਤੇ ਚੁਣੀ ਗਈ ਹ ਇਸਨੂੰ ਖੁਸ਼ਖ਼ਬਰੀ ਨੂੰ ਲੈ ਕੇ ਅੱਜ ਉਸਦੇ ਪਰਵਾਰ ਵਾਲੇ ਮਾਣ ਮਹਿਸੂਸ ਕਰਦੇ ਹਨ, ਲੋਕ ਰਿਸ਼ਤੇਦਾਰਾਂ ਨੂੰ, ਪਰਮਦੀਪ ਦੀ ਮਾਤਾ ਨੂੰ, ਉਸਦੇ ਦਾਦਾ-ਦਾਦੀ ਨੂੰ ਵਧਾਈ ਦੇਣ ਲਈ ਆ ਰਹੇ ਹਨ

ਪਰਮਦੀਪ ਦੀ ਮਾਤਾ ਵੱਲੋਂ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਮਿਠਾਈ ਤਾਂ ਬਣਦੀ ਵੀ ਹੈ  ਜਦੋਂ ਉਨ੍ਹਾਂ ਦੀ ਧੀ ਇਸ ਮੁਕਾਮ ਉੱਤੇ ਪਹੁੰਚੀ ਹੈ ਅਤੇ ਉਸਨੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਵਿਦੇਸ਼ਾਂ ਦੀ ਧਰਤੀ 'ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਰਮਦੀਪ ਨੂੰ ਬਚਪਨ ਵਿੱਚ ਹੀ ਫ਼ੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ... ਖੇਡਾਂ ਤੋਂ ਲੈਕੇ ਪੜ੍ਹਾਈ ਤੱਕ ਹਰ ਖੇਤਰ ਵਿੱਚ.. ਹਰ ਜਮਾਤ ਵਿੱਚ ਚੰਗੇ ਨੰਬਰ ਲੈ ਕੇ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ  ਉਸਦੀ ਲਗਨ ਅਤੇ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ਉੱਤੇ ਪਹੁੰਚੀ ਹੈ ਅਤੇ ਸਹੁਰਿਆਂ ਦੇ ਨਾਲ-ਨਾਲ  ਪੇਕਿਆਂ ਦਾ ਨਾਂ ਵੀ ਰੌਸ਼ਨ ਕਰ ਰਹੀ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਇਹ ਧੀ ਹੋਰ ਵੀ ਬੁਲੰਦੀਆਂ ਤੇ ਪਹੁੰਚੇ