ਖ਼ਾਲਿਸਤਾਨ ਹਿਮਾਇਤ ਗੋਪਾਲ ਚਾਵਲਾ ਖ਼ਿਲਾਫ਼ ਪਾਕਿਸਤਾਨ 'ਚ ਕੇਸ ਦਰਜ,ਨਨਕਾਣਾ ਸਾਹਿਬ ਦੀ ਜ਼ਮੀਨ 'ਤੇ ਕਬਜ਼ੇ ਦਾ ਇਲਜ਼ਾਮ
Advertisement

ਖ਼ਾਲਿਸਤਾਨ ਹਿਮਾਇਤ ਗੋਪਾਲ ਚਾਵਲਾ ਖ਼ਿਲਾਫ਼ ਪਾਕਿਸਤਾਨ 'ਚ ਕੇਸ ਦਰਜ,ਨਨਕਾਣਾ ਸਾਹਿਬ ਦੀ ਜ਼ਮੀਨ 'ਤੇ ਕਬਜ਼ੇ ਦਾ ਇਲਜ਼ਾਮ

ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਨਜ਼ਦੀਕੀ ਹੈ ਗੋਪਾਲ ਚਾਵਲਾ

ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਨਜ਼ਦੀਕੀ ਹੈ ਗੋਪਾਲ ਚਾਵਲਾ

ਦਿੱਲੀ : ਖ਼ਾਲਿਸਤਾਨ ਹਿਮਾਇਤੀ ਗੋਪਾਲ ਚਾਵਲਾ ਖ਼ਿਲਾਫ਼ ਹੁਣ ਨਨਕਾਣਾ ਸਾਹਿਬ ਪੁਲਿਸ ਨੇ FIR ਦਰਜ ਕੀਤੀ ਹੈ, ਚਾਵਲਾ 'ਤੇ ਇਲਜ਼ਾਮ ਹੈ ਕੀ ਕੀ ਉਸ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ, ਹਾਲਾਂਕਿ 2 ਮਹੀਨੇ ਪਹਿਲਾਂ ਗੋਪਾਲ ਚਾਵਲਾ ਨੇ ਇਲਜ਼ਾਮ ਲਗਾਇਆ ਸੀ ਕੀ ਕੁੱਝ ਲੋਕ  ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਆਫ਼ ਪਾਕਿਸਤਾਨ (ETPB) ਨਾਲ ਮਿਲ ਕੇ ਨਨਕਾਣਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਉਂਦੇ ਨੇ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਈਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਮੁਖੀ  ਅਮਰ ਅਹਿਮਦ ਨੂੰ ਕੀਤੀ ਸੀ ਪਰ ਉਨ੍ਹਾਂ ਨੇ ਇਸ 'ਤੇ ਕੋਈ ਕਾਰਵਾਹੀ ਨਹੀਂ ਕੀਤੀ ਹੈ ,  ETPB ਨੂੰ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਸਿੱਖਿਅਕ ਟਰੱਸਟਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ,ਗੋਪਾਲ ਚਾਵਲਾ ਨੇ ਪਟਵਾਰੀਆਂ 'ਤੇ  ਵੀ ਜ਼ਮੀਨ ਹੜਪੱਣ ਵਾਲਿਆਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਸਨ 

ਕੌਣ ਹੈ ਗੋਪਾਲ ਚਾਵਲਾ ?

ਗੋਪਾਲ ਚਾਵਲਾ ਦੇ ਪੁਰਖ਼ੇ ਸਰਹੱਦੀ ਸੂਬੇ ਖ਼ੈਬਰ ਪਖ਼ਤੂਨਖਵਾ ਦੇ ਸਨ,ਚਾਵਲਾ ਦੇ ਜ਼ਿਆਦਾਤਰ ਰਿਸ਼ਤੇਦਾਰ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਭਾਰਤ ਆ ਗਏ ਸਨ ਪਰ ਉਸ ਦੇ ਦਾਦਾ ਸੰਤ ਸੰਘ ਪਾਕਿਸਤਾਨ ਹੀ ਰਹਿ ਗਏ ਸਨ,ਗੋਪਾਲ ਚਾਵਲਾ ਦਾ ਨਾਨਕਾ ਪਰਿਵਾਰ ਖੈਬਰ ਪਖ਼ਤੂਨਖਵਾ ਤੋਂ ਨਨਕਾਣਾ ਸਾਹਿਬ ਆ ਵਸਿਆ,ਨਨਕਾਣਾ ਸਾਹਿਬ ਵਿੱਚ ਇਸ ਵੇਲੇ 250 ਸਿੱਖ ਪਰਿਵਾਰ ਨੇ,ਗੋਪਾਲ ਚਾਵਲਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਵੀ ਰਿਹਾ ਹੈ, ਚਾਵਲਾ ਉਸ ਵੇਲੇ ਸੁਰੱਖਿਆ ਵਿੱਚ ਆਇਆ ਸੀ  ਜਦੋਂ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ ਸਈਦ ਦੇ ਨਾਲ ਉਸ ਦੀਆਂ ਤਸਵੀਰਾਂ ਆਇਆ ਸਨ, ਚਾਵਲਾ ਹਾਫ਼ਿਜ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ,ਉਸ ਨੇ ਇਹ ਗੱਲ ਕਹੀ ਵਾਰ ਆਪ ਮੰਨੀ ਹੈ, ਗੋਪਾਲ ਚਾਵਲਾ ਦੇ ISI ਦੇ ਨਾਲ ਵੀ ਨਜ਼ਦੀਕੀ ਰਿਸ਼ਤੇ ਨੇ, ਇਸ ਦਾ ਉਸ ਵੇਲੇ ਖ਼ੁਲਾਸਾ ਹੋਇਆ ਸੀ ਜਦੋਂ  ਜਲੰਧਰ ਪੁਲਿਸ ਨੇ ਇੱਕ ISI ਏਜੰਟ ਨੂੰ ਗਿਰਫ਼ਤਾਰ ਕੀਤਾ ਸੀ 

ਲਾਂਘੇ 'ਤੇ ਚਾਵਲਾ ਨੂੰ ਲੈਕੇ ਵਿਵਾਦ 

ਕਰਤਾਰਪੁਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੌਰਾਨ ਗੋਪਾਲ ਚਾਵਲਾ ਦੀ ਤਸਵੀਰ ਨਵਜੋਤ ਸਿੰਘ ਸਿੱਧੂ ਅਤੇ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਵਾਇਰਸ ਹੋਈ ਸੀ, ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਖ਼ਾਸ ਕਰਕੇ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਇੱਕ ਦੂਜੇ ਨੂੰ ਘੇਰਿਆ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਜਦੋਂ ਪਾਕਿਸਤਾਨ ਸਰਕਾਰ ਨੇ ਗੋਪਾਲ ਚਾਵਲਾ ਦਾ ਨਾਂ ਕਰਤਾਰਪੁਰ ਸਾਹਿਬ ਲਈ  ਬਣੀ ਤਾਲਮੇਲ ਕਮੇਟੀ ਵਿੱਚ ਪਾਇਆ ਸੀ ਤਾਂ ਭਾਰਤ ਸਰਕਾਰ ਵੱਲੋਂ ਇਸ 'ਤੇ ਸਖ਼ਤ ਇਤਰਾਜ਼ ਚੁੱਕਿਆ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਗੋਪਾਲ ਚਾਵਲਾ ਦਾ ਨਾਂ ਕਮੇਟੀ ਤੋਂ ਹਟਾ ਦਿੱਤਾ ਸੀ

Trending news