ਮੋਗਾ ਦੀ ਇਸ ਧੀ ਨੇ ਇੱਦਾਂ ਚਮਕਾਇਆ ਪੰਜਾਬ ਦਾ ਨਾਂ

ਮੋਗਾ ਦੀ ਸ਼ਰਨਪ੍ਰੀਤ ਕੌਰ ਦੀ ਅਮਰੀਕੀ ਫ਼ੌਜ ਵਿੱਚ ਚੋਣ ਹੋਈ

ਮੋਗਾ ਦੀ ਇਸ ਧੀ ਨੇ ਇੱਦਾਂ ਚਮਕਾਇਆ ਪੰਜਾਬ ਦਾ ਨਾਂ
ਮੋਗਾ ਦੀ ਸ਼ਰਨਪ੍ਰੀਤ ਕੌਰ ਦੀ ਅਮਰੀਕੀ ਫ਼ੌਜ ਵਿੱਚ ਚੋਣ ਹੋਈ

ਨਵਦੀਪ ਸਿੰਘ/ਮੋਗਾ : ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ,ਕਿਸੇ ਨੇ ਇੱਦਾਂ ਹੀ ਨਹੀਂ ਕਿਹਾ। ਫੇਰ ਉਹ ਵਿਹੜਾ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿੱਚ, ਧੀਆਂ ਰੋਣਕਾਂ ਲਾ ਹੀ ਦਿੰਦੀਆਂ ਨੇ। ਅਜਿਹੀ ਹੀ ਇੱਕ ਹੋਨਹਾਰ ਧੀ  ਹੈ ਮੋਗਾ ਦੇ ਪਰਿਵਾਰ ਦੀ। ਗੱਲ ਕਰ ਰਹੇ ਹਾਂ ਆਪਣੇ ਬੁਲੰਦ ਹੌਂਸਲਿਆਂ ਤੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਵਿਦੇਸ਼ਾਂ 'ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਮੋਗਾ ਦੀ ਇੱਕ ਧੀ ਦੀ। ਨਾਮ ਹੈ ਸ਼ਰਨਪ੍ਰੀਤ ਕੌਰ ਤੇ ਕੰਮ ਅਮਰੀਕਾ ਦੀ ਫ਼ੌਜ 'ਚ ਭਰਤੀ ਹੋਣਾ। ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਫ਼ਨਾ ਸੀ ਕਿ ਉਹ ਫ਼ੌਜ ਵਿੱਚ ਨੌਕਰੀ ਕਰੇ। ਹਾਲਾਂਕਿ ਇਹ ਸੁਫ਼ਨਾ ਪੂਰਾ ਹੁੰਦਾ ਇਸ ਤੋਂ ਪਹਿਲਾਂ ਸ਼ਰਨਪ੍ਰੀਤ ਦਾ ਵਿਆਹ ਹੋ ਗਿਆ ਤੇ ਉਹ ਅਮਰੀਕਾ ਚਲੀ ਗਈ। ਬੇਸ਼ੱਕ ਸ਼ਰਨਪ੍ਰੀਤ ਅਮਰੀਕਾ ਚਲੀ ਗਈ ਪਰ ਉਸਦੇ ਸੁਫ਼ਨਿਆਂ ਨੇ ਉਸਦਾ ਪਿੱਛਾ ਨਾ ਛੱਡਿਆ। ਉਸਨੇ ਉੱਥੋਂ ਦੀ ਫ਼ੌਜ 'ਚ ਅਪਲਾਈ ਕੀਤਾ ਤੇ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਸ ਨੂੰ ਫ਼ੌਜ ਵਿੱਚ ਨੌਕਰੀ ਮਿਲ ਵੀ ਗਈ। ਜਿਸ ਦੇ ਨਾਲ ਨਾ ਸਿਰਫ਼ ਉਸ ਨੇ ਆਪਣੇ ਮਾਂ ਬਾਪ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

USA ARMY

 
ਇਸ ਤਰ੍ਹਾਂ ਫ਼ੌਜ ਵਿੱਚ ਭਰਤੀ ਹੋਣ ਦਾ ਖਿਆਲ ਆਇਆ
 
ਜ਼ਾਹਿਰ ਹੈ ਕਿ ਸ਼ਰਨਪ੍ਰੀਤ ਨੇ ਸਾਬਿਤ ਕੀਤਾ ਕਿ ਜੇਕਰ ਇਰਾਦੇ ਮਜਬੂਤ ਹੋਣ ਤਾਂ ਇਨਸਾਨ ਆਪਣੇ ਮੁਕਾਮ ਨੂੰ ਪਾਉਣ ਲਈ ਦਿਨ ਰਾਤ ਇੱਕ ਕਰ ਉਸ ਮੁਕਾਮ ਨੂੰ ਹਾਸਲ ਕਰ ਹੀ ਲੈਂਦਾ ਹੈ। ਮੋਗਾ ਦੀ ਰਹਿਣ ਵਾਲੀ ਸ਼ਰਣਪ੍ਰੀਤ ਕੌਰ ਨੇ ਬਚਪਨ ਤੋਂ ਆਰਮੀ ਵਿੱਚ ਨੌਕਰੀ ਕਰ ਦੇਸ਼ ਦੀ ਸੇਵਾ ਕਰਨੀ ਚਾਉਂਦੀ ਸੀ, ਹਿੰਦੁਸਤਾਨ ਨਹੀਂ ਤਾਂ ਅਮਰੀਕਾ ਸਹੀ। ਇਸ ਦੌਰਾਨ ਗੱਲ ਕਰਦੇ ਹੋਏ ਸ਼ਰਨਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਜ਼ੀ ਮੀਡਿਆ ਦਾ ਧੰਨਵਾਦ ਕੀਤਾ ਅਤੇ ਆਪਣੇ ਸ਼ੌਕ ਬਾਰੇ ਦੱਸਿਆ। ਉਸਨੇ ਦੱਸਿਆ ਕਿ ਦਾਦਾ, ਨਾਨਾ ਅਤੇ ਪਰਿਵਾਰ ਦੇ ਕਈ ਮੈਂਬਰ ਆਰਮੀ ਵਿੱਚ ਸਨ ਅਤੇ ਉਨ੍ਹਾਂ ਨੂੰ ਵੇਖ ਆਰਮੀ ਦੀ ਵਰਦੀ ਪਾਉਣ ਦਾ ਹੀ ਸ਼ੌਕ ਉਸ ਵਿੱਚ ਜਾਗਿਆ। ਸ਼ਰਨਪ੍ਰੀਤ 2018 ਵਿੱਚ ਅਮਰੀਕਾ ਚਲੀ ਗਈ ਸੀ। ਉੱਥੇ ਜਾਕੇ 1 ਸਾਲ ਤੱਕ ਕੋਈ ਵੀ ਕੰਮ ਨਹੀਂ ਕੀਤਾ, ਜਦੋਂ ਉਨ੍ਹਾਂ ਨੇ ਅਮਰੀਕਾ ਆਰਮੀ ਵਿੱਚ ਵੈਕੇਂਸੀ ਵੇਖੀ ਤਾਂ ਅਪਲਾਈ ਕੀਤਾ ਅਤੇ ਉਸਦੀ ਚੋਣ ਵੀ ਹੋਈ।

MOGA USA ARMY

 
ਸ਼ਰਨਪ੍ਰੀਤ ਨੇ ਇਸ ਮੁਕਾਮ ਉੱਤੇ ਪਹੁੰਚਣ ਲਈ ਆਪਣੇ ਮਾਤਾ ਪਿਤਾ ਅਤੇ ਆਪਣੇ ਪਤੀ ਦਾ ਵੀ ਮੀਡਿਆ ਰਾਹੀਂ ਧੰਨਵਾਦ ਕੀਤਾ। ਇਸ ਮੌਕੇ ਸ਼ਰਨਪ੍ਰੀਤ ਨੇ ਅਮਰੀਕਾ ਦੇ ਉਨ੍ਹਾਂ ਅਫਸਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਪੱਖਪਾਤ ਉਸ ਨੂੰ ਉਹੀ ਟ੍ਰੇਨਿੰਗ ਦਿੱਤੀ।
 

ਸ਼ਰਨਪ੍ਰੀਤ ਦੇ ਮਾਤਾ - ਪਿਤਾ ਨੇ  ਕਿਹਾ ਕਿ ਉਨ੍ਹਾਂ ਨੂੰ ਧੀ ਉੱਤੇ ਮਾਣ ਹੈ। ਤੇ ਇਹੀ ਸੁਨੇਹਾ ਦਿੱਤਾ ਕਿ ਜਿੱਦਾਂ ਅਸੀਂ ਆਪਣੀ ਧੀ ਨੂੰ ਪੜ੍ਹਾਇਆ-ਲਿਖਾਇਆ, ਇੱਥੇ ਤੱਕ ਪਹੁੰਚਾਇਆ ਹੈ, ਉੱਦਾਂ ਹੀ ਦੂੱਜੇ ਮਾਂ ਬਾਪ ਵੀ ਆਪਣੀਆਂ ਧੀਆਂ ਨੂੰ ਚੰਗੀ ਸਿੱਖਿਆ ਦੇਣ, ਤਾਂ ਜੋ ਹਰ ਧੀ ਮਾਂ-ਬਾਪ ਦਾ, ਪੰਜਾਬ ਦਾ, ਦੇਸ਼ ਦਾ ਨਾਮ ਰੋਸ਼ਨ ਕਰ ਸਕੇ। ਇਸਦੀ ਮਿਸਾਲ ਹੈ ਮੋਗਾ ਦੀ ਰਹਿਣ ਵਾਲੀ ਮਹਿਲਾ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ। ਅਦਾਕਾਰ ਸੋਨੂ ਸੂਦ ਨੇ ਕੀਤਾ ਹੈ ਪੂਰੀ ਦੁਨੀਆ ਵਿੱਚ ਭਾਰਤ ਦਾ, ਮੋਗਾ ਦਾ ਨਾਮ ਰੋਸ਼ਨ ਕੀਤਾ ਹੈ। ਸੋ ਨਾ ਧੀਆਂ ਘੱਟ ਨੇ ਨਾ ਪੁੱਤਰ ਲੋੜ ਬਰਾਬਰ ਮੌਕੇ ਦੀ ਹੈ। ਲੋੜ ਬਰਾਬਰ ਹੌਂਸਲਾਅਫ਼ਜ਼ਾਈ ਦੀ ਹੈ।